16 ਲੱਖ ਨੌਕਰੀਆਂ ਦਾ ਡਾਟਾ ਸੱਚ ਨਿਕਲਿਆ ਤਾਂ ਪੰਜਾਬ ਵਿਚ ਕੈਪਟਨ ਦੇ ਧੰਨਵਾਦੀ ਬੋਰਡ ਲਗਾਏਗੀ 'ਆਪ'
Published : Jun 23, 2021, 7:10 pm IST
Updated : Jun 23, 2021, 7:10 pm IST
SHARE ARTICLE
AAP will place Captain's thanksgiving boards in Punjab
AAP will place Captain's thanksgiving boards in Punjab

ਕੈਪਟਨ ਸਰਕਾਰ ਨੇ ਪੰਜਾਬ ਭਰ ਵਿੱਚ ਨੌਕਰੀਆਂ ਦੇਣ ਦੇ ਮਸਹੂਰੀ ਬੋਰਡ ਲਾ ਕੇ ਪੰਜਾਬ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ

ਚੰਡੀਗੜ੍ਹ:  ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪ ਆਗੂ ਵਕੀਲ ਦਿਨੇਸ ਚੱਢਾ (Dinesh Chadha) ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ 16 ਲੱਖ 29 ਹਜਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਕੈਪਟਨ ਸਰਕਾਰ (Captain governmentਨੇ ਪੰਜਾਬ ਭਰ ਵਿੱਚ ਨੌਕਰੀਆਂ ਦੇਣ ਦੇ ਮਸਹੂਰੀ ਬੋਰਡ ਲਾ ਕੇ ਪੰਜਾਬ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ, ਜਿਸ ਦਾ ਹਿਸਾਬ ਪੰਜਾਬ ਵਾਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਲੈਣਗੇ।

AAP will place Captain's thanksgiving boards in PunjabAAP will place Captain's thanksgiving boards in Punjab

ਹੋਰ ਪੜ੍ਹੋ: ਭਗੌੜੇ ਕਾਰੋਬਾਰੀਆਂ 'ਤੇ ਸ਼ਿਕੰਜਾ: ED ਕੇਂਦਰ ਅਤੇ ਬੈਂਕਾਂ ਨੂੰ ਸੌਂਪੇਗੀ ਜਬਤ ਕੀਤੀ ਜਾਇਦਾਦ

ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਵਿਧਾਇਕ ਮੀਤ ਹੇਅਰ ਨੇ ਆਰ.ਟੀ.ਆਈ ਐਕਟ ਅਧੀਨ ਪ੍ਰਾਪਤ ਕੀਤੀ ਜਾਣਕਾਰੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਕਿ ਡਾਇਰੈਕਟਰ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਘਰ ਘਰ ਰੁਜ਼ਗਾਰ ਦੇਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੇ 16 ਲੱਖ 29 ਹਜਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ 'ਚ 9 ਲੱਖ 97 ਹਜਾਰ 319 ਤਾਂ ਸਿਰਫ ਕਰਜ ਬੈਂਕਾਂ ਦੇ ਕਰਜੇ ਦਿਖਾਏ ਗਏ ਨੇ। ਜਦਕਿ ਕੈਪਟਨ ਸਰਕਾਰ ਇਸ ਦਾਅਵੇ 'ਚ ਪ੍ਰਧਾਨ ਮੰਤਰੀ ਕੁਸਲ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਸਕਿਲ ਵਿਕਾਸ ਮਿਸਨ ਅਤੇ ਵੱਖ ਵੱਖ ਕਾਲਜਾਂ ਦੀਆਂ ਪਲੇਸਮੈਂਟਸ 'ਚ ਬੈਠੇ ਵਿਦਿਆਰਥੀਆਂ ਦੀ ਗਿਣਤੀ ਵੀ ਸਾਮਲ ਕੀਤੀ ਗਈ ਹੈ।

Captain GovtCaptain Amarinder Singh

ਹੋਰ ਪੜ੍ਹੋ: ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਹੋਈ ਮਿਲਖਾ ਸਿੰਘ ਤੇ ਪਤਨੀ ਦੀ ਅੰਤਿਮ ਅਰਦਾਸ

ਹੋਰ ਤਾਂ ਹੋਰ 16 ਲੱਖ ਨੌਕਰੀਆਂ ਦੇ ਦਾਅਵੇ ਵਿੱਚ ਫੌਜ ਵਿੱਚ ਭਰਤੀ ਹੋਏ ਨੌਜਵਾਨਾਂ ਨੂੰ ਵੀ ਸਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਇਸ ਸਭ ਤੋਂ ਵੱਡੇ ਝੂਠ ਦੀ ਪੋਲ ਸਰੇਆਮ ਖੁਲ੍ਹ ਗਈ ਹੈ। ਉਨ੍ਹਾਂ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ  ਰੁਜ਼ਗਾਰ ਮਹਿਕਮੇ ਨੇ16 ਲੱਖ ਨੌਕਰੀਆਂ ਹਾਸਲ ਕਰਨ ਵਾਲੇ ਪੰਜਾਬੀਆਂ ਦੇ ਨਾਂਅ ਜਨਤਕ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਕਿਉਂਕਿ ਜਨਤਕ ਕਰਨ ਨਾਲ ਇਹ ਚੋਰੀ ਫੜੀ ਜਾਵੇਗੀ।

Meet Hayer Meet Hayer

ਹੋਰ ਪੜ੍ਹੋ: ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਮ ਰੱਖਿਆ ਦੀਵਾਨ ਟੋਡਰ ਮੱਲ ਮਾਰਗ

ਮੀਤ ਹੇਅਰ (Meet Hayer) ਦੱਸਿਆ ਕਿ ਰੁਜ਼ਗਾਰ ਮਹਿਕਮੇ ਨੇ ਆਰ.ਟੀ.ਆਈ ਅਧੀਨ ਜਾਣਕਾਰੀ 'ਚ ਖੁਦ ਹੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਘਰ ਰੁਜ਼ਗਾਰ ਘਰ ਘਰ ਰੁਜ਼ਗਾਰ ਨੂੰ 'ਲਾਅਰਾ' ਦੱਸਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਵੀ ਮੰਨਦੀ ਹੈ ਕਿ ਘਰ ਘਰ ਰੁਜ਼ਗਾਰ ਦੇਣ ਦਾ ਕਾਂਗਰਸ ਪਾਰਟੀ ਨੇ ਨੌਜਵਾਨਾਂ ਨੂੰ 'ਸਿਆਸੀ ਜੁਮਲੇ' ਦੀ ਤਰ੍ਹਾਂ 'ਸਿਆਸੀ ਲਾਅਰਾ' ਹੀ ਲਾਇਆ ਸੀ।

AAP will place Captain's thanksgiving boards in PunjabAAP will place Captain's thanksgiving boards in Punjab

ਹੋਰ ਪੜ੍ਹੋ: ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿਚ ਮੱਥਾ ਰਗੜ ਰਹੇ ਕੈਪਟਨ : ਹਰਪਾਲ ਚੀਮਾ

ਮੀਤ ਹੇਅਰ ਨੇ ਦੱਸਿਆ ਕਿ  ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੱਖਾਂ ਲੋਕਾਂ ਦੇ ਰੁਜ਼ਗਾਰ ਕਾਰਡ ਬਣਾਏ ਕੇ ਉਨ੍ਹਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੇ ਸੁਪਨੇ ਦਿਖਾਏ ਸਨ, ਪਰ ਆਰ.ਟੀ.ਆਈ ਅਧੀਨ ਮਿਲੀ ਜਾਣਕਾਰੀ ਅਨੁਸਾਰ ਸਾਲ 17 ਵਿੱਚ 134, ਸਾਲ 18 ਵਿੱਚ 212, ਸਾਲ 19 ਵਿੱਚ 97 ਅਤੇ ਸਾਲ 20 ਵਿੱਚ ਕੇਵਲ 42 ਵਿਅਕਤੀਆਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਹੈ। ਮੀਤ ਹੇਅਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਕਿ ਜੇ ਕਾਂਗਰਸ ਸਰਕਾਰ ਨੇ ਪੰਜਾਬ ਦੇ 16 ਲੱਖ ਤੋਂ ਜਅਿਾਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਤਾਂ ਨੌਕਰੀਆਂ ਦੇਣ ਦੀ ਸਾਰੀ ਜਾਣਕਾਰੀ ਸਰਕਾਰੀ ਵੈਬਸਾਇਟ 'ਤੇ ਜਨਤਕ ਕਰੇ ਤਾਂ ਜੋ ਲੋਕਾਂ ਨੂੰ ਨੌਕਰੀਆਂ ਦੇਣ ਦੇ ਸੱਚ ਦਾ ਪਤਾ ਲੱਗ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement