
ਨੀਰਵ ਮੋਦੀ, ਮੇਹੁਲ ਚੋਕਸੀ ਤੇ ਵਿਜੇ ਮਾਲਿਆ ਨੂੰ ED ਵਲੋਂ ਵੱਡਾ ਝਟਕਾ। ਜਬਤ ਕੀਤੀ ਗਈ ਜਾਇਦਾਦ ਬੈਂਕਾਂ ਹਵਾਲੇ ਕੀਤੀ ਜਾਵੇਗੀ।
ਮੁੰਬਈ: ਭਗੌੜੇ ਕਾਰੋਬਾਰੀ ਵਿਜੇ ਮਾਲਿਆ (Vijay Mallya), ਮੇਹੁਲ ਚੋਕਸੀ (Mehul Choksi) ਅਤੇ ਨੀਰਵ ਮੋਦੀ (Nirav Modi) ਨੂੰ ਈਡੀ (Enforcement Directorate) ਨੇ ਵੱਡਾ ਝਟਕਾ ਦਿੱਤਾ ਹੈ। ਬੈਂਕਾਂ ਤੋਂ ਕਰਜ਼ੇ ਲੈ ਕੇ ਵਿਦੇਸ਼ ਭੱਜਣ ਵਾਲੇ ਇਹ ਕਾਰੋਬਾਰੀਆਂ 'ਤੇ ਕੀਤੀ ਜਾ ਰਹੀ ਕਾਰਵਾਈ ਹੁਣ ਸਖ਼ਤ ਹੋ ਜਾਵੇਗੀ।
ਹੋਰ ਪੜ੍ਹੋ: ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਹੋਈ ਮਿਲਖਾ ਸਿੰਘ ਤੇ ਪਤਨੀ ਦੀ ਅੰਤਿਮ ਅਰਦਾਸ
Nirav Modi
ED ਨੇ 23 ਜੂਨ ਨੂੰ ਇਸ ਮਾਮਲੇ ਵਿਚ ਇਕ ਵੱਡਾ ਫੈਸਲਾ ਲਿਆ ਹੈ। ਇਸ ਦੇ ਤਹਿਤ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀਆਂ ਜਬਤ ਜਾਇਦਾਦਾਂ ਕੇਂਦਰ ਅਤੇ ਜਨਤਕ ਖੇਤਰ ਦੇ ਬੈਂਕਾਂ ਹਵਾਲੇ ਕੀਤੀਆਂ ਜਾਣਗੀਆਂ। ED ਦੁਆਰਾ ਜਬਤ ਕੀਤੀ ਗਈ ਜਾਇਦਾਦ ਕਰੀਬ 18,170.02 ਕਰੋੜ ਰੁਪਏ ਹੈ, ਜੋ ਬੈਂਕਾਂ ਦੇ ਕੁੱਲ ਨੁਕਸਾਨ ਦਾ ਲਗਭਗ 80.45% ਹਿੱਸਾ ਹੈ। ਏਜੰਸੀ ਨੇ ਕਿਹਾ ਕਿ ਇਸ ਵਿਚੋਂ ਉਹ 9,371.17 ਕਰੋੜ ਰੁਪਏ ਦੀ ਜਾਇਦਾਦ ਸਰਕਾਰੀ ਅਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਦੇਵੇਗੀ।
ਹੋਰ ਪੜ੍ਹੋ: ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਮ ਰੱਖਿਆ ਦੀਵਾਨ ਟੋਡਰ ਮੱਲ ਮਾਰਗ
Tweet
ਸੋਸ਼ਲ ਮੀਡੀਆ ਪੋਸਟ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਲਿਖਿਆ ਕਿ ਭਗੌੜੇ ਕਾਰੋਬਾਰੀਆਂ ਦੀਆਂ ਇਹ ਜਾਇਦਾਦਾਂ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act, 2002) ਦੇ ਅਧੀਨ ਜਬਤ ਕੀਤੀਆਂ ਗਈਆਂ ਹਨ। ED ਵੱਲੋਂ ਜਾਰੀ ਬਿਆਨ ਅਨੁਸਾਰ ਤਿੰਨਾਂ ਕਾਰੋਬਾਰੀਆਂ ਕਰਕੇ ਜਨਤਕ ਖੇਤਰ ਦੇ ਬੈਂਕਾਂ ਨੂੰ 22,585.83 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਹੋਰ ਪੜ੍ਹੋ: ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿਚ ਮੱਥਾ ਰਗੜ ਰਹੇ ਕੈਪਟਨ : ਹਰਪਾਲ ਚੀਮਾ
ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਖਿਲਾਫ ਪੀਐਮਐਲਏ ਐਕਟ ਤਹਿਤ ਜਾਂਚ ਚੱਲ ਰਹੀ ਹੈ। ਉਨ੍ਹਾਂ ਨੂੰ ਬ੍ਰਿਟੇਨ, ਐਂਟੀਗੁਆ ਅਤੇ ਬਾਰਬੂਡਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਵੀ ਜਾਰੀ ਹੈ।