
ਘਟਨਾ ਤੋਂ ਬਾਅਦ ਮ੍ਰਿਤਕ ਦਾ ਪਤੀ ਫਰਾਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਜਗਰਾਉਂ (ਦਵਿੰਦਰ ਜੈਨ) ਜਗਰਾਉਂ (Jagraon) ਦੇ ਨੇੜੇ ਲੱਗਦੇ ਪਿੰਡ ਲੱਖਾ ਵਿਖੇ ਇਕ ਬਜ਼ੁਰਗ ਔਰਤ ( Elderly woman brutally murdered) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਸ਼ਾਂਤੀ ਦੇਵੀ (75) ਵਜੋਂ ਹੋਈ ਹੈ।
Elderly woman brutally murdered
ਇਹ ਵੀ ਪੜ੍ਹੋ: ਦੁਖ਼ਦ ਖਬਰ: ਦੋ ਪੰਜਾਬੀਆਂ ਦੀ ਇਟਲੀ 'ਚ ਡੁੱਬਣ ਕਾਰਨ ਹੋਈ ਮੌਤ
ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਤਫ਼ਤੀਸ਼ ਵਿਚ ਜੁਟ ਗਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮ੍ਰਿਤਕ ਔਰਤ ਦਾ ਪਤੀ ਪੰਡਤ ਹਰੀਪਾਲ ( Pandit Haripal) (82) ਘਟਨਾ ਤੋਂ ਬਾਅਦ ਲਾਪਤਾ ਹੈ। ਕਤਲ ( Elderly woman brutally murdered) ਕਿਵੇਂ ਹੋਇਆ ਕਿਸ ਨੇ, ਕਿਉਂ ਅਤੇ ਕਿਸ ਲਈ ਕੀਤਾ ਪੁਲਿਸ ਜਾਂਚ ਕਰ ਰਹੀ ਹੈ।
Death
ਮੌਕੇ ਤੇ ਰਾਏਕੋਟ ਦੀ ਪੁਲਿਸ ਵੀ ਪਹੁੰਚ ਗਈ ਪਰ ਪੁਲਿਸ ਨੇ ਮੀਡਿਆ ਨੂੰ ਹਜੇ ਕੁਝ ਵੀ ਦੱਸਣ ਤੋਂ ਪਰਹੇਜ਼ ਕੀਤਾ। ਪੁਲਿਸ ਵੱਲੋਂ ਸਾਡੀ ਟੀਮ ਨੂੰ ਆਖਿਆ ਗਿਆ ਕਿ ਉਹ ਜਾਂਚ ਕਰ ਰਹੇ ਹਨ। ਉਸ ਤੋਂ ਬਾਅਦ ਹੀ ਕੁਝ ਦੱਸਿਆ ਜਾਵੇਗਾ। ਪਿੰਡ ਦੇ ਲੋਕ ਸਹਿਮ ਗਏ ਤੇ ਕੁੱਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ