Gurdaspur News : 3 ਬਚਾਉਣ ਗਏ ਸਾਥੀਆਂ ’ਚੋਂ 2 ਵਿਅਕਤੀ ਸਰਪੰਚ ਨਾਲ ਹੀ ਡੁੱਬੇ, ਪੰਜਵੇਂ ਦਿਨ ਸਰਪੰਚ ਦੀ ਮਿਲੀ ਲਾਸ਼
Gurdaspur News : ਅਲੀਵਾਲ ’ਚ ਯੂਬੀਡੀਸੀ ਦੇ ਹੈੱਡ ਵਰਕਸ ਤੋਂ ਨਿਕਲਣ ਵਾਲੀ ਲਾਹੌਰ ਬ੍ਰਾਂਚ ਨਹਿਰ ਵਿੱਚ ਡੁੱਬੇ ਪਿੰਡ ਭਾਰਥਵਾਲ ਦੇ ਸਰਪੰਚ ਰਣਬੀਰ ਸਿੰਘ ਰਾਣਾ ਦੀ ਲਾਸ਼ ਮੰਗਲਵਾਰ ਸ਼ਾਮ ਨੂੰ ਪਿੰਡ ਭੋਮਾ ਅਤੇ ਭੰਗਵਾਂ ਦੇ ਨਜ਼ਦੀਕ ਨਹਿਰ ’ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਸ਼ੁਕਰਵਾਰ ਦੇਰ ਸ਼ਾਮ ਲਾਹੌਰ ਬਰਾਂਚ ਨਹਿਰ ’ਚ ਨਹਾ ਰਹੇ ਸਰਪੰਚ ਰਣਬੀਰ ਸਿੰਘ ਡੁੱਬ ਗਿਆ ਸੀ ਅਤੇ ਉਸਨੂੰ ਬਚਾਉਂਦਿਆਂ ਉਸਦੇ ਤਿੰਨ ਹੋਰ ਸਾਥੀਆਂ ਨੇ ਨਹਿਰ ’ਚ ਛਾਲ ਮਾਰ ਦਿੱਤੀ ਸੀ। ਜਿਨ੍ਹਾਂ ’ਚੋਂ ਦੋ ਵਿਅਕਤੀ ਸਰਪੰਚ ਦੇ ਨਾਲ ਹੀ ਡੁੱਬ ਗਏ ਸਨ। ਅੱਜ ਮੰਗਲਵਾਰ ਪੰਜਵੇਂ ਦਿਨ ਸਰਪੰਚ ਦੀ ਲਾਸ਼ ਮਿਲਣ ਨਾਲ ਪਰਿਵਾਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
(For more news apart from Sarpanch Ranbir Singh who went to bathe in the Lahore Branch Canal died due to drowning News in Punjabi, stay tuned to Rozana Spokesman)