ਜਸਟਿਸ ਰਣਜੀਤ ਸਿੰਘ ਕਮਿਸ਼ਨ ਕੈਪਟਨ ਸਰਕਾਰ ਦੇ ਹੱਥਾਂ ਦੀ ਕਠਪੁਤਲੀ : ਮਲੂਕਾ

ਸਪੋਕਸਮੈਨ ਸਮਾਚਾਰ ਸੇਵਾ
Published Aug 23, 2018, 12:48 pm IST
Updated Aug 23, 2018, 12:48 pm IST
ਬਰਗਾੜੀ ਕਾਂਡ ਦੀ ਜਾਂਚ ਲਈ ਬਣਾਇਆ ਗਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਹਿਲੇ ਦਿਨ ਤੋ ਹੀ ਸਵਾਲਾਂ ਦੇ ਘੇਰੇ ਵਿਚ ਸੀ.............
Gurpreet Singh Maluka
 Gurpreet Singh Maluka

ਬਠਿੰਡਾ, (ਦਿਹਾਤੀ) : ਬਰਗਾੜੀ ਕਾਂਡ ਦੀ ਜਾਂਚ ਲਈ ਬਣਾਇਆ ਗਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਹਿਲੇ ਦਿਨ ਤੋ ਹੀ ਸਵਾਲਾਂ ਦੇ ਘੇਰੇ ਵਿਚ ਸੀ ਕਿਉਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋ ਅਸਲ ਦੋਸ਼ੀਆ ਦੀ ਪਛਾਣ ਕਰਨ ਦੀ ਬਜਾਏ ਸਿਆਸੀ ਤੌਰ 'ਤੇ ਸ੍ਰੋਮਣੀ ਅਕਾਲੀ ਦਲ ਅਤੇ ਵਿਸ਼ੇਸ਼ ਤੌਰ 'ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆ ਕੌਝੀਆ ਚਾਲਾਂ ਚੱਲੀਆ ਜਾ ਰਹੀਆ ਹਨ। ਜਿਲਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਵਿਸੇਸ ਤੌਰ ਜਿਕਰ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਵੱਲੋ ਕਮਿਸ਼ਨ ਦੀ ਜਾਂਚ ਨੂੰ ਆਪਣੇ ਸਿਆਸੀ ਹਿੱਤਾ ਦੀ ਪੂਰਤੀ

ਲਈ ਗਵਾਹ ਹਿੰਮਤ ਸਿੰਘ ਗੁੰਮਰਾਹ ਕਰਕੇ ਦਰਜ ਕਰਵਾਏ ਗਏ ਬਿਆਨ ਤੋ ਸਾਫ ਜਾਹਿਰ ਹੁੰਦਾ ਹੈ ਕਿ ਇਹ ਕਮਿਸ਼ਨ ਕੈਪਟਨ ਸਰਕਾਰ ਦੇ ਹੱਥਾ ਦੀ ਕੱਠਪੁੱਤਲੀ ਹੈ ਜਿਸ ਦਾ ਮੁੱਖ ਏਜਡਾ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਇੱਕ ਗੰਭੀਰ ਮੁੱਦਾ ਸੀ ਤੇ ਧਰਮ ਨਾਲ ਜੁੜੇ ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਮੰਤਰੀ ਰੰਧਾਵੇ ਵੱਲੋ ਸਿਆਸੀ ਬਦਲਾ ਖੋਰੀ ਦੀ ਭਾਵਨਾ ਨਾਲ ਗਵਾਹ ਨੂੰ ਵਰਤਣਾ ਅਤੀ ਘਿਨਾਉਣੀ ਹਰਕਤ ਹੈ। ਜਿਸ ਲਈ ਰੰਧਾਵੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਕੈਬਨਿਟ ਤੋ ਬਰਖ਼ਾਸਤ ਕੀਤਾ ਜਾਵੇ। 

Advertisement

ਬੇਅਦਬੀ ਦੇ ਦੋਸ਼ੀਆ ਨੂੰ ਉਮਰਕੈਦ ਦੇ ਕਾਨੂੰਨ ਦੀ ਤਜਵੀਜ ਬਾਰੇ ਗੱਲ ਕਰਦਿਆ ਮਲੂਕਾ ਨੇ ਕਿਹਾ ਕਿ ਜਿਨਾਂ ਚਿਰ ਅਸਲ ਦੋਸ਼ੀ ਫੜੇ ਨਹੀ ਜਾਦੇ ਉਨਾਂ ਚਿਰ ਸਾਰੇ ਕਾਨੂੰਨ ਬੇਮਾਨੀ ਹਨ ਕਾਗਰਸ ਸਰਕਾਰ ਤੋ ਸਿੱਖਾਂ ਨੂੰ ਕਿਸੇ ਤਰਾਂ ਦੇ ਇਨਸਾਫ ਦੀ ਉਮੀਦ ਨਹੀ ਰੱਖਣੀ ਚਾਹੀਦੀ ਕਿਉਕਿ ਕਾਂਗਰਸ ਪਾਰਟੀ ਵੱਲੋ ਸਿੱਖਾ ਦੇ ਸਰਵਉੱਚ ਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਵਾਇਆ ਹੋਵੇ ਉਸ ਸਮੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਤਕਰੀਬਨ 2500 ਬੀੜਾ ਨੁਕਸਾਨੀਆ ਗਈਆ ਸਨ। ਜਿਸ ਵਿਚ ਗੁਰੂ ਸਾਹਿਬ ਦੀਆ ਹੱਥ ਲਿਖ਼ਤ ਵੀ ਸ਼ਾਮਲ ਸਨ।

ਇਸ ਘਟਨਾ ਲਈ ਜੁੰਮੇਵਾਰ ਕਿਸੇ ਵੀ ਵਿਅਕਤੀ ਨੂੰ ਸਜਾ ਨਹੀ ਹੋਈ ਬਲਕਿ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰੰਧਾਵਾ ਪਰਿਵਾਰ ਵੱਲੋ ਹਾਈਕਮਾਂਡ ਨੂੰ ਵਧਾਈ ਦਿੱਤੀ ਗਈ। 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆ ਨੂੰ ਅੱਜ ਤੱਕ ਸਜਾ ਨਹੀ ਮਿਲੀ ਉਲਟਾ ਕਾਂਗਰਸ ਵੱਲੋ ਦੋਸ਼ੀਆ ਨੂੰ ਟਿਕਟਾ ਦੇਕੇ ਨਵਾਜਿਆ ਗਿਆ। ਇਸ ਮੌਕੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।

Advertisement

 

Advertisement
Advertisement