ਫਿਰੋਜ਼ਪੁਰ ਦੇ ਪਿੰਡਾਂ 'ਚ ਹੜ੍ਹ ਨੇ ਮਚਾਈ ਤਬਾਹੀ
Published : Aug 23, 2019, 5:13 pm IST
Updated : Aug 23, 2019, 5:13 pm IST
SHARE ARTICLE
Floods in Ferozepur
Floods in Ferozepur

ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਘੱਟ ਨਹੀਂ ਹੋ ਰਿਹਾ, ਜਿਸ ਦੇ ਚਲਦਿਆਂ ਸਤਲੁਜ ਦੇ ਨਾਲ ਕਈ ਥਾਵਾਂ 'ਤੇ ਬੰਨ੍ਹ ਵੀ ਟੁੱਟ ਗਏ ਹਨ।

ਫਿਰੋਜ਼ਪੁਰ: ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਘੱਟ ਨਹੀਂ ਹੋ ਰਿਹਾ,  ਜਿਸ ਦੇ ਚਲਦਿਆਂ ਸਤਲੁਜ ਦੇ ਨਾਲ ਕਈ ਥਾਵਾਂ 'ਤੇ ਬੰਨ੍ਹ ਵੀ ਟੁੱਟ ਗਏ ਹਨ। ਇਸ ਨਾਲ ਅਨੇਕਾਂ ਪਿੰਡ ਹੜ੍ਹ ਦੀ ਚਪੇਟ 'ਚ ਆਏ ਹੋਏ ਹਨ। ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ ਹਨ, ਜੇਕਰ ਗੱਲ ਫਿਰੋਜ਼ਪੁਰ ਜਿਲ੍ਹੇ ਦੀ ਕੀਤੀ ਜਾਵੇ ਤਾਂ ਆਲਮ ਇਹ ਹੈ ਕੀ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨੂੰ ਮੱਛੀ, ਜਮਾਲੀ ਵਾਲਾ, ਗੱਟਾ ਦਲੇਲ 'ਚ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਲਗਾਤਾਰ ਆ ਰਿਹਾ ਹੈ।

Floods in PunjabFloods in Punjab

 ਇਨ੍ਹਾਂ ਪਿੰਡਾਂ ਦੀਆਂ ਸੜਕਾਂ ਵੀ ਪਾਣੀ ਦੇ ਤੇਜ ਵਹਾਅ 'ਚ ਵਹਿ ਗਈਆਂ ਤੇ ਇਨ੍ਹਾਂ ਪਿੰਡਾਂ 'ਚ ਰਹਿ ਰਹੇ 400 ਪਰਿਵਾਰਾਂ ਨੂੰ ਰਾਹਤ ਸਮੱਗਰੀ ਭੇਜਣ 'ਚ ਕੇਵਲ ਮੋਟਰਬੋਟ ਹੀ ਸਾਧਨ ਰਹਿ ਗਿਆ ਹੈ, ਜਿਸ ਨਾਲ ਫੌਜ ਹੜ੍ਹ ਪੀੜਿਤਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੀ ਹੈ।  ਡਿਪਟੀ ਕਮਿਸ਼ਨਰ ਚੰਦਰ ਗੈਂਦ ਦਾ ਕਹਿਣਾ ਹੈ ਕੀ ਸਤਲੁਜ ਦਾ ਬੰਨ੍ਹ ਟੁੱਟਣ ਨਾਲ ਇਨ੍ਹਾਂ 'ਚ ਪਾਣੀ ਆ ਗਿਆ ਸੀ। ਹੁਣ ਵਹਾਅ ਤੇਜ ਹੈ ਜਿਸਦੇ ਨਾਲ ਪਾੜ ਭਰਨ 'ਚ ਮੁਸ਼ਕਿਲ ਆ ਰਹੀ ਹੈ।

Floods in Sultanpur LodhiFloods

ਜਿੱਥੇ ਹੜ੍ਹ ਨੇ ਪੰਜਾਬ 'ਚ ਲੋਕਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ ਤੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿਤੀਆਂ ਹਨ। ਉੱਥੇ ਹੀ ਹੜ੍ਹ ਪੀੜਤਾਂ ਵੱਲੋ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਕੀਤੀ ਜਾ ਰਹੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਦੋਂ ਤੱਕ ਇਨ੍ਹਾਂ ਦੀ ਸਾਰ ਲਈ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement