ਇੰਦੌਰ 'ਚ ਭਾਰੀ ਮੀਂਹ ਨੇ ਤੋੜਿਆ 39 ਸਾਲਾਂ ਦਾ ਰੀਕਾਰਡ, ਕਈ ਇਲਾਕਿਆਂ 'ਚ ਭਰਿਆ ਪਾਣੀ
Published : Aug 23, 2020, 12:06 am IST
Updated : Aug 23, 2020, 12:06 am IST
SHARE ARTICLE
IMAGE
IMAGE

ਇੰਦੌਰ 'ਚ ਭਾਰੀ ਮੀਂਹ ਨੇ ਤੋੜਿਆ 39 ਸਾਲਾਂ ਦਾ ਰੀਕਾਰਡ, ਕਈ ਇਲਾਕਿਆਂ 'ਚ ਭਰਿਆ ਪਾਣੀ

ਇੰਦੌਰ, 22 ਅਗੱਸਤ : ਮੱਧ ਪ੍ਰਦੇਸ਼ ਦੀ ਆਰਥਕ ਰਾਜਧਾਨੀ ਆਖੇ ਜਾਣ ਵਾਲੇ ਇੰਦੌਰ 'ਚ ਪਿਛਲੇ 24 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਨੇ ਸਨਿਚਰਵਾਰ ਨੂੰ 39 ਸਾਲਾਂ ਦਾ ਰੀਕਾਰਡ ਤੋੜ ਦਿਤਾ। ਲਗਾਤਾਰ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਮੌਸਮ ਮਹਿਕਮੇ ਦੇ ਵਿਗਿਆਨਕ ਅਮਿਤੇਸ਼ ਯਾਦਵ ਨੇ ਦਸਿਆ ਕਿ ਸ਼ੁਕਰਵਾਰ ਸਵੇਰੇ 8.30 ਵਜੇ ਤੋਂ ਸਨਿਚਰਵਾਰ ਸਵੇਰੇ 8.30 ਦਰਮਿਆਨ ਸ਼ਹਿਰ ਵਿਚ 263.4 ਮਿਲੀਮੀਟਰ (10.37 ਇੰਚ) ਮੀਂਹ ਦਰਜ ਕੀਤਾ ਗਿਆ।
ਉਨ੍ਹਾਂ ਦਸਿਆ, ''ਸ਼ਹਿਰ 'ਚ ਇਸ ਤੋਂ ਪਹਿਲਾਂ 10 ਅਗੱਸਤ 1981 ਨੂੰ 24 ਘੰਟਿਆਂ 'ਚ 212.6 ਮਿਲੀਮੀਟਰ (8.37 ਇੰਚ) ਮੀਂਹ ਦਰਜ ਕੀਤਾ ਗਿਆ ਸੀ। ਇਹ ਰੀਕਾਰਡ ਹੁਣ ਟੁੱਟ ਗਿਆ ਹੈ।''
ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰਾਂ ਅਫ਼ਸਰਾਂ ਵਲੋਂ ਸਨਿਚਰਵਾਰ ਤੜਕੇ ਮੈਦਾਨ ਸੰਭਾਲਿਆ ਅਤੇ ਹੇਠਲੀਆਂ ਬਸਤੀਆਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਸ਼ਹਿਰ ਦੇ ਕਈ ਇਲਾਕਿਆਂ ਦੇ ਲੋਕ ਅਪਣੇ ਘਰਾਂ ਵਿਚ ਮੀਂਹ ਦਾ ਪਾਣੀ ਭਰ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।
ਸ਼ਹਿਰ ਦੀਆਂ ਜ਼ਿਆਦਾਤਰ ਮੁੱਖ ਸੜਕਾਂ ਦੇ ਪਾਣੀ ਨਾਲ ਭਰ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਚਸ਼ਮਦੀਦਾਂ ਨੇ ਦਸਿਆ ਕਿ ਭਾਰੀ ਮੀਂਹ ਤੋਂ ਬਾਅਦ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ ਦੇ ਦੋ ਵਾਰਡਾਂ 'ਚ ਪਾਣੀ ਭਰ ਗਿਆ। ਇਹ ਪ੍ਰਦੇਸ਼ ਦੇ ਵੱਡੇ ਸਰਕਾਰੀ ਹਸਪਤਾਲਾਂ 'ਚੋਂ ਇਕ ਹੈ। ਹਸਪਤਾਲ 'ਚ ਪਾਣੀ ਭਰ ਜਾਣ ਕਾਰਨ ਦਾਖ਼ਲ ਮਰੀਜ਼ਾਂ IMAGEIMAGEਨੂੰ ਹਸਪਤਾਲ ਦੀ ਚੌਥੀ ਮੰਜ਼ਲ 'ਤੇ ਤਬਦੀਲ ਕੀਤਾ ਗਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement