
200 ਤੋਂ ਵੱਧ ਪੰਜਾਬੀ ਯੂਨੀਵਰਸਟੀ ਦੇ ਸਹਾਇਕ ਪ੍ਰੋਫ਼ੈਸਰਾਂ ਦੀ ਹੋਵੇਗੀ ਛੁੱਟੀ
ਪਟਿਆਲਾ, 22 ਅਗੱਸਤ (ਤੇਜਿੰਦਰ ਫ਼ਤਿਹਪੁਰ) : ਪੰਜਾਬੀ ਯੂਨੀਵਰਸਟੀ 'ਚ 200 ਤੋਂ ਵੱਧ ਉੱਚ ਯੋਗਤਾ ਵਾਲੇ ਸਹਾਇਕ ਪ੍ਰੋਫ਼ੈਸਰਾਂ ਦੀ ਛੁੱਟੀ ਹੋਣ ਨੂੰ ਤਿਆਰ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਸਿੰਡੀਕੇਟ ਨੇ ਇਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਨੂੰ ਹੋਰ ਵਾਧਾ ਨਾ ਦੇਣ ਦਾ ਫ਼ੈਸਲਾ ਲਿਆ ਹੈ।
ਇਹ ਸਾਰੇ ਅਧਿਆਪਕ ਯੂਨੀਵਰਸਟੀ ਦੇ ਮੁੱਖ ਕੈਂਪਸ, ਆਸਪਾਸ ਦੇ ਕੈਂਪਸਾਂ ਅਤੇ ਸੰਚਾਲਕ ਕਾਲਜਾਂ ਦੇ ਵੱਖ-ਵੱਖ ਵਿਭਾਗਾਂ ਵਿਚ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ। ਪੰਜਾਬੀ ਯੂਨੀਵਰਸਟੀ ਦੇ ਸਾਰੇ ਅਧਿਆਪਕ ਕੋਵਿਡ-19 ਤਬਾਹੀ ਦੇ ਦੌਰਾਨ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾ ਰਹੇ ਹਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਨੌਕਰੀ 'ਤੇ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ।
10-10 ਸਾਲ ਤੋਂ ਨੌਕਰੀਆਂ ਕਰਨ ਵਾਲੇ ਇਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਨੂੰ ਲੰਮਾ ਸਮਾਂ ਸਿਰਫ਼ 21000 ਤਨਖ਼ਾਹ ਹੀ ਮਿਲਦੀ ਰਹੀ ਹੈ ਤੇ ਪਿਛਲੇ ਸਮੇਂ ਵਿਚ ਇਨ੍ਹਾਂ ਦੇ ਸੰਘਰਸ਼ ਤੋਂ ਬਾਅਦ ਇਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਦੀ ਸਿਰਫ਼ 400image00 ਰੁਪਏ ਤਨਖ਼ਾਹ ਕੀਤੀ ਸੀ। ਹਾਲਾਂਕਿ ਪੀਯੂ ਦੇ ਰੈਗੂਲਰ ਪ੍ਰੋਫ਼ੈਸਰ ਡੇਢ ਤੋਂ ਦੋ ਲੱਖ ਤਨਖ਼ਾਹ ਲੈਂਦੇ ਹਨ ਤੇ ਇਹ ਸਹਾਇਕ ਪ੍ਰੋਫ਼ੈਸਰ ਨਿਗੂਣੀਆਂ ਤਨਖ਼ਾਹਾਂ ਨਾਲ ਅਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਸਨ।