
ਇਕ ਦਿਨ 'ਚ ਆਏ ਰੀਕਾਰਡ 69,874 ਨਵੇਂ ਮਾਮਲੇ, ਕੁਲ ਗਿਣਤੀ ਪੁੱਜੀ 30 ਲੱਖ ਲਾਗੇ
ਮਰੀਜ਼ਾਂ ਦੇ ਠੀਕ ਹੋਣ ਦੀ ਦਰ 74.69 ਫ਼ੀ ਸਦੀ ਹੋਈ
ਨਵੀਂ ਦਿੱਲੀ, 22 ਅਗੱਸਤ : ਦੇਸ਼ 'ਚ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਸੱਭ ਤੋਂ ਵੱਧ 69,874 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 29,75,701 ਹੋ ਗਏ ਹੈ, ਜਿਸ 'ਚੋਂ ਸਰਗਰਮ ਮਾਮਲੇ 6,97,330 ਹਨ ਅਤੇ 22,22,578 ਲੋਕ ਵਾਇਰਸ ਨੂੰ ਮਾਤ ਦੇ ਚੁਕੇ ਹਨ। ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਵਾਇਰਸ ਨਾਲ 945 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 55,794 ਹੋ ਗਈ ਹੈ।
ਇਸ ਵਿਚ ਕਿਹਾ ਗਿਆ ਕਿ ਮਰੀਜਾਂ ਦੇ ਠੀਕ ਹੋਣ ਦੀ ਦਰ 74.69 ਫ਼ੀ ਸਦੀ ਹੋ ਗਈ ਹੈ ਉਥੇ ਹੀ ਮੌਤ ਦਰ ਘੱਟ ਕੇ 1.87 ਫ਼ੀ ਸਦੀ ਹੋ ਗਈ ਹੈ। ਦੇਸ਼ 'ਚ 6,97,330 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕੁਲ ਮਾਮਲਿਆਂ ਦਾ 23.43 ਫ਼ੀ ਸਦੀ ਹੈ। ਭਾਰਤ 'ਚ ਸੱਤ ਅਗੱਸਤ ਨੂੰ ਲਾਗ ਦੇ ਮਾਮਲੇ 20 ਲੱਖ ਦੇ ਪਾਰ ਚਲੇ ਗਏ ਸਨ।
ਲਾਗ ਕਾਰਨ ਹੋਈਆਂ 945 ਮੌਤਾਂ ਵਿਚੋਂ ਮਹਾਰਾਸ਼ਟਰ 'ਚ 339, ਤਾਮਿਲਨਾਡੂ 'ਚ 101, ਕਰਨਾਟਕ 'ਚ 93, ਆਂਧਰਾ ਪ੍ਰਦੇਸ਼ 'ਚ 91, ਉੱਤਰ ਪ੍ਰਦੇਸ਼ 'ਚ 64, ਪਛਮੀ ਬੰਗਾਲ 'ਚ 55, ਪੰਜਾਬ 'ਚ 34, ਜੰਮੂ-ਕਸ਼ਮੀਰ 'ਚ 15, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ 14-14 ਮੌਤਾਂ ਹੋਈਆਂ ਹਨ। ਦਿੱਲੀ 'ਚ 13, ਛੱਤੀਸਗੜ੍ਹ ਅਤੇ ਰਾਜਸਥਾਨ 'ਚ 12-12, ਝਾਰਖੰਡ 'ਚ 11, ਉੜੀਸਾ 'ਚ ਦਸ, ਗੋਆ 'ਚ ਨੌਂ, ਹਰਿਆਣਾ ਅਤੇ ਤੇਲੰਗਾਨਾ 'ਚ ਸੱਤ, ਆਸਾਮ, ਬਿਹਾਰ ਅਤੇ ਪੁਡੂਚੇਰੀ 'ਚ ਛੇ-ਛੇ, ਉਤਰਾਖੰਡ ਤੋਂ ਪੰਜ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਮਣੀਪੁਰ 'IMAGEਚ ਦੋ-ਦੋ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਦਾਖ਼ ਅਤੇ ਤ੍ਰਿਪੁਰਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। (ਪੀ.ਟੀ.ਆਈ)