
ਇਸ ਵਾਰ ਪਰਮਿੰਦਰ ਢੀਂਡਸਾ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਦੀ ਤਿਆਰੀ 'ਚ
ਚੰਡੀਗੜ੍ਹ, 22 ਅਗੱਸਤ (ਗੁਰਉਪਦੇਸ਼ ਭੁੱਲਰ): 28 ਅਗੱਸਤ ਨੂੰ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਵਿਚ ਜਿਥੇ ਇਸ ਵਾਰ ਬਾਦਲ ਦਲ ਤੋਂ ਅਲੱਗ ਹੋ ਚੁੱਕੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਲੋਂ ਤਿਆਰੀ ਕੀਤੀ ਜਾ ਰਹੀ ਹੈ। ਭਾਵੇਂ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕਿਸੇ ਬਹਾਨੇ ਸੈਸ਼ਨ ਵਿਚੋਂ ਬਾਹਰ ਰਹਿਣ ਦੀ ਵਿਉਂਤ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਨੇ ਪਿਛਲੇ ਵਿimage ਬਾਦਲ ਦਲ ਦੇ ਮੈਂਬਰਾਂ ਨਾਲ ਹੀ ਹੋ ਸਕਦੇ ਹਨ ਸਦਨ ਵਿਚ ਆਹਮੋ-ਸਾਹਮਣੇਧਾਨ ਸਭਾ ਸੈਸ਼ਨ ਤੋਂ ਪਹਿਲਾਂ ਬਾਦਲ ਦਲ ਤੋਂ ਕਿਨਾਰਾ ਕਰ ਲਿਆ ਸੀ ਪਰ ਉਹ ਸੈਸ਼ਨ ਵਿਚ ਸ਼ਾਮਲ ਨਹੀਂ ਸਨ ਹੋਏ। ਪਰ ਇਸ ਵਾਰ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਾਂ ਅਕਾਲੀ ਦਲ ਬਣਾ ਲੈਣ ਤੇ ਇਸ ਦਲ ਨੂੰ ਮਿਲ ਰਹੇ ਸਮਰਥਨ ਤੋਂ ਉਤਸ਼ਾਹਤ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਵਾਰ ਸੈਸ਼ਨ ਵਿਚ ਸ਼ਾਮਲ ਹੋ ਕੇ ਅਪਣੀ ਹਾਜ਼ਰੀ ਲਵਾਉਣ ਤੇ ਮੌਕਾ ਮਿਲਣ 'ਤੇ ਸੂਬੇ ਦੇ ਮੁੱਦਿਆਂ 'ਤੇ ਗੱਲ ਕਰਨ ਤੇ ਬਾਦਲ ਦਲ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਇਸੇ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਪਾਸ ਤਿੰਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਸਬੰਧੀ ਮਤਾ ਪੇਸ਼ ਕਰਨ ਲਈ ਨੋਟਿਸ ਵਿਧਾਨ ਸਭਾ ਨੂੰ ਬੀਤੇ ਦਿਨੀਂ ਭੇਜਿਆ ਹੈ। ਇਸ ਵਿਚ ਇਨ੍ਹਾਂ ਆਰਡੀਨੈਂਸਾਂ ਨੂੰ ਪੰਜਾਬ ਲਈ ਅਤੀ ਘਾਤਕ ਦਸਿਆ ਹੈ।
ਇਸ ਤਰ੍ਹਾਂ ਜੇ ਇਹ ਮਤਾ ਸਦਨ ਵਿਚ ਆਉਂਦਾ ਹੈ ਅਤੇ ਬਾਦਲ ਦਲ ਵੀ ਸੈਸ਼ਨ ਵਿਚ ਸ਼ਾਮਲ ਹੁੰਦਾ ਹੈ ਤਾਂ ਸਥਿਤੀ ਦਿਲਚਸਪ ਬਣ ਜਾਵੇਗੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੀ ਖੇਤੀ ਆਰਡੀਨੈਂਸਾਂ ਵਿਰੁਧ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਦੇ ਹੱਕ ਵਿਚ ਹੈ ਤੇ ਬਹੁਤੇ ਕਾਂਗਰਸੀ ਮੈਂਬਰ ਵੀ ਇਹੋ ਚਾਹੁੰਦੇ ਹਨ। ਪਰ ਬਾਦਲ ਦਲ ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਹਾਲੇ ਵੀ ਦੋਹਰੇ ਮਿਆਰ ਅਪਣਾ ਰਿਹਾ ਹੈ। ਪੰਜਾਬ ਵਿਚ ਕੁੱਝ ਬੋਲਦਾ ਹੈ ਤੇ ਕੇਂਦਰ ਵਿਚ ਜਾ ਕੇ ਕੁੱਝ ਹੋਰ।