ਪਿੰਡ ਵਾਸੀ ਪਹਿਲਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਰ ਚੁੱਕੇ ਹਨ ਮਦਦ
ਸੰਗਰੂਰ - ਪਿੰਡ ਕੌਹਰੀਆਂ ਦੇ ਨਗਰ ਵਾਸੀਆਂ ਨੇ ਵੱਡੀ ਪਹਿਲ ਕੀਤੀ ਹੈ। ਡੇਰਾ ਬਾਬਾ ਸੁਜਾਨ ਗਿਰ ਦੇ ਨਾਂ 32 ਏਕੜ ਜ਼ਮੀਨ ਜਿਸ 'ਤੇ ਸੰਦੀਪ ਗਿਰ ਕਾਸ਼ਤਕਰ ਰਿਹਾ ਹੈ ਨੇ ਗਊਸ਼ਾਲਾ ਲਈ 7 ਏਕੜ ਹਰਾ ਚਾਰਾ ਬੀਜਿਆ ਸੀ ਜਿਸ ਨੂੰ ਅੱਜ ਖੇਤਲਾ ਗਊਸ਼ਾਲਾ ਦੇ ਪ੍ਰਬੰਧਕ ਨੂੰ ਬਾਬਾ ਸੰਦੀਪ ਗਿਰ, ਪਿੰਡ ਦੀ ਪੰਚਾਇਤ ਤੇ ਆਮ ਆਦਮੀ ਪਾਰਟੀ ਕੌਹਰੀਆਂ ਦੀ ਅਗਵਾਈ ਵਿਚ ਹਰਾ ਚਾਰਾ ਦਾਨ ਕੀਤਾ ਗਿਆ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਪਤੀ ਤੋਂ ਦੁਖੀ ਮਹਿਲਾ ਨੇ ਤੇਜ਼ਾਬ ਪੀ ਕੇ ਕੀਤੀ ਖ਼ੁਦਕੁਸ਼ੀ
ਗੱਲਬਾਤ ਕਰਦਿਆਂ ਸੰਦੀਪ ਗਿਰ ਨੇ ਕਿਹਾ ਕਿ ਅੱਗੇ ਤੋਂ ਵੀ ਗਊਸ਼ਾਲਾ ਲਈ ਹਰਾ ਚਾਰਾ ਬੀਜਿਆ ਜਾਵੇਗਾ। ਪਿੰਡ ਦੇ ਮੋਹਰਬਰ ਵਿਅਕਤੀਆਂ ਤੇ ਗਊਸ਼ਾਲਾ ਪ੍ਰਬੰਧਕਾਂ ਨੇ ਸੰਦੀਪ ਗਿਰ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਖੇਤਲਾ ਦਫ਼ਤਰ ਇੰਨਚਾਰਜ, ਗੁਰਪ੍ਰੀਤ ਸਿੰਘ ਸਰਪੰਚ, ਗੁਰਮੀਤ ਸਿੰਘ ਸੁਸਾਇਟੀ ਪ੍ਰਧਾਨ, ਸੰਦੀਪ ਗਿਰ, ਕੁਲਦੀਪ ਸਿੰਘ ਨੰਬਰਦਾਰ, ਬਿੱਟੂ ਸੇਠ, ਸੁਖਚੈਨ ਸਿੰਘ ਪੰਚ, ਜਗਸੀਰ ਪੰਚ, ਬਲਜਿੰਦਰ ਸਿੰਘ ਤੇ ਨਸੀਬ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਅਧਿਆਪਕਾਂ ਤੇ ਹੋਰ ਕਾਮਿਆਂ ਨੂੰ ਵੱਡੀ ਰਾਹਤ, ਨਹੀਂ ਹੋਵੇਗੀ ਮੈਡੀਕਲ ਤੇ ਪੁਲਿਸ ਜਾਂਚ
ਜ਼ਿਕਰਯੋਗ ਹੈ ਕਿ ਪਿੰਡ ਕੌਹਰੀਆਂ ਦੀ ਪੰਚਾਇਤ ਤੇ ਨਗਰ ਵਾਸੀਆਂ ਨੇ ਪੰਜਾਬ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਲਈ 10 ਏਕੜ ਜ਼ਮੀਨ ਲੈ ਕੇ ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੇ ਬੀਜ ਤੇ ਹਰਾ ਚਾਰਾ ਬੀਜਿਆ ਸੀ।