
ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਸਰਕਾਰੀ ਸਕੂਲ ਬੱਦੋਵਾਲ ਦਾ ਲੈਂਟਰ ਡਿੱਗ ਗਿਆ। ਇਸ ਦੌਰਾਨ ਇਕ ਅਧਿਆਪਿਕਾ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਿਕਾ ਦੀ ਪਹਿਚਾਣ ਰਵਿੰਦਰ ਕੌਰ ਵਜੋਂ ਹੋਈ ਹੈ। ਇਸ ਹਾਦਸੇ ਵਿਚ ਬੱਚੇ ਵਾਲ-ਵਾਲ ਬਚ ਗਏ। ਇਸ ਦੇ ਨਾਲ ਹੀ ਦੋ ਅਧਿਆਪਿਕਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਇਹ ਵੀ ਪੜ੍ਹੋ: ਖੰਨਾ ਵਿਚ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ, ਜੁਗਾੜੂ ਰਿਕਸ਼ਾ ਰੇਹੜੀ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਹਾਦਸਾ
ਦਸਿਆ ਜਾ ਰਿਹਾ ਹੈ ਕਿ 3 ਅਧਿਆਪਕ ਸਟਾਫ਼ ਰੂਮ 'ਚ ਬੈਠ ਕੇ ਰੋਟੀ ਖਾ ਰਹੇ ਸਨ ਕਿ ਅਚਾਨਕ ਲੈਂਟਰ ਹੇਠਾਂ ਡਿੱਗ ਗਿਆ। ਇਸ ਦੌਰਾਨ ਅਧਿਆਪਕ ਲੈਂਟਰ ਹੇਠਾਂ ਆ ਗਏ। ਇਨ੍ਹਾਂ 'ਚੋਂ 2 ਅਧਿਆਪਕਾਂ ਨੂੰ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਸਕੂਲ ਦੀ ਛੱਤ ਡਿੱਗਣ ਨਾਲ ਚੀਕ ਚਿਹਾੜਾ ਮੱਚ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ
ਇਹ ਵੀ ਪੜ੍ਹੋ: ਪਿੰਡ ਕੌਹਰੀਆਂ ਦੀ ਪੰਚਾਇਤ ਦੀ ਪਹਿਲ, ਗਊਸ਼ਾਲਾ ਨੂੰ ਦਾਨ ਕੀਤਾ ਹਰਾ ਚਾਰਾ
ਮਲਬੇ ਹੇਠ ਦੱਬੇ 2 ਅਧਿਆਪਕਾ ਨੂੰ ਬਾਹਰ ਕੱਢਣ ਲਈ ਆਈ.ਟੀ.ਬੀ.ਪੀ (ਇੰਡੀਅਨ ਤਿੱਬਤੀ ਬਾਰਡਰ ਪੁਲਿਸ) ਅਤੇ ਐਨ.ਡੀ.ਆਰ.ਐੱਫ਼. ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਪੂਰੇ ਰੈਸਕਿਊ ਅਭਿਆਨ ਸਮੇਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ, ਡੀ.ਐੱਸ.ਪੀ ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਮੌਜੂਦ ਰਹੇ।