
Patiala News : ਕਕਾਰਾਂ ਕਰ ਕੇ ਲਾਲ ਕਿਲ੍ਹੇ 'ਚ ਵੜਨ ਨਹੀਂ ਦਿੱਤਾ ਸੀ ਸਰਪੰਚ
Patiala News in Punjabi : ਪਟਿਆਲਾ ਦੇ ਪਿੰਡ ਕਾਲਸਨਾ ’ਚ ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਪਾ ਕੇ ਲਾਲਾ ਕਿਲ੍ਹੇ ’ਚ ਵੜਨ ਤੋਂ ਰੋਕਣ ਦਾ ਮਾਮਲੇ ’ਚ ਪਿੰਡ ਪੰਚਾਇਤ ਨੇ ਮਤਾ ਪਾ ਕੇ ਸਰਪੰਚ ਨੇ ਵੱਡਾ ਫ਼ੈਸਲਾ ਲਿਆ ਹੈ । ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੇ ਭਾਰਤ ਸਰਕਾਰ ਵੱਲੋਂ ਮਿਲਿਆ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਜੇ ਸਾਡੇ ਕਕਾਰਾਂ ਦੀ ਕਦਰ ਨਹੀਂ ਤਾਂ ਅਸੀ ਐਵਾਰਡ ਕੀ ਕਰਨੇ ਹਨ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਭਾਰੀ ਰੋਸ ਸੀ।
ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਇਸ ਤੋਂ ਪਹਿਲਾਂ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸਪੈਸ਼ਲ ਇਨਵੀਟੇਸ਼ਨ ਦੇ ਕੇ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ। ਪਰ ਸਰਪੰਚ ਗੁਰਧਿਆਨ ਸਿੰਘ ਨੂੰ ਪ੍ਰੋਗਰਾਮ ਲਾਲ ਕਿਲੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਣ ਦਿੱਤਾ ਕਿਉਂਕਿ ਸਰਪੰਚ ਦੇ ਸ੍ਰੀ ਸਾਹਿਬ ਪਹਿਨੀ ਹੋਈ ਸੀ, ਅਤੇ ਜੋ ਸਰਪੰਚ ਸਾਹਿਬ ਨੂੰ ਭਾਰਤ ਸਰਕਾਰ ਵਲੋ ਸਵੱਛਤਾ ਅਭਿਆਨ ਦੇ ਤਹਿਤ ਜੋ ਸਨਮਾਨ ਮਿਲਿਆ ਸੀ , ਹੁਣ ਪਿੰਡ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਐਵਾਰਡ ਵਾਪਸ ਕਰਨ ਦਾ ਫੈਸਲਾ ਕਰ ਲਿਆ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਕਾਰਾਂ ਦੀ ਕਦਰ ਨਹੀਂ ਕਰਦੀ ਤਾਂ ਅਸੀਂ ਇਹੋ ਅਜੇਹੇ ਐਵਾਰਡ ਕੀ ਕਰਨੇ ਹਨ। ਇਸ ਮੌਕੇ ’ਤੇ ਆਲੇ ਦੁਆਲੇ ਦੀਆਂ ਕਰੀਬ ਅੱਠ ਪੰਚਾਇਤਾਂ ਵੱਲੋਂ ਮਤੇ ਤੇ ਦਸਤਕ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਅਮਿਤੋਜ ਮਾਨ ਅਤੇ ਸੀਨੀਅਰ ਪੱਤਰਕਾਰ ਹਮੀਰ ਲੁਬਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਰਪੰਚ ਨੂੰ ਬੁਲਾ ਕੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਹੈ ਗੱਲ ਹੈ। ਪਰ ਅਸੀਂ ਸਰਪੰਚ ਨੂੰ ਸ਼ਾਬਾਸ਼ ਦਿੰਦੇ ਹਾਂ ਜਿਨਾਂ ਨੇ ਇਹ ਐਡਾ ਵੱਡਾ ਫੈਸਲਾ ਲਿਆ ਹੈ ਅਤੇ ਸਨਮਾਨ ਵਾਪਸ ਕਰਨ ਦਾ ਮਤਾ ਪਾਇਆ ਹੈ।
(For more news apart from Sarpanch Gurdhyan Singh village Kalasna has decided return award received Government of India News in Punjabi, stay tuned to Rozana Spokesman)