ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਸੰਗਰੂਰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ- ਅਮਨ ਅਰੋੜਾ
Published : Sep 23, 2018, 6:15 pm IST
Updated : Sep 23, 2018, 6:15 pm IST
SHARE ARTICLE
Aman Arora
Aman Arora

ਆਮ ਆਦਮੀ ਪਾਰਟੀ (ਆਪ) ਪੰਜਾਬ ਮੰਗਲਵਾਰ 25 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਮੰਗਲਵਾਰ 25 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰੇਗੀ, ਕਿਉਂਕਿ ਸੰਗਰੂਰ ਜ਼ਿਲ੍ਹੇ ਦਾ ਝਾੜੋਂ ਸੰਮਤੀ ਜ਼ੋਨ ਤੋਂ 'ਆਪ' ਦੇ ਅਪਾਹਜ ਅਤੇ ਦਲਿਤ ਉਮੀਦਵਾਰ ਜਗਸੀਰ ਸਿੰਘ ਸੀਰਾ ਦੀ ਕੁੱਟਮਾਰ ਕਰਨ, ਉਸ ਤੇ ਗੋਲੀਆਂ ਚਲਾਉਣ ਅਤੇ ਉਸ ਵਿਰੁੱਧ ਜਾਤੀ ਸੂਚਕ ਸ਼ਬਦ ਵਰਤਣ ਵਾਲੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੂੰ ਪੰਜਾਬ ਪੁਲਸ ਨੇ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ, ਜਦਕਿ ਰਾਜਾ ਵਿਰੁੱਧ 19 ਸਤੰਬਰ ਨੂੰ ਹੀ ਚੀਮਾ ਪੁਲਸ ਥਾਣਾ 'ਚ ਆਈਪੀਸੀ ਦੀ ਧਾਰਾ 307 ਸਮੇਤ ਹੋਰ ਧਾਰਾਵਾਂ ਤਹਿਤ ਐਫਆਈਆਰ ਦਰਜ ਹੋ ਚੁੱਕੀ ਹੈ।

'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਪੰਚਾਇਤੀ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ 'ਚ ਕਾਂਗਰਸੀਆਂ ਦੇ ਆਤੰਕ ਨੇ ਉਦੋਂ ਸਭ ਹੱਦਾਂ ਪਾਰ ਕਰ ਲਈਆਂ ਜਦ ਝਾੜੋਂ ਸੰਮਤੀ ਜ਼ੋਨ ਦੇ 'ਆਪ' ਉਮੀਦਵਾਰ ਜਗਸੀਰ ਸਿੰਘ ਉੱਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੇ ਪੋਲਿੰਗ ਬੂਥ ਦੇ ਅੰਦਰ ਹੀ 20-25 ਗੁੰਡਾ ਅਨਸਰਾਂ ਨਾਲ ਹਮਲਾ ਕੀਤਾ ਅਤੇ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦ ਜਗਸੀਰ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਤੇ ਰਾਜਾ ਦੇ ਅੱਗੇ ਅਜਿਹਾ ਨਾ ਕਰਨ ਦੀ ਫ਼ਰਿਆਦ ਕੀਤੀ ਤਾਂ ਰਾਜਾ ਨੇ 100 ਫ਼ੀਸਦੀ ਅਪਾਹਜ (ਜੋ ਚੱਲ ਨਹੀਂ ਸਕਦਾ) ਅਤੇ ਗ਼ਰੀਬ ਦਲਿਤ ਜਗਸੀਰ ਸਿੰਘ ਨੂੰ ਲੱਤਾਂ ਮਾਰ ਕੇ ਕੁੱਟਿਆ,

ਜਾਤੀ ਸੂਚਕ ਸ਼ਬਦ ਵਰਤੇ ਅਤੇ ਆਪਣੀ ਪਿਸਤੌਲ ਨਾਲ 5 ਰਾਊਂਡ ਫਾਇਰ ਕੀਤੇ। ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ 'ਚ 2 ਦਿਨ ਪਹਿਲਾਂ 'ਆਪ' ਦਾ ਵਫ਼ਦ ਐਸਸੀ/ਐਸਟੀ ਕਮਿਸ਼ਨ ਪੰਜਾਬ ਅਤੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨੂੰ ਮਿਲਿਆ ਸੀ ਅਤੇ ਰਾਜਾ ਅਤੇ ਉਸਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਸੀ ਕਿ ਜੇਕਰ 24 ਸਤੰਬਰ ਤੱਕ ਰਾਜਾ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਨਾ ਕੀਤੀ ਤਾਂ 'ਆਪ' ਮੁੱਖ ਮੰਤਰੀ  ਦਾ ਰੋਸ ਵਜੋਂ ਘਰ ਘੇਰੇਗੀ।

ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਕਾਂਗਰਸੀ ਆਗੂਆਂ ਦੇ ਦਬਾਅ ਥੱਲੇ ਨਾ ਤਾਂ ਐਸਸੀ/ਐਸਟੀ ਕਮਿਸ਼ਨ ਨੇ ਅਜੇ ਤੱਕ ਰਾਜਾ ਵਿਰੁੱਧ ਕੋਈ ਕਦਮ ਚੁੱਕਿਆ ਹੈ ਅਤੇ ਨਾ ਹੀ ਪੰਜਾਬ ਪੁਲਿਸ ਨੇ ਰਾਜਾ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਯਤਨ ਕੀਤਾ ਹੈ ਅਤੇ ਰਾਜਾ ਸੰਗਰੂਰ ਜ਼ਿਲ੍ਹੇ 'ਚ ਹੀ ਜਨਤਕ ਤੌਰ 'ਤੇ ਖੁੱਲ੍ਹਾ ਘੁੰਮ ਰਿਹਾ ਹੈ। ਇਸ ਲਈ 'ਆਪ' ਕੋਲ ਮੁੱਖ ਮੰਤਰੀ ਨੂੰ ਜਗਾਉਣ ਲਈ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਰਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement