US : 3 ਲੋਕਾਂ ਦੀ ਮੌਤ, ਮਹਿਲਾ ਹਮਲਾਵਰ ਨੇ ਆਪਣੇ ਆਪ ਨੂੰ ਵੀ ਮਾਰੀ ਗੋਲੀ
Published : Sep 21, 2018, 12:30 pm IST
Updated : Sep 21, 2018, 12:30 pm IST
SHARE ARTICLE
Suicide
Suicide

ਅਮਰੀਕਾ ਦੇ ਮੈਰੀਲੈਂਡ ਵਿਚ ਇੱਕ ਗੁਦਾਮ ਦੀ ਇਕ ਇਮਾਰਤ ਵਿਚ ਵੀਰਵਾਰ ਨੂੰ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ।

ਵਸਿੰਗਟਨ : ਅਮਰੀਕਾ ਦੇ ਮੈਰੀਲੈਂਡ ਵਿਚ ਇੱਕ ਗੁਦਾਮ ਦੀ ਇਕ ਇਮਾਰਤ ਵਿਚ ਵੀਰਵਾਰ ਨੂੰ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਜਿਥੇ ਇਸ ਹਮਲੇ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਮਹਿਲਾ ਦੀ ਵੀ ਮੌਤ ਹੋ ਗਈ ਹੈ। ਨਾਲ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਦਸਿਆ ਜਾ ਰਿਹਾ ਘਟਨਾ ਵਿਚ ਤਿੰਨ ਲੋਕ ਜਖ਼ਮੀ ਵੀ ਹੋ ਗਏ ਹਨ।  ਗੋਲੀਬਾਰੀ ਦੀ ਘਟਨਾ ਵੀਰਵਾਰ ਸਵੇਰੇ ਵਿਚ ਬਾਲਟਿਮੋਰ ਦੇ ਲਗਭਗ ਪੇਰੀਮਨ ਵਿਚ ਸਥਿਤ ਇਕ ਫਾਰਮੇਸੀ ਡਿਸਟਰਿਬਿਊਸ਼ਨ ਸੈਂਟਰ ਵਿਚ  ਹੋਈ।

ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚ ਗਈ, ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ। ਪੁਲਿਸ ਨੇ ਦੱਸਿਆ ਕਿ 26 ਸਾਲ ਦੇ ਹਮਲਾਵਰ ਦੀ ਮੌਤ ਆਪਣੇ ਆਪ ਹੀ ਮਾਰੀ ਗੋਲੀ ਨਾਲ ਹੋਈ ਹੈ। ਹਮਲੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਕਿਸੇ ਮਹਿਲਾ ਦੁਆਰਾ ਹਮਲਾ ਬਹੁਤ ਹੀ ਅਨੋਖਾ ਹੈ ਕਿਉਂਕਿ ਅਮਰੀਕਾ ਵਿਚ ਗੋਲੀਬਾਰੀ ਦੀ ਇਸ ਤਰ੍ਹਾਂ ਦੀ 95 ਫੀਸਦੀ ਘਟਨਾਵਾਂ ਨੂੰ ਪੁਰਸ਼ਾਂ ਨੇ ਅੰਜਾਮ ਦਿੱਤਾ ਹੈ। ਹਾਰਫਰਡ ਕਾਉਂਟੀ ਦੇ ਸ਼ੇਰਿਫ ਆਫਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਮਹਿਲਾ  ਕੰਪਨੀ ਦੀ ਅਸਥਾਈ ਕਰਮਚਾਰੀ ਸੀ।

SuicideSuicideਆਮ ਦਿਨਾਂ ਦੀ ਤਰ੍ਹਾਂ ਹੀ ਉਹ ਵੀਰਵਾਰ ਸਵੇਰ ਵਿਚ ਵੀ ਆਪਣੇ ਕੰਮ ਉੱਤੇ ਆਈ ਸੀ। ਪਰ ਸਥਾਨਕ ਸਮਾਂ 9 . 00 ਵਜੇ  ਦੇ ਬਾਅਦ ਉਸ ਨੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸ ਦੇ ਬਾਅਦ ਉਹ ਕੰਪਨੀ ਦੇ ਅੰਦਰ ਵੀ ਗੋਲਿਆਂ ਚਲਾਉਣ ਲੱਗੀ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ 9 ਐਮਐਮ ਗਲਾਕ ਹੈਂਡਗਨ ਉਹ ਆਪਣੇ ਨਾਲ ਲੈ ਕੇ ਆਈ ਸੀ। ਪੁਲਿਸ ਨੇ ਦੱਸਿਆ ਕਿ ਹੈਂਡਗਨ ਉਸ ਨੇ ਆਪਣੇ ਨਾਮ ਨਾਲ ਰਜਿਸਟਰਡ ਕਰਾਰਾਖੀ ਸੀ ਅਤੇ ਆਪਣੇ ਨਾਲ ਕਈ ਕਾਰਤੂਸ ਲੈ ਕੇ ਆਈ ਸੀ। 

ਦੂਜੇ ਪਾਸੇ ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਪੰਜ ਮਿੰਟ  ਦੇ ਅੰਦਰ ਘਟਨਾ ਸਥਾਨ ਉੱਤੇ ਪਹੁੰਚ ਗਈ ਸੀ। ਉਸ ਸਮੇਂ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਲੋਕ ਜਖ਼ਮੀ ਹੋ ਚੁੱਕੇ ਸਨ। ਅਧਿਕਾਰੀਆਂ ਨੇ ਹਮਲਾਵਰ ਮਹਿਲਾ ਨੂੰ ਜਖ਼ਮੀ ਹਾਲਤ ਵਿਚ ਪਾਇਆ।  ਉਸ ਨੇ ਆਪਣੇ ਆਪ ਨੂੰ ਹੀ ਸਿਰ ਵਿਚ ਗੋਲੀ ਮਾਰ ਲਈ ਸੀ। ਬਾਅਦ ਵਿਚ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਆਧਿਕਾਰਿਕ ਤੌਰ ਉੱਤੇ ਉਸ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement