ਹੁਣ ਸੱਭ ਨਜ਼ਰਾਂ ਚੰਨੀ ਸਰਕਾਰ ਦੀ ਨਵੀਂ ਮੰਤਰੀ ਟੀਮ ’ਤੇ ਲਗੀਆਂ
Published : Sep 23, 2021, 8:46 am IST
Updated : Sep 23, 2021, 8:46 am IST
SHARE ARTICLE
Charanjit Singh Channi with Deputy CMs
Charanjit Singh Channi with Deputy CMs

ਅੱਧੀ ਦਰਜਨ ਪੁਰਾਣੇ ਮੰਤਰੀਆਂ ਦੀ ਕੁਰਸੀ ਖ਼ਤਰੇ ’ਚ, ਇੰਨੇ ਹੀ ਨਵੇਂ ਚਿਹਰੇ ਹੋ ਸਕਦੇ ਹਨ ਸ਼ਾਮਲ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਹੁਣ ਸੱਭ ਨਜ਼ਰਾਂ ਮੰਤਰੀ ਮੰਡਲ ਦੀ ਬਣਾਈ ਜਾਣ ਵਾਲੀ ਨਵੀਂ ਟੀਮ ’ਤੇ ਟਿਕੀਆਂ ਹੋਈਆਂ ਹਨ। ਇਸ ਸਬੰਧ ਵਿਚ ਜਿਥੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਦੀਆਂ ਬੀਤੇ ਦਿਨੀਂ ਦਿੱਲੀ ਵਿਚ ਹਾਈਕਮਾਨ ਨਾਲ ਮੀਟਿੰਗਾਂ ਵਿਚ ਮੁਢਲਾ ਵਿਚਾਰ ਵਟਾਂਦਰਾ ਹੋ ਚੁੱਕਾ ਹੈ ਪਰ ਹਾਲੇ ਨਵੇਂ ਮੰਤਰੀ ਮੰਡਲ ਦੀ ਸੂਚੀ ਫ਼ਾਈਨਲ ਨਹੀਂ ਹੋਈ ਤੇ ਹਾਲੇ ਵੀ ਵਿਚਾਰ ਵਟਾਂਦਰੇ ਚਲ ਰਹੇ ਹਨ।

Charanjit Singh ChanniCharanjit Singh Channi

ਹੋਰ ਪੜ੍ਹੋ: ਕਿਸਾਨ ਅੰਦੋਲਨ ਦੇ 300 ਦਿਨ ਪੂਰੇ: ਭਾਰਤ-ਬੰਦ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਜਾਰੀ 

ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਨਵੇਂ ਮੁੱਖ ਮੰਤਰੀ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਾਲੇ ਕੈਪਟਨ ਸਰਕਾਰ ਵਿਚ ਰਹੇ ਮੰਤਰੀਆਂ ਨੂੰ ਮੁੜ ਮੰਤਰੀ ਬਣਾਉਣ ਦੇ ਹੱਕ ਵਿਚ ਨਹੀਂ ਤੇ ਸਾਫ਼ ਅਕਸ ਵਾਲੇ ਨਵੇਂ ਤੇ ਨੌਜਵਾਨਾਂ ਚਿਹਰਿਆਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਵੱਖ ਵੱਖ ਖੇਤਰਾਂ ਤੇ ਵਰਗਾਂ ਦਾ ਸੰਤੁਲਨ ਬਣਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਅਪਣੇ ਸਾਥੀ ਸੀਨੀਅਰ ਮੈਂਬਰਾਂ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। 

Navjot Singh SidhuNavjot Singh Sidhu

ਹੋਰ ਪੜ੍ਹੋ: ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ‘ਪ੍ਰਧਾਨ’ ਗੁਰਬਾਣੀ ਤੇ ਪੰਜਾਬੀ ਪੜ੍ਹਨੋਂ ਲਿਖਣੋਂ ਵੀ ਆਤੁਰ!

ਅੱਜ ਜਾਂ ਕਲ੍ਹ ਤਕ ਮੰਤਰੀਆਂ ਦੀ ਸੂਚੀ ਨੂੰ ਹਾਈਕਮਾਨ ਵਲੋਂ ਪ੍ਰਵਾਨਗੀ ਮਿਲ ਸਕਦੀ ਹੈ ਤੇ ਇਸ ਹਫ਼ਤੇ ਦੌਰਾਨ ਸਹੁੰ ਚੁਕ ਸਮਾਗਮ ਹੋ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਕੈਪਟਨ ਸਰਕਾਰ ਵਿਚ ਚਲ ਰਹੇ ਅੱਧੀ ਦਰਜਨ ਮੰਤਰੀਆਂ ਦੀ ਕੁਰਸੀ ਖ਼ਤਰੇ ਵਿਚ ਹੈ ਅਤੇ ਉਨ੍ਹਾਂ ਨੂੰ ਨਵੇਂ ਮੰਤਰੀ ਮੰਡਲ ਵਿਚ ਥਾਂ ਨਹੀਂ ਮਿਲੇਗੀ। ਇੰਨੇ ਹੀ ਲਗਭਗ ਨਵੇਂ ਮੰਤਰੀ ਬਣਾਏ ਜਾ ਸਕਦੇ ਹਨ।

Charanjit Singh ChanniCharanjit Singh Channi and Sukhjinder Randhawa 

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (23 ਸਤੰਬਰ 2021)

ਦੋਆਬਾ ਖੇਤਰ ਵਿਚੋਂ ਪ੍ਰਗਟ ਸਿੰਘ, ਨੌਜਵਾਨਾਂ ਵਿਚੋਂ ਕੁਲਜੀਤ ਸਿੰਘ ਨਾਗਰਾ ਤੇ ਰਾਜਾ ਵੜਿੰਗ, ਪਛੜੇ ਵਰਗ ਵਿਚੋਂ ਸੰਗਤ ਸਿੰਘ ਗਿਲਜੀਆਂ ਤੇ ਸੁਰਜੀਤ ਧੀਮਾਨ ਅਤੇ ਐਸ.ਸੀ. ਵਰਗ ਵਿਚੋਂ ਡਾ. ਰਾਜ ਕੁਮਾਰ ਵੇਰਕਾ ਤੇ ਸੁਖਵਿੰਦਰ ਡੈਨੀ ਦੇ ਨਾਵਾਂ ਉਤੇ ਵਿਚਾਰ ਹੋ ਰਹੀ ਹੈ। ਜਿਨ੍ਹਾਂ ਦੀ ਮੰਤਰੀ ਮੰਡਲ ਵਿਚ ਮੁੜ ਥਾਂ ਪੱਕੀ ਮੰਨੀ ਜਾ ਰਹੀ ਹੈ, ਉਨ੍ਹਾਂ ਵਿਚ ਮਨਪ੍ਰੀਤ ਬਾਦਲ, ਤ੍ਰਿਪਤ ਰਾਜਿੰਦਰ ਬਾਜਵਾ, ਸੁਖ ਸਰਕਾਰੀਆ, ਰਜ਼ੀਆ ਸੁਲਤਾਨਾ, ਅਰੁਨਾ ਚੌਧਰੀ, ਵਿਜੈਇੰਦਰ ਸਿੰਗਲਾ ਦੇ ਨਾਂ ਸ਼ਾਮਲ ਹਨ। ਹੁਣ ਸਾਰੀਆਂ ਨਜ਼ਰਾਂ ਹਾਈਕਮਾਨ ਦੀ ਪ੍ਰਵਾਨਗੀ ਵਲ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement