
ਇਕ ਲੜਕਾ ਹੋਇਆ ਗੰਭੀਰ ਜ਼ਖ਼ਮੀ
ਲੁਧਿਆਣਾ: ਲੁਧਿਆਣਾ ਬੀਆਰਐਸ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਸਿਆਜ਼ ਨੇ ਸਵਿਫ਼ਟ ਡਿਜ਼ਾਇਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਸਵਿਫਟ ਪਲਟ ਗਈ। ਲੋਕਾਂ ਨੇ ਜ਼ਖਮੀ ਔਰਤ ਸੁਖਵਿੰਦਰ ਕੌਰ ਅਤੇ ਇਕ ਨੌਜਵਾਨ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਔਰਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਹੋਇਆ ਸੁਹਾਵਣਾ, ਕਈ ਇਲਾਕਿਆਂ 'ਚ ਪੈ ਰਿਹਾ ਭਾਰੀ ਮੀਂਹ
ਇਸ ਦੌਰਾਨ ਦੂਜੀ ਕਾਰ 'ਚ ਸਵਾਰ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਰਾਭਾ ਨਗਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜੋ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਸਪੀਡ 90 ਤੋਂ ਜ਼ਿਆਦਾ ਸੀ।
ਇਹ ਵੀ ਪੜ੍ਹੋ: ਵਿਦਿਆਰਥਣ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰੀ, ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਇਲਜ਼ਾਮ
ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਰਾਏਕੋਟ ਦੀ ਰਹਿਣ ਵਾਲੀ ਸੀ। ਉਸਦਾ ਪੁੱਤਰ ਦੁਬਈ ਵਿੱਚ ਕੰਮ ਕਰਦਾ ਹੈ। ਸੁਖਵਿੰਦਰ ਅਕਸਰ ਦਵਾਈਆਂ ਲੈਣ ਲਈ ਲੁਧਿਆਣਾ ਆਉਂਦੀ ਸੀ। ਵੀਰਵਾਰ ਨੂੰ ਉਹ ਸਵੇਰੇ ਦਵਾਈ ਲੈਣ ਆਪਣੇ ਲੜਕੇ ਦੇ ਦੋਸਤ ਨਾਲ ਰਾਏਕੋਟ ਜਾ ਰਹੀ ਸੀ। ਜਦੋਂ ਉਹ ਬੀਆਰਐਸ ਨਗਰ ਸਥਿਤ ਗੁਰਦੁਆਰਾ ਸਾਹਿਬ ਨੇੜੇ ਕਾਰ ਵਿੱਚ ਪੁੱਜੇ ਤਾਂ ਗਲੀ ਵਿਚੋਂ ਇੱਕ ਤੇਜ਼ ਰਫ਼ਤਾਰ ਸਿਆਜ਼ ਕਾਰ ਲੰਘੀ। ਇਸ ਦੀ ਸਪੀਡ 90 ਤੋਂ ਜ਼ਿਆਦਾ ਸੀ।
ਉਸ ਨੇ ਸਵਿਫਟ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਆਸ-ਪਾਸ ਦੇ ਦੁਕਾਨਦਾਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਔਰਤ ਦੀ ਮੌਤ ਹੋ ਗਈ। ਫਿਲਹਾਲ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ।