Punjab cabinet Ministers: ਮਾਨ ਕੈਬਨਿਟ 'ਚ ਸ਼ਾਮਲ ਹੋਣਗੇ ਚਾਰ ਨਵੇਂ ਮੰਤਰੀ, ਰਾਜ ਭਵਨ ਵਿਖੇ ਅੱਜ ਸ਼ਾਮ ਨੂੰ ਨਵੇਂ ਮੰਤਰੀ ਚੁੱਕਣਗੇ ਸਹੁੰ
Published : Sep 23, 2024, 8:41 am IST
Updated : Sep 23, 2024, 8:41 am IST
SHARE ARTICLE
Four new ministers will join the Punjab cabinet
Four new ministers will join the Punjab cabinet

Punjab cabinet Ministers: ਭਗਵੰਤ ਮਾਨ ਸਰਕਾਰ ਦੇ ਚਾਰ ਮੰਤਰੀਆਂ ਨੇ ਦੇਰ ਰਾਤ ਦਿਤੇ ਅਸਤੀਫ਼ੇ

Four new ministers will join the Punjab cabinet : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਵੱਡਾ ਫੇਰਬਦਲ ਕਰਦਿਆਂ ਚਾਰ ਮੰਤਰੀਆਂ ਦੀ ਛੁੱਟੀ ਕਰ ਦਿਤੀ ਹੈ। ਉਨ੍ਹਾਂ ਦੀ ਥਾਂ ਪੰਜ ਨਵੇਂ ਚਿਹਰਿਆਂ ਨੂੰ ਸੋਮਵਾਰ ਨੂੰ ਮੰਤਰੀਆਂ ਵਜੋਂ ਸ਼ਾਮ ਪੰਜ ਵਜੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਈ ਜਾਵੇਗੀ। ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸੌਂਧ, ਬਰਿੰਦਰ ਗੋਇਲ ਅਤੇ ਮੋਹਿੰਦਰ ਭਗਤ ਦਾ ਮੰਤਰੀ ਬਣਨਾ ਤੈਅ ਹੈ। 

ਪੰਜਾਬ ਰਾਜ ਭਵਨ ਵਿਖੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਅਚਾਨਕ ਬਦਲਾਅ ਪਿੱਛੇ ਅਜੇ ਸਪੱਸ਼ਟ ਸਮੀਕਰਨ ਸਾਹਮਣੇ ਨਹੀਂ ਆ ਸਕਿਆ ਹੈ ਪਰ ਜਿਨ੍ਹਾਂ ਮੰਤਰੀਆਂ ਦੀ ਛੁੱਟੀ ਹੋਈ ਹੈ, ਉਨ੍ਹਾਂ ਵਿਚ ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ ਤੇ ਬਲਕਾਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਅਸਤੀਫ਼ੇ ਲੈ ਲਏ ਗਏ ਹਨ ਤੇ ਚਾਰਾਂ ਨੇ ਮੁੱਖ ਮੰਤਰੀ ਨਿਵਾਸ ਜਾ ਕੇ ਐਤਵਾਰ ਦੇਰ ਸ਼ਾਮ ਅਪਣੇ ਅਸਤੀਫ਼ੇ ਸੌਂਪ ਦਿਤੇ ਹਨ। 

ਤਰੁਨਪ੍ਰੀਤ ਸੌਂਧ ਨੂੰ ਹਾਊਸਿੰਗ ਅਤੇ ਪੇਂਡੂ ਵਿਕਾਸ ਮੰਤਰਾਲਾ, ਹਰਦੀਪ ਸਿੰਘ ਮੁੰਡੀਆਂ ਨੂੰ ਸ਼ਹਿਰੀ ਵਿਕਾਸ ਮੰਤਰਾਲਾ, ਬਰਿੰਦਰ ਗੋਇਲ ਨੂੰ ਭੌਂ ਖਣਨ ਮੰਤਰਾਲਾ, ਮਹਿੰਦਰ ਭਗਤ ਨੂੰ ਬਾਗ਼ਬਾਨੀ ਮੰਤਰਾਲਾ ਮਿਲ ਸਕਦਾ ਹੈ। ਖ਼ੁਦ ਮੁੱਖ ਮੰਤਰੀ ਖੇਡ ਅਤੇ ਨੌਜੁਆਨ ਭਲਾਈ ਮੰਤਰਾਲਾ ਸੰਭਾਲਣਗੇ। ਜਦਕਿ ਮੌਜੂਦਾ ਮੰਤਰੀ ਲਾਲਜੀਤ ਭੁੱਲਰ ਨੂੰ ਜੇਲ ਵਿਭਾਗ ਵੀ ਮਿਲ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement