
ਸਵੇਰੇ ਤਿੰਨ ਵਜੇ ਛੱਡਿਆ ਅਹਾਤੇ ਦੇ ਬਾਹਰ
ਲੁਧਿਆਣਾ : ਜਨਮ ਦਿਨ ਦੀ ਪਾਰਟੀ ਬਹਾਨੇ ਇਕ ਵਾਕਫ਼ ਵੱਲੋਂ ਔਰਤ ਨੂੰ ਹੋਟਲ ਕੀਜ਼ ਲਾਗੇ ਸੱਦ ਕੇ ਚਲਦੀ ਕਾਰ 'ਚ ਉਸ ਨਾਲ ਸਾਰੀ ਰਾਤ ਜਬਰ ਜਨਾਹ ਕੀਤਾ ਗਿਆ। ਇਕ ਵਿਅਕਤੀ ਕਾਰ ਚਲਾਉਂਦਾ ਰਿਹਾ ਤੇ ਨੌਜਵਾਨ ਪਿਛਲੀ ਸੀਟ 'ਤੇ ਔਰਤ ਦੀ ਆਬਰੂ ਲੁੱਟਦਾ ਰਿਹਾ।
Rape Case
ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਨਿਊ ਬੀਆਰਐਸ ਨਗਰ ਵਾਸੀ ਰੋਹਿਤ ਕੁਮਾਰ ਤੇ ਨਿਊ ਰਾਜਗੁਰੂ ਨਗਰ ਦੇ ਰਹਿਣ ਵਾਲੇ ਪ੍ਰਸ਼ਾਂਤ ਸ਼ੁਕਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Rape case
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕੇ ਬੀਤੀ ਸ਼ਾਮ ਉਸ ਦੇ ਇਕ ਵਾਕਫ਼ ਪ੍ਰਸ਼ਾਂਤ ਸ਼ੁਕਲਾ ਨੇ ਉਸ ਨੂੰ ਜਨਮ ਦਿਨ ਦੀ ਪਾਰਟੀ 'ਤੇ ਹੋਟਲ ਕੀਜ਼ ਲਾਗੇ ਸ਼ਰਾਬ ਦੇ ਅਹਾਤੇ ਦੇ ਬਾਹਰ ਬੁਲਾਇਆ। ਉਹ ਜਿਸ ਸਮੇਂ ਅਹਾਤੇ ਦੇ ਬਾਹਰ ਪਹੁੰਚੀ, ਉਸ ਨੇ ਦੇਖਿਆ ਕਿ ਪ੍ਰਸ਼ਾਂਤ ਤੇ ਉਸ ਦਾ ਦੋਸਤ ਰੋਹਿਤ ਅਹਾਤੇ ਦੇ ਅੰਦਰ ਸ਼ਰਾਬ ਪੀ ਰਹੇ ਸਨ। ਰਾਤ ਕਰੀਬ ਸਾਢੇ ਗਿਆਰਾਂ ਵਜੇ ਪ੍ਰਸ਼ਾਂਤ ਸ਼ੁਕਲਾ ਨੇ ਜ਼ਬਰਦਸਤੀ ਔਰਤ ਨੂੰ ਕਾਰ ਦੇ ਅੰਦਰ ਬਿਠਾਇਆ ਤੇ ਰੋਹਿਤ ਕਾਰ ਚਲਾਉਣ ਲੱਗ ਪਿਆ।
Rape Case
ਮੁਲਜ਼ਮ ਪ੍ਰਸ਼ਾਂਤ ਸ਼ੁਕਲਾ ਨੇ ਚਲਦੀ ਕਾਰ 'ਚ ਸਾਰੀ ਰਾਤ ਉਸ ਨਾਲ ਜਬਰ ਜਨਾਹ ਕੀਤਾ। ਤੜਕੇ ਤਿੰਨ ਵਜੇ ਦੇ ਕਰੀਬ ਮੁਲਜ਼ਮਾਂ ਨੇ ਉਸ ਨੂੰ ਅਹਾਤੇ ਦੇ ਬਾਹਰ ਉਤਾਰ ਦਿੱਤਾ ਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਇੰਚਾਰਜ ਮਧੂਬਾਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।