
ਜ਼ਹਿਰੀਲੀ ਦਵਾਈ ਖਾਣ ਨਾਲ ਹੋਈ ਮਹਿਲਾ ਦੀ ਮੌਤ
ਜਲੰਧਰ/ਲਾਂਬੜਾ, 22 ਅਕਤੂਬਰ (ਦਿਲਬਾਗ ਸੱਲ੍ਹਣ) : ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਤਾਜਪੁਰ ਕਾਲੋਨੀ 'ਚ ਇਕ ਔਰਤ ਨੇ ਗ਼ਲਤੀ ਨਾਲ ਜ਼ਹਿਰੀਲੀ ਦਵਾਈ ਖਾ ਲਈ ਸੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਸੁਖਦੇਵ ਸਿੰਘ ਨੇ ਦਸਿਆ ਤਾਜ ਪੁਰ ਕਾਲੋਨੀ ਨਿਵਾਸੀ ਗੁਰਮੇਜ ਲਾਲ ਨੇ ਪੁਲਿਸ ਨੂੰ ਬਿਆਨ ਦਿੰਦਿਆ ਦਸਿਆ ਉਸ ਦੀ ਪਤਨੀ ਕਸ਼ਮੀਰ ਕੌਰ ਜੋ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਹੋਣ ਰਹਿਣ ਕਾਰਨ ਗ਼ਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਪਤੀ ਗੁਰਮੇਲ ਲਾਲ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ |
ਗਈ ਸੀ ਅਤੇ ਸਸਕਾਰ ਕਰ ਦਿਤਾ ਗਿਆ |