
ਕੰਪਨੀ ਨੂੰ ਮੁਆਵਜ਼ੇ ਵਜੋਂ 1 ਲੱਖ ਰੁਪਏ ਅਤੇ ਕੇਸ ਦੇ ਖਰਚੇ ਵਜੋਂ 8,000 ਰੁਪਏ ਸ਼ਿਕਾਇਤਕਰਤਾ ਨੂੰ ਦੇਣ ਦੇ ਹੁਕਮ
ਚੰਡੀਗੜ੍ਹ - ਨਵੀਂ ਕਾਰ ਦੀ ਸਰਵਿਸ ਕਰਵਾਉਣ ਦੇ ਬਾਵਜੂਦ, ਖਪਤਕਾਰ ਕਮਿਸ਼ਨ ਨੇ ਦੋ ਸਾਲਾਂ ਬਾਅਦ ਵੀ ਵਾਰੰਟੀ ਮਿਆਦ ਦੇ ਅੰਦਰ ਇੰਜਣ ਅਤੇ ਇੰਜਣ ਆਇਲ ਲਾਈਟ ਦੇ ਚਾਲੂ ਅਤੇ ਬੰਦ ਹੋਣ ਦੀ ਸਮੱਸਿਆ ਨੂੰ ਹੱਲ ਨਾ ਕਰਨ ਲਈ ਟੋਇਟਾ ਕਿਰਲੋਸਕਰ ਮੋਟਰ 'ਤੇ ਹਰਜਾਨਾ ਲੱਗਿਆ ਹੈ। ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਕੰਪਨੀ ਨੂੰ ਗਾਹਕ ਨੂੰ ਮਾਨਸਿਕ ਤਸੀਹੇ ਦੇਣ ਲਈ ਮੁਆਵਜ਼ੇ ਵਜੋਂ 1 ਲੱਖ ਰੁਪਏ ਅਤੇ ਕੇਸ ਦੇ ਖਰਚੇ ਵਜੋਂ 8,000 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ ਵਿਚ ਟੋਇਟਾ ਕੰਪਨੀ ਵੱਲੋਂ ਦਿੱਤੇ ਗਏ ਜਵਾਬ ਵਿਚ ਕਿਹਾ ਗਿਆ ਸੀ ਕਿ ਸ਼ਿਕਾਇਤਕਰਤਾ ਵੱਲੋਂ ਖਰੀਦੀ ਗਈ ਗੱਡੀ ਮਾਰਕੀਟ ਵਿਚ ਇੱਕ ਚੰਗੀ ਤਰ੍ਹਾਂ ਸਥਾਪਤ ਉਤਪਾਦ ਹੈ। ਸ਼ਿਕਾਇਤਕਰਤਾ ਨੇ ਵਾਹਨ ਦੀ ਹਾਲਤ ਅਤੇ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਕੇ ਇਸ ਦੀ ਡਿਲੀਵਰੀ ਲਈ ਸੀ। ਗੱਡੀ ਦੀ ਡਿਲੀਵਰੀ ਤੋਂ ਪਹਿਲਾਂ ਕਾਰ ਦੀ ਜਾਂਚ ਕੀਤੀ ਗਈ ਸੀ।
ਏਜੰਸੀ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਇਹ ਇੱਕ ਸੇਵਾ ਪ੍ਰਦਾਤਾ ਹੈ ਅਤੇ ਨਿਰਮਾਣ ਵਿਚ ਨੁਕਸ ਹੋਣ ਦੇ ਮਾਮਲੇ ਵਿਚ ਉਨ੍ਹਾਂ ਵਿਰੁੱਧ ਕੋਈ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕਦੀ। ਸ਼ਿਕਾਇਤ ਵਿਚ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਸ਼ਿਕਾਇਤ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਗਈ ਹੈ। ਕਮਿਸ਼ਨ ਨੇ ਮਾਮਲੇ ਵਿਚ ਸਾਹਮਣੇ ਆਏ ਤੱਥਾਂ ਦੀ ਘੋਖ ਕਰਨ ਅਤੇ ਦਲੀਲਾਂ ਸੁਣਨ ਤੋਂ ਬਾਅਦ ਕੰਪਨੀ ਨੂੰ ਹਰਜਾਨਾ ਲਗਾਇਆ।