ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰਨ ਵਾਲੇ ਦੋ ਅਤਿਵਾਦੀ ਢੇਰ
Published : Oct 23, 2023, 12:24 pm IST
Updated : Oct 23, 2023, 12:24 pm IST
SHARE ARTICLE
File Photo
File Photo

ਜਵਾਬੀ ਕਾਰਵਾਈ ਤੋਂ ਬਾਅਦ ਸਾਥੀਆਂ ਦੀ ਲਾਸ਼ ਲੈ ਕੇ ਬਾਕੀ ਭੱਜੇ

 

ਜੰਮੂ-ਕਸ਼ਮੀਰ - 21 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਉੜੀ ਸੈਕਟਰ 'ਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਫੌਜ ਨੇ ਐਤਵਾਰ (22 ਅਕਤੂਬਰ) ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਅਤਿਵਾਦੀ ਇਕ ਵੱਡੇ ਸਮੂਹ ਦਾ ਹਿੱਸਾ ਸਨ, ਜੋ ਲਗਾਤਾਰ ਮੀਂਹ ਅਤੇ ਖਰਾਬ ਦਿੱਖ ਦਾ ਫਾਇਦਾ ਉਠਾਉਂਦੇ ਹੋਏ ਐਲਓਸੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਰੱਖਿਆ ਬੁਲਾਰੇ ਨੇ ਕਿਹਾ ਕਿ ਖੂਫੀਆ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਇਨਪੁਟ ਦਿੱਤੇ ਸਨ ਕਿ ਹਥਿਆਰਬੰਦ ਅਤਿਵਾਦੀਆਂ ਦਾ ਇਕ ਸਮੂਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਅਤੇ ਘੁਸਪੈਠ ਰੋਕੂ ਗਰਿੱਡ ਨੂੰ ਮਜ਼ਬੂਤ ​ਕੀਤਾ ਗਿਆ।ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਅਤਿਵਾਦੀਆਂ ਦੇ ਸਮੂਹ ਨੂੰ ਫੌਜ ਦੀ ਅਲਰਟ ਟੁਕੜੀ ਨੇ ਰੋਕਿਆ, ਜਿਸ ਤੋਂ ਬਾਅਦ ਅਤਿਵਾਦੀਆਂ ਨੇ ਫੌਜ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਦੇਰ ਰਾਤ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਰਹੀ, ਜਿਸ 'ਚ ਦੋ ਅਤਿਵਾਦੀ ਮਾਰੇ ਗਏ। ਬਾਕੀ ਅਤਿਵਾਦੀ ਆਪਣੀ ਸੀਮਾ 'ਤੇ ਵਾਪਸ ਪਰਤ ਗਏ। ਉਹ ਮਾਰੇ ਗਏ ਅਤਿਵਾਦੀਆਂ ਦੀਆਂ ਲਾਸ਼ਾਂ ਵੀ ਚੁੱਕ ਕੇ ਲੈ ਗਏ। ਦੋ ਅਤਿਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਸ਼ਨੀਵਾਰ ਰਾਤ ਤੋਂ ਐਤਵਾਰ ਸ਼ਾਮ ਤੱਕ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਮੌਕੇ ਤੋਂ ਜੰਗੀ ਪੱਧਰ ਦੇ ਹਥਿਆਰ ਮਿਲੇ ਹਨ।

ਇਨ੍ਹਾਂ ਵਿਚ ਦੋ ਏਕੇ ਸੀਰੀਜ਼ ਦੀਆਂ ਰਾਈਫਲਾਂ, 6 ਪਿਸਤੌਲ, ਚਾਰ ਚੀਨੀ ਗਰਨੇਡ, ਕੰਬਲ, ਪਾਕਿਸਤਾਨੀ-ਭਾਰਤੀ ਕਰੰਸੀ, ਪਾਕਿਸਤਾਨੀ ਦਵਾਈਆਂ ਅਤੇ ਖਾਣ-ਪੀਣ ਦੀਆਂ ਵਸਤੂਆਂ, ਦੋ ਖੂਨ ਨਾਲ ਲਿਬੜੇ ਬੈਗ ਸ਼ਾਮਲ ਸਨ। ਖ਼ਰਾਬ ਮੌਸਮ ਕਾਰਨ ਫ਼ੌਜ ਨੇ ਐਤਵਾਰ ਦੇਰ ਰਾਤ ਸਰਚ ਆਪਰੇਸ਼ਨ ਰੋਕ   ਦਿੱਤਾ ਗਿਆ ਸੀ, ਜਿਸ ਨੂੰ ਮੌਸਮ ਸਾਫ਼ ਹੁੰਦੇ ਹੀ ਮੁੜ ਸ਼ੁਰੂ ਕੀਤਾ ਜਾਵੇਗਾ।    


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement