
ਪਾਕਿਸਤਾਨ ਵਲੋਂ ਅਪਣੇ ਦੇਸ਼ ਦੇ ਅੰਦਰ ਕਰਤਾਰਪੁਰ ਕੋਰੀਡੋਰ ਦੀ ਉਸਾਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ 28 ਤਾਰੀਕ ਦਾ ਦਿਨ ਰੱਖਿਆ...
ਜਲੰਧਰ (ਸਸਸ) : ਪਾਕਿਸਤਾਨ ਵਲੋਂ ਅਪਣੇ ਦੇਸ਼ ਦੇ ਅੰਦਰ ਕਰਤਾਰਪੁਰ ਕੋਰੀਡੋਰ ਦੀ ਉਸਾਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ 28 ਤਾਰੀਕ ਦਾ ਦਿਨ ਰੱਖਿਆ ਗਿਆ ਹੈ। ਇਸ ਕੋਰੀਡੋਰ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕੀਤਾ ਜਾਣਾ ਹੈ ਪਰ ਹੁਣ ਪਾਕਿਸਤਾਨ ਨੇ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜਿਆ ਹੈ।
Navjot Sidhu & Imran Khan ਇਸ ਸਮਾਰੋਹ ਵਿਚ ਸਿੱਧੂ ਅਤੇ ਇਮਰਾਨ ਖ਼ਾਨ ਕੋਰੀਡੋਰ ਦੀ ਨੀਂਹ ਰੱਖਣਗੇ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲੈਣ ਲਈ ਸਿੱਧੂ ਪਾਕਿਸਤਾਨ ਗਏ ਸਨ ਜਿਸ ਦੌਰਾਨ ਪਾਕਿਸਤਾਨੀ ਆਰਮੀ ਚੀਫ਼ ਵਲੋਂ ਕਰਤਾਰਪੁਰ ਕੋਰੀਡੋਰ ਬਣਾਉਣ ‘ਤੇ ਗੱਲਬਾਤ ਕੀਤੀ ਗਈ ਸੀ। ਇਸ ਫੇਰੀ ਦੇ ਦੌਰਾਨ ਸਿੱਧੂ ਦਾ ਆਰਮੀ ਚੀਫ਼ ਨੂੰ ਗਲੇ ਲਗਾਉਣ ਦਾ ਕਾਫ਼ੀ ਵਿਰੋਧ ਹੋਇਆ ਸੀ।