ਕਾਂਗਰਸ ਨੂੰ ਵੀ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ : ਨਵਜੋਤ ਕੌਰ ਸਿੱਧੂ
Published : Nov 22, 2018, 12:22 pm IST
Updated : Nov 22, 2018, 12:22 pm IST
SHARE ARTICLE
Navjot Kaur Sidhu
Navjot Kaur Sidhu

ਬਾਦਲਾਂ ਨੂੰ ਪਈ ਫ਼ਿਕਰ, ਜੀਕੇ ਤੇ ਸਿਮਰਨਜੀਤ ਮਾਨ ਦੀ ਹੋਈ ਮਿਲਣੀ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਕਾਂਗਰਸੀ ਆਗੂ ਡਾਕਟਰ ਨਵਜੋਤ ਕੌਰ ਸਿਧੂ ਨੇ ਕਿਹਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੇਅਦਬੀ ਅਤੇ ਗੋਲੀਕਾਂਡ ਵਿਚ ਇਨਸਾਫ਼ ਨਾ ਦਿਤਾ ਤਾਂ ਲੋਕ ਮਨਾਂ 'ਚ ਅਕਾਲੀ ਦਲ ਖ਼ਾਸਕਰ ਬਾਦਲਾਂ ਪ੍ਰਤੀ ਪੈਦਾ ਹੋਈ ਨਫ਼ਰਤ ਕਾਂਗਰਸ ਵਲ ਤਬਦੀਲ ਹੋ ਜਾਵੇਗੀ। ਪ੍ਰੈਸ ਕਲੱਬ 'ਚ ਬਿਜਲਈ ਮੀਡੀਆ ਨਾਲ ਗੱਲ ਕਰਦਿਆਂ ਡਾਕਟਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਕੋਲੋਂ ਇਨਸਾਫ਼ ਦੀ ਤਵੱਕੋ ਕਰ ਰਹੇ ਹਨ ਅਤੇ ਲੋਕਾਂ ਦੇ ਜ਼ੋਰ ਅੱਗੇ ਸਰਕਾਰ ਨੂੰ ਝੁਕਣਾ ਹੀ ਪਵੇਗਾ।

ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ਤੋਂ ਥਿੜਕ ਗਈ ਤਾਂ ਲੋਕ ਰਾਜੇ ਮਹਾਰਾਜਿਆਂ, ਵੱਡੇ ਸਿਆਸਤਦਾਨਾਂ ਆਦਿ ਦੀ ਵੀ ਕੋਈ ਪਰਵਾਹ ਨਹੀਂ ਕਰਨਗੇ ਤੇ ਜਿਸ ਲੋਕ ਰੋਹ ਦਾ ਸਾਹਮਣਾ ਅੱਜ ਬਾਦਲਾਂ ਨੂੰ ਕਰਨਾ ਪੈ ਰਿਹਾ ਹੈ, ਉਸੇ ਦਾ ਸਾਹਮਣਾ ਮੌਜੂਦਾ ਹੁਕਮਰਾਨਾਂ ਨੂੰ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋ ਬੇਕਸੂਰ ਨੌਜਵਾਨਾਂ ਦਾ ਮਾਰੇ ਜਾਣਾ ਕੋਈ ਨਿੱਕੀ ਗਲ ਨਹੀਂ ਹੈ। ਲੋੜ ਹੈ ਤਾਂ ਕਾਂਗਰਸ ਸਰਕਾਰ ਅਪਣੇ ਇਨਸਾਫ਼ ਬਾਰੇ ਦਾਅਵੇ ਨੂੰ ਪੁਗਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement