ਹੋ ਜਾਓ ਤਿਆਰ ਮਿਲਣ ਲੱਗੇ ਨੇ ਕੈਪਟਨ ਦੇ ਸਮਾਰਟਫੋਨ !
Published : Nov 22, 2019, 1:40 pm IST
Updated : Nov 22, 2019, 3:12 pm IST
SHARE ARTICLE
Captain Smartphone
Captain Smartphone

ਪੰਜਾਬ ਸਰਕਾਰ ਨੇ ਆਖਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਮਨ ਬਣਾ ਹੀ ਲਿਆ ਹੈ। ਸਰਕਾਰ ਤਿੰਨ ਵਰ੍ਹੇ ਬਾਅਦ ਆਪਣੇ ਚੋਣ ਵਾਅਦੇ ਨੂੰ ਪੂਰਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਖਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਮਨ ਬਣਾ ਹੀ ਲਿਆ ਹੈ। ਸਰਕਾਰ ਤਿੰਨ ਵਰ੍ਹੇ ਬਾਅਦ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ ਜਿਸ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਸੀ। ਕੈਪਟਨ ਸਰਕਾਰ ਇਸ ਨੂੰ ਲਗਾਤਾਰ ਟਾਲਦੀ ਆ ਰਹੀ ਸੀ ਪਰ ਸੋਸ਼ਲ ਮੀਡੀਆ 'ਤੇ ਮਜ਼ਾਕ ਉੱਡਣ ਮਗਰੋਂ ਹੁਣ ਸਮਾਰਟ ਫੋਨ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਇਸ ਫੈਸਲੇ 'ਤੇ ਕੁਝ ਸਮਾਂ ਪਹਿਲਾਂ ਹੀ ਮੋਹਰ ਲਾ ਦਿੱਤੀ ਸੀ ਪਰ ਸਮਾਰਟ ਫੋਨ ਦੇਣ ਲਈ ਅੱਜ ਟੈਂਡਰ ਖੁੱਲ੍ਹ ਰਹੇ ਹਨ।

SmartphoneSmartphone

ਯਾਦ ਰਹੇ ਕਿਸੇ ਇੱਕ ਕੰਪਨੀ ਨੂੰ ਟੈਂਡਰ ਮਿਲਣ ਤੋਂ ਬਾਅਦ ਹੀ ਸਮਾਰਟ ਫੋਨ ਮਿਲਣ ਦਾ ਰਸਤਾ ਪੱਧਰਾ ਹੋਵੇਗਾ। ਸੂਤਰਾਂ ਮੁਤਾਬਕ ਟੈਂਡਰ ਖੁੱਲ੍ਹਣ ਮਗਰੋਂ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ ਕੁਝ ਦਿਨ ਹੋਰ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਤੇ ਦੌਰੇ ਹਨ ਤੇ ਉਨ੍ਹਾਂ ਦੇ ਦੇਸ਼ ਪਰਤ ਆਉਣ ਤੋਂ ਬਾਅਦ ਹੀ ਕੰਮ ਅਲਾਟ ਕੀਤਾ ਜਾਵੇ। ਇਸ ਲਈ ਨੌਜਵਾਨਾਂ ਨੂੰ ਅਜੇ ਹੋਰ ਉਡੀਕ ਕਰਨੀ ਪਏਗੀ ਪਰ ਇਹ ਪੱਕਾ ਹੈ ਕਿ ਸਮਾਰਟ ਫੋਨ ਮਿਲਣਗੇ ਜ਼ਰੂਰ।

SmartphoneSmartphone

ਹਾਸਲ ਜਾਣਕਾਰੀ ਅੁਨਸਾਰ ਜੇਕਰ ਕੋਈ ਹੋਰ ਅੜਿੱਕਾ ਨਾ ਪਿਆ ਤਾਂ ਨੌਜਵਾਨਾਂ ਨੂੰ ਅਗਲੇ ਸਾਲ ਜਨਵਰੀ ਮਹੀਨੇ ਦੇ ਅਖੀਰ ਤਕ ਹੀ ਫੋਨ ਮਿਲਣਗੇ ਪਰ ਸਰਕਾਰ ਵੱਲ਼ੋਂ ਮੋਬਾਈਲ ਫੋਨ ਦੀ ਸਕਰੀਨ 'ਤੇ ਲੱਗਣ ਵਾਲੀ ਫੋਟੋ ਤਿਆਰ ਕਰਵਾ ਲਈ ਗਈ ਹੈ। ਯਾਦ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਸਾਲ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਦੀਵਾਲੀ ਮੌਕੇ ਸਮਾਰਟ ਫੋਨ ਦੇਣ ਦੀ ਤਿਆਰੀ ਹੈ। ਫੋਨ ਦੇਣ ਲਈ ਪੈਸੇ ਵੱਖਰੇ ਤੌਰ ’ਤੇ ਰੱਖੇ ਗਏ ਹਨ। ਦੀਵਾਲੀ ਵੀ ਲੰਘ ਗਈ ਪਰ ਫੋਨ ਨਹੀਂ ਮਿਲੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM
Advertisement