
ਗੈਂਗਸਟਰ ਸੁਖਦੇਵ ਬੁੱਢਾ ਨੂੰ ਅਰਮੀਨੀਆ ਤੋਂ ਵਾਪਸ ਭੇਜ ਦਿਤਾ ਗਿਆ ਹੈ ਅਤੇ ਪੰਜਾਬ ਪੁਲਿਸ ਦਿੱਲੀ ਹਵਾਈ ਅੱਡੇ ਤੋਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚ ਗਈ ...
ਚੰਡੀਗੜ੍ਹ (ਸਸਸ): ਗੈਂਗਸਟਰ ਸੁਖਦੇਵ ਬੁੱਢਾ ਨੂੰ ਅਰਮੀਨੀਆ ਤੋਂ ਵਾਪਸ ਭੇਜ ਦਿਤਾ ਗਿਆ ਹੈ ਅਤੇ ਪੰਜਾਬ ਪੁਲਿਸ ਦਿੱਲੀ ਹਵਾਈ ਅੱਡੇ ਤੋਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚ ਗਈ ਹੈ। ਬੁੱਢਾ ਵਿਰੁਧ ਪੰਜਾਬ ਅਤੇ ਹਰਿਆਣਾ 'ਚ 15 ਫ਼ੌਜਦਾਰੀ ਕੇਸ ਚਲ ਰਹੇ ਹਨ ਅਤੇ ਉਸ ਦੇ ਖ਼ਾਲਿਸਤਾਨੀ ਪੱਖੀਆਂ ਨਾਲ ਨੇੜਤਾ ਦੱਸੀ ਜਾ ਰਹੀ ਹੈ। ਉਸ ਦੇ ਅੱਧੀ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਦੀ ਸੰਭਾਵਨਾ ਹੈ। ਪੁਲਿਸ ਮੁਖੀ ਦਿਲਬਰ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
Gangster Ramanjit Singh Romi
ਇਸ ਤੋਂ ਪਹਿਲਾਂ ਅੱਜ ਹਾਂਗ ਕਾਂਗ ਦੀ ਅਦਾਲਤ ਨੂੰ ਆਖ਼ਰ ਭਾਰਤ ਸਰਕਾਰ ਦੀ ਉਹ ਦਲੀਲ ਜਚ ਗਈ ਹੈ ਕਿ ਸਾਲ 2016 'ਚ ਜੇਲ੍ਹ ਤੋੜ ਕੇ ਕੈਦੀ ਭਜਾਉਣ ਦੇ ਮਾਮਲੇ 'ਚ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ ਮੁੱਖ ਭੂਮਿਕਾ ਸੀ। ਰੋਮੀ ਇਸ ਵੇਲੇ ਹਾਂਗ ਕਾਂਗ ਦੀ ਜੇਲ੍ਹ ਵਿੱਚ ਹੈ। ਭਾਰਤ ਸਰਕਾਰ ਨੇ ਰੋਮੀ ਨੂੰ ਭਾਰਤ ਹਵਾਲੇ ਕਰਨ ਦੀ ਦਲੀਲ ਦਿੱਤੀ ਸੀ। ਰੋਮੀ ਨੇ ਭਾਰਤ 'ਚ ਜਿਹੜੀ ਕਾਰ ਚੋਰੀ ਕੀਤੀ ਸੀ। ਉਸ ਵਿਚੋਂ ਹਥਿਆਰ, ਜਾਅਲੀ ਕ੍ਰੈਡਿਟ ਕਾਰਡ, ਕੁਝ ਸੁਸਤ ਪਏ ਖਾਤਿਆਂ ਦੇ ਅੰਕੜੇ ਬਰਾਮਦ ਹੋਏ ਸਨ।
ਇਨ੍ਹਾਂ ਦੋ ਮਾਮਲਿਆਂ ਦੇ ਆਧਾਰ 'ਤੇ ਭਾਰਤ ਸਰਕਾਰ ਨੇ ਰੋਮੀ ਦੀ ਹਵਾਲਗੀ ਲਈ ਹਾਂਗ ਕਾਂਗ ਦੀ ਅਦਾਲਤ ਸਾਹਮਣੇ ਆਪਣੀ ਚਾਰਜਸ਼ੀਟ 'ਚ 28 ਰਾਸ਼ਟਰੀ ਅਪਰਾਧ ਦਰਜ ਕੀਤੇ ਸਨ। ਉੱਧਰ ਰੋਮੀ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੰਜਾਬ ਪੁਲਿਸ ਗੈਂਗਸਟਰ ਰੋਮੀ ਨੂੰ ਐਂਵੇਂ ਝੂਠੇ ਮਾਮਲੇ ਵਿੱਚ ਫਸਾ ਰਹੀ ਹੈ। ਵਕੀਲਾਂ ਨੇ ਕਿਹਾ ਕਿ ਰੋਮੀ ਅਸਲ 'ਚ ਕੁਝ ਖ਼ਾਲਿਸਤਾਨੀ ਸਮਰਥਕਾਂ ਦੇ ਹੱਕ ਵਿੱਚ ਹੈ, ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Gangster Ramanjit Singh Romi
ਪਰ ਹਾਂਗ ਕਾਂਗ ਦੀ ਅਦਾਲਤ ਨੂੰ ਭਾਰਤ ਸਰਕਾਰ ਦੀ ਉਹ ਦਲੀਲ ਜਚ ਗਈ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਤਲਵੰਡੀ ਸਾਬੋ ਲਾਗਲੇ ਪਿੰਡ ਰੁਲਦੂ ਦੇ ਜੰਮਪਲ ਰੋਮੀ ਨੇ 27 ਨਵੰਬਰ, 2016 ਨੂੰ ਦੋ ਦਹਿਸ਼ਤਗਰਦਾਂ ਸਮੇਤ ਛੇ ਖ਼ਤਰਨਾਕ ਅਪਰਾਧੀਆਂ ਨੂੰ ਨਾਭਾ ਜੇਲ੍ਹ 'ਚੋਂ ਭਜਾਉਣ ਲਈ ਧਨ ਮੁਹਈਆ ਕਰਵਾਇਆ ਸੀ। ਪੰਜਾਬ ਪੁਲਿਸ ਨੇ ਆਪਣੀ ਦਲੀਲ ਦੇ ਨਾਲ ਨਾਭਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੇ ਹਲਫ਼ੀਆ ਬਿਆਨ ਨੂੰ ਵੀ ਜੋੜਿਆ ਸੀ।
ਜਿਸ ਨੇ ਰੋਮੀ ਤੇ ਹੋਰ ਕੈਦੀਆਂ ਦੀਆਂ ਗੱਲਾਂ ਸੁਣ ਲਈਆਂ ਸਨ।
ਰੋਮੀ ਕਾਰ ਚੋਰੀ ਤੇ ਹਥਿਆਰਾਂ ਦੀ ਬਰਾਮਦਗੀ ਦੇ ਮਾਮਲਿਆਂ 'ਚ ਜੂਨ 2016 ਤੱਕ ਨਾਭਾ ਜੇਲ੍ਹ 'ਚ ਸੀ। ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਪਰ ਫਿਰ ਉਹ ਭਾਰਤ ਤੋਂ ਫਰਾਰ ਹੋ ਕੇ ਹਾਂਗ ਕਾਂਗ ਚਲਾ ਗਿਆ ਸੀ। ਪੰਜਾਬ ਪੁਲਿਸ ਨੇ ਇੱਕ ਹੋਰ ਵੱਡਾ ਸਬੂਤ ਵੀ ਪੇਸ਼ ਕੀਤਾ ਸੀ। ਇਹ ਦੂਜਾ ਸਬੂਤ ਰੋਮੀ ਦੇ ਚਚੇਰੇ ਭਰਾ ਰਾਜਵੀਰ ਸਿੰਘ ਵੱਲੋਂ ਜੇਲ੍ਹ 'ਚੋਂ ਭਜੇ ਇੱਕ ਹੋਰ ਕੈਦੀ ਗੁਰਪ੍ਰੀਤ ਸਿੰ ਸੇਖੋਂ ਦੇ ਭਰਾ ਮਨੀ ਸੇਖੋਂ ਦੇ ਖਾਤੇ ਵਿੱਚ ਧਨ ਜਮ੍ਹਾ ਕਰਵਾਉਣ ਨਾਲ ਸਬੰਧਤ ਸੀ।