ਸੰਗਰੂਰ ਦੇ ਸਰਪੰਚ ਨੇ ਕੀਤਾ ਨਿਵੇਕਲਾ ਕੰਮ, ਸਕੂਲ ’ਚ ਬਣਵਾਇਆ ‘ਇੰਡੀਆ ਗੇਟ’!
Published : Nov 23, 2019, 5:15 pm IST
Updated : Nov 23, 2019, 5:15 pm IST
SHARE ARTICLE
Sangrur government school sarpanch india gate
Sangrur government school sarpanch india gate

ਪਿੰਡ ਦੇ ਸਰਪੰਚ ਨੇ ਸਕੂਲ ਦੇ ਪਾਰਕ ਨੂੰ ਇੰਨੀ ਸੋਹਣੀ ਦਿੱਖ ਦਿੱਤੀ ਹੈ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਵੇ।

ਸੰਗਰੂਰ: ਸਰਕਾਰੀ ਸਕੂਲ ਦਾ ਨਾਂ ਲੈਂਦਿਆਂ ਹੀ ਅੱਖਾਂ ਅੱਗੇ ਖਸਤਾਹਾਲ ਕਮਰਿਆਂ ਤੇ ਜੰਗਲ ਬਣੇ ਪਲੇਅ ਗਰਾਊਂਡ ਦੀ ਤਸਵੀਰ ਘੁੰਮਣ ਲੱਗਦੀ ਹੈ ਪਰ ਇਸ ਖਿਆਲ ਨੂੰ ਗਲਤ ਸਾਬਿਤ ਕਰ ਰਿਹਾ ਹੈ ਸੰਗਰੂਰ ਦੇ ਪਿੰਡ ਭਾਈਕੀ ਪਸ਼ੌਰ ਦੇ ਸਰਕਾਰੀ ਸਕੂਲ ਦਾ ਇਹ ਜੁਮੈਟਰੀਕਲ ਪਾਰਕ। ਹਿੰਦੀ, ਮੈਥ, ਇੰਗਲਿਸ਼ ਹਰ ਵਿਸ਼ੇ ਦੀ ਜਾਣਕਾਰੀ ਤੋਂ ਇਲਾਵਾ ਭਾਰਤ, ਪੰਜਾਬ, ਜ਼ਿਲੇ ਤੇ ਪਿੰਡ ਦਾ ਨਕਸ਼ਾ ਵੀ ਬਣਾਇਆ ਗਿਆ ਹੈ। ਇਥੋਂ ਤੱਕ ਕਿ ਇੰਡੀਆ ਗੇਟ, ਇਸ ਪਾਰਕ ਦੀ ਸ਼ਾਨ ਹੈ।

PhotoPhoto ਪਿੰਡ ਦੇ ਸਰਪੰਚ ਨੇ ਸਕੂਲ ਦੇ ਪਾਰਕ ਨੂੰ ਇੰਨੀ ਸੋਹਣੀ ਦਿੱਖ ਦਿੱਤੀ ਹੈ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਵੇ। ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਸ ਪਾਰਕ ਦਾ ਉਦਘਾਟਨ ਕੀਤਾ ਤੇ ਇਥੇ ਬਣੇ ਇੰਡੀਆ ਗੇਟ ਬਾਰੇ ਜਾਣਕਾਰੀ ਦਿੱਤੀ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਕੂਲ ਦਾ ਮੈਦਾਨ ਬਿਲਕੁਲ ਜੰਗਲ ਬਣ ਗਿਆ ਸੀ, ਜਿਸ ਦੀ ਜਗ੍ਹਾ 'ਤੇ ਪੰਚਾਇਤ ਨੇ ਇਹ ਪਾਰਕ ਬਣਾ ਦਿੱਤਾ।

PhotoPhoto ਇਸ ਦਾ ਲਾਭ ਬੱਚਿਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਹੋ ਰਿਹਾ ਹੈ। ਇੰਨਾ ਹੀ ਨਹੀਂ ਸਰਕਾਰ ਤੋਂ ਮਿਲੀ ਗ੍ਰਾਂਟ ਨਾਲ ਪਿੰਡ 'ਚ ਇਕ ਆਯੂਰਵੈਦਿਕ ਡਿਸਪੈਂਸਰੀ ਵੀ ਬਣਾਈ ਗਈ ਹੈ। ਸਰਪੰਚ ਦੇ ਇਸ ਉਪਰਾਲੇ ਤੋਂ ਜਿਥੇ ਪਿੰਡ ਵਾਸੀ ਖੁਸ਼ ਹਨ, ਉਥੇ ਹੀ ਸਕੂਲ ਇੰਚਾਰਜ ਨੇ ਦੱਸਿਆ ਕਿ ਇਸ ਪਾਰਕ ਦਾ ਬੱਚਿਆਂ ਨੂੰ ਕਾਫੀ ਲਾਭ ਮਿਲੇਗਾ ਤੇ ਖੇਡ ਦੇ ਨਾਲ-ਨਾਲ ਬੱਚੇ ਬਹੁਤ ਕੁਝ ਸਿੱਖ ਵੀ ਸਕਣਗੇ।

PhotoPhoto ਉਧਰ ਬੱਚੇ ਵੀ ਇਸ ਪਾਰਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਪਿੰਡ ਦਾ ਇਹ ਪਾਰਕ ਜਿਥੇ ਆਪਣੇ ਆਪ 'ਚ ਮਿਸਾਲ ਹੈ, ਉਥੇ ਹੀ ਪਿੰਡ ਦੇ ਸਰਪੰਚ ਦੀ ਸੋਚ ਵੀ ਕਾਬਿਲ-ਏ-ਤਾਰੀਫ ਹੈ। ਦੂਜੇ ਪਿੰਡਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਸਾਰੇ ਪਿੰਡ ਖੁਸ਼ਹਾਲ ਤੇ ਵਿਕਸਿਤ ਹੋ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement