ਇਸ ਸਰਪੰਚ ਦੇ ਪੂਰੇ ਪੰਜਾਬ 'ਚ ਹੋ ਰਹੇ ਨੇ ਚਰਚੇ
Published : Oct 30, 2019, 8:28 pm IST
Updated : Oct 30, 2019, 8:32 pm IST
SHARE ARTICLE
Sarpanch distributed free land to the poor
Sarpanch distributed free land to the poor

ਦੀਵਾਲੀ ਵਾਲੇ ਦਿਨ ਗ਼ਰੀਬਾਂ ਨੂੰ ਆਪਣੀ ਜ਼ਮੀਨ 'ਚੋਂ ਵੰਡੇ ਮੁਫ਼ਤ 64 ਪਲਾਟ

ਫ਼ਾਜ਼ਿਲਕਾ : ਚੋਣਾਂ ਵੇਲੇ ਅਕਸਰ ਲੀਡਰ ਕਈ-ਕਈ ਵਾਅਦੇ ਕਰਦੇ ਹਨ ਅਤੇ ਬਾਅਦ ਵਿਚ ਇਹ ਵਾਅਦੇ ਕਿਸੇ ਨੂੰ ਯਾਦ ਨਹੀਂ ਰਹਿੰਦੇ। ਪਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲੂਆਣਾ ਹਲਕੇ ਦੇ ਪਿੰਡ ਢੀਂਗਾ ਵਾਲੀ ਵਿਚ ਸਹਾਰਨ ਪਰਵਾਰ ਦੇ ਸਰਪੰਚ ਯੋਗੇਸ਼ ਸਹਾਰਨ ਨੇ ਪਿੰਡ ਦੇ ਗ਼ਰੀਬ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੁਗਾ ਕੇ ਵਿਖਾਏ ਹਨ। ਸਰਪੰਚ ਯੋਗੇਸ਼ ਸਹਾਰਨ ਨੇ ਆਪਣੀ ਮਲਕੀਅਤ ਵਾਲੀ ਜ਼ਮੀਨ ਵਿਚੋਂ 64 ਪਲਾਟ ਵੰਡ ਕੇ ਗ਼ਰੀਬਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ।

Sarpanch distributed free land to the poorSarpanch distributed free land to the poor

ਸਰਪੰਚ ਯੋਗੇਸ਼ ਸਹਾਰਨ ਨੇ ਦਸਿਆ, "ਜਦੋਂ ਮੈਂ ਸਰਪੰਚ ਦੀ ਚੋਣ ਲਈ ਛੱਪੜ ਦੇ ਕੰਡੇ ਬੈਠੇ ਬੇਘਰ ਲੋਕਾਂ ਦੇ ਕੋਲ ਵੋਟ ਮੰਗਣ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਈ ਕੋਰਟ ਵਲੋਂ ਨੋਟਿਸ ਮਿਲੇ ਹੋਏ ਹਨ ਕਿ ਛੱਪੜ ਦੀ ਪੰਚਾਇਤੀ ਜ਼ਮੀਨ ਖਾਲੀ ਕਰੋ। ਇਸ ਲਈ ਉਨ੍ਹਾਂ ਨੂੰ ਰਹਿਣ ਲਈ ਘਰ ਦੀ ਲੋੜ ਹੈ। ਉਦੋਂ ਮੈਂ ਬੇਘਰ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਜੇ ਮੈਂ ਜਿੱਤ ਗਿਆ ਤਾਂ ਤੁਹਾਨੂੰ ਆਪਣੀ ਜ਼ਮੀਨ ਵਿੱਚੋਂ ਪਲਾਟ ਦੇਵਾਂਗਾ।" 

Sarpanch distributed free land to the poorSarpanch distributed free land to the poor

ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਰਾਮ ਚੰਦਰ ਗੋਦਾਰਾ ਨੇ ਕਿਹਾ ਕਿ ਯੋਗੇਸ਼ ਸਹਾਰਨ ਨੇ ਆਪਣੀ ਜ਼ਮੀਨ ਗ਼ਰੀਬਾਂ ਨੂੰ ਦੇ ਦਿੱਤੀ ਹੈ ਤੇ ਹੁਣ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਘਰ ਵੀ ਬਣਵਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਗ਼ਰੀਬ ਲੋਕਾਂ ਨੂੰ ਆਪਣਾ ਆਸ਼ਿਆਨਾ ਮਿਲ ਗਿਆ। ਉੱਥੇ ਹੀ ਪਲਾਟ ਮਿਲਣ ਵਾਲੇ ਲੋਕਾਂ ਨੇ ਵੀ ਸਰਪੰਚ ਸਾਹਿਬ ਵਲੋਂ ਉਨ੍ਹਾਂ ਨੂੰ ਪਲਾਟ ਦਿੱਤੇ ਜਾਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀ ਕਈ ਸਾਲਾਂ ਤੋਂ ਛੱਪੜ ਦੇ ਕੰਡੇ ਕਬਜ਼ੇ ਵਾਲੀ ਜ਼ਮੀਨ ਉੱਤੇ ਬੈਠੇ ਸੀ ਪਰ ਉਨ੍ਹਾਂ ਨੇ ਸਾਨੂੰ ਪਲਾਟ ਦੇ ਕੇ ਪੁੰਨ ਦਾ ਕੰਮ ਕੀਤਾ ਹੈ।

Sarpanch Yogesh SaharanSarpanch Yogesh Saharan

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement