ਕੇਂਦਰ ਸਰਕਾਰ ਵਿਰੁਧ ਪੰਜਾਬ ਦੇ ਅਵਾਮ ਨੂੰ ਸਾਂਝੀ ਅਤੇ ਫ਼ੈਸਲਾਕੁਨ ਲੜਾਈ ਲੜਨੀ ਪਵੇਗੀ : ਦੀਪ ਸਿੱਧੂ 
Published : Nov 23, 2020, 8:24 am IST
Updated : Nov 23, 2020, 8:26 am IST
SHARE ARTICLE
Deep Sidhu
Deep Sidhu

ਪਰਮਿੰਦਰ ਢੀਂਡਸਾ, ਸੁਖਪਾਲ ਖਹਿਰਾ ਸਮੇਤ ਨਾਮੀ ਗਾਇਕਾਂ ਨੇ ਸ਼ੰਭੂ ਬਾਰਡਰ ਧਰਨੇ 'ਚ ਕੀਤੀ ਸ਼ਮੂਲੀਅਤ

ਰਾਜਪੁਰਾ (ਗੁਰਸ਼ਰਨ ਵਿੱਰਕ) : ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾ ਦੇ ਖਿਲਾਫ ਦੀਪ ਸਿੱਧੂ ਦੀ ਅਗਵਾਈ ਚ ਸ਼ੰਭੂ ਬਾਰਡਰ ਤੇ ਲਗਾਏ ਧਰਨੇ ਅਤੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਮਨਸ਼ਾ ਨਾਲ ਨੇੜਲੇ ਪਿੰਡ ਨੋਸਿਹਰਾ ਵਿਖੇ 20 ਨਵੰਬਰ ਤੋਂ ਅਖੰਡ ਪਾਠ ਸਾਹਿਬ ਅਰੰਭ ਅਤੇ ਭੋਗ ਉਪਰੰਤ ਸ਼ੰਭੂ ਧਰਨੇ ਵਾਲੇ ਸਥਾਨ ਤੇ ਰੱਖੇ ਇਕ ਸਮਾਗਮ ਵਿਚ ਸਮੁੱਚੇ ਪੰਜਾਬ ਤੋਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰ ਕੇ ਦਿੱਲੀ ਜਾਣ ਲਈ ਰੂਪ ਰੇਖਾ ਤਿਆਰ ਕਰਦਿਆਂ ਆਪੋ-ਅਪਣੇ ਵਿਚਾਰ ਪੇਸ਼ ਕੀਤੇ।

 Parminder DhindsaParminder Dhindsa

ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਅਪਣੇ ਸੰਬੋਧਨ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਦੀ ਕੰਗਾਰ ਤੇ ਖੜਾ ਕਰਦਿਆਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਸਾਨੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਪੰਜਾਬ ਅੱਜ ਅਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਉਥੇ ਹੋਰ ਵੀ ਪੰਜਾਬ ਪਾਣੀਆਂ ਸਮੇਤ ਕਈ ਵੱਡੇ ਮਸਲੇ ਰਾਜ ਅਤੇ ਕੇਂਦਰ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੁੰਦਿਆਂ ਅਧੂਰੇ ਪਏ ਹਨ।

Sukhpal KhairaSukhpal Khaira

ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਦੀਪ ਸਿੱਧੂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਰਿਆਇਤਾਂ ਦੀ ਲੜਾਈ ਨਹੀਂ ਸਗੋਂ ਅਪਣੇ ਹੱਕਾਂ ਦੀ ਲੜਾਈ ਲੜਕੇ ਪੰਜਾਬ ਨੂੰ ਖ਼ੁਦਮੁਖਤਿਆਰੀ ਦੇ ਕਾਬਲ ਬਣਾ ਸਕਦੇ ਹਾਂ ਜਦਕਿ  ਕੇਂਦਰ ਸਰਕਾਰ ਵਲੋਂ ਥੋਪੇ ਕਾਲੇ ਕਾਨੂੰਨਾਂ ਬਾਬਤ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਦਾ ਨਹੀਂ ਸਗੋਂ ਦੇਸ਼ ਦੀਆਂ ਹੋਰਨਾਂ ਸੂਬਿਆਂ ਦਾ ਸੰਘਰਸ਼ ਵੀ ਹੈ।

 Deep SidhuDeep Sidhu

ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਕੋਲ ਅਪਣੀਆਂ ਨੀਤੀਆਂ ਘੜਨ ਦੇ ਹੱਕ ਨਹੀਂ ਹੋਣਗੇ ਉਨਾ ਚਿਰ ਪੰਜਾਬ ਦੇ ਹੱਕੀ ਮਸਲਿਆਂ ਨੂੰ ਕੇਂਦਰ ਸਰਕਾਰ ਅੱਖੋਂ ਪਰੋਖੇ ਕਰਦੀ ਰਹੇਗੀ ਜਿਸ ਕਰਕੇ ਪੰਜਾਬ ਦਾ ਅਵਾਮ ਜਿਥੇ ਸਾਂਝੀ ਅਤੇ ਫ਼ੈਸਲਾਕੁੰਨ ਲੜਾਈ ਲੜਨ ਲਈ ਸੜਕਾਂ 'ਤੇ ਉਤਰਿਆ ਹੈ, ਉਥੇ 26/27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਲਈ ਵਹੀਰਾਂ ਘੱਤ ਕੇ ਸ਼ਮੂਲੀਅਤ ਕਰੇਗਾ।

Shambhu morchaShambhu morcha

ਦੀਪ ਸਿੱਧੂ ਨੇ ਕਿਹਾ ਕਿ ਜੇਕਰ ਹੁਣ ਵੀ ਕਿਸਾਨ, ਮਜ਼ਦੂਰ, ਵਪਾਰੀ ਸਮੇਤ ਪੰਜਾਬ ਦਾ ਅਵਾਮ ਨਾ ਜਾਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੁੱਚੇ ਪੰਜਾਬ ਤੇ ਅੰਬਾਨੀ ਅਡਾਨੀ ਸਮੇਤ ਕਾਰਪੋਰੇਟ ਘਰਾਣੇ ਕਾਬਜ਼ ਹੋ ਕੇ ਪੰਜਾਬ ਦੀ ਹੋਂਦ ਨੂੰ ਖ਼ਤਮ ਕਰ ਦੇਣਗੇ ਅਤੇ ਰਾਜ ਵਿਚ ਜਾਇਦਾਦ ਦੇ ਮਾਲਕ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਡੂੰਘੀ ਸਾਜ਼ਸ਼ ਦੀ ਭੇਟ ਚੜ੍ਹ ਜਾਣਗੇ।

farmerFarmer

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅਪਣਾ ਯੋਗਦਾਨ । ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਤੇਜਿੰਦਰਪਾਲ ਸਿੰਘ ਸੰਧੂ, ਜੋਗਾ ਸਿੰਘ ਚੱਪੜ, ਜਸਵਿੰਦਰ ਸਿੰਘ, ਪ੍ਰੀਤ ਸੈਣੀ, ਭਾਈ ਮਨਧੀਰ ਸਿੰਘ, ਅਮਨ ਸੰਧੂ, ਜੈ ਸਿੰਘ, ਜਿਲ੍ਹਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਗਾਇਕ ਅਤੇ ਪ੍ਰਚਾਰਕਾਂ ਤੇ ਵੱਖ-ਵੱਖ ਜਥੇਬੰਦੀਆਂ ਆਗੂਆਂ ਮੌਜੂਦ ਸਨ। 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement