ਡਾ. ਨਵਜੋਤ ਸਿਮੀ ਦੀ ਕਹਾਣੀ : ਮਸ਼ਹੂਰ ਡਾ. ਨਵਜੋਤ ਸਿਮੀ ਕਿਉਂ ਡਾਕਟਰੀ ਛੱਡ ਬਣੀ ਆਈ.ਪੀ.ਐਸ.?
Published : Nov 23, 2022, 3:57 pm IST
Updated : Nov 25, 2022, 1:04 pm IST
SHARE ARTICLE
IPS Dr. Navjot Simi
IPS Dr. Navjot Simi

ਡਾਕਟਰੀ ਛੱਡ ਕੇ ਆਈ.ਪੀ.ਐਸ. ਅਫ਼ਸਰ ਬਣਨ ਦਾ ਲਿਆ ਫ਼ੈਸਲਾ

ਨਵੀਂ ਦਿੱਲੀ:  ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਦਾ ਹੋਈ ਡਾ. ਨਵਜੋਤ ਸਿਮੀ ਨੇ ਡਾਕਟਰੀ ਛੱਡ ਕੇ ਆਈ.ਪੀ.ਐਸ. ਅਫ਼ਸਰ ਬਣਨ ਦਾ ਫ਼ੈਸਲਾ ਕੀਤਾ। ਇਹਨੀਂ ਦਿਨੀਂ ਉਹਨਾਂ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਲੋਕਾਂ ਵੱਲੋਂ ਫੋਲੋ ਕੀਤਾ ਜਾ ਰਿਹਾ ਹੈ। ਡਾ. ਨਵਜੋਤ ਸਿਮੀ ਦੇਸ਼ ਦੀਆਂ ਲੱਖਾਂ ਕੁੜੀਆਂ ਲਈ ਇਕ ਮਿਸਾਲ ਬਣੀ ਹੈ। ਆਓ ਜਾਣਦੇ ਹਾਂ ਡਾ. ਨਵਜੋਤ ਸਿਮੀ ਦਾ ਡਾਕਟਰ ਤੋਂ ਆਈ.ਪੀ.ਐਸ. ਅਫ਼ਸਰ ਬਣਨ ਤੱਕ ਦਾ ਸਫ਼ਰ

IPS Dr.Navjot SimiIPS Dr.Navjot Simi

ਜਾਣਕਾਰੀ ਦੁਆਰਾ ਪਤਾ ਲੱਗਿਆ ਕਿ ਉਨ੍ਹਾਂ ਨੂੰ ਡਾਕਟਰੀ ਜ਼ਿਆਦਾ ਪਸੰਦ ਨਹੀਂ ਸੀ ਤਾਂ ਉਨ੍ਹਾਂ ਨੇ  ਯੂਪੀਐੱਸਸੀ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਡਾ. ਨਵਜੋਤ ਸਿਮੀ ਦਾ ਜਨਮ 21 ਦਸੰ1987 ਨੂੰ ਪੰਜਾਬ ਦੇ ਗੁਰਦਾਸਪੁਰ 'ਚ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਮਾਡਲ ਪਬਲਿਕ ਸਕੂਲ ਪੱਖੋਵਾਲ ਤੋਂ ਹੋਈ।

IPS Dr. Navjot simmi
IPS Dr. Navjot simmi

ਆਈ.ਪੀ.ਐਸ ਅਧਿਕਾਰੀ ਬਣਨ ਤੋਂ ਪਹਿਲਾਂ ਡਾ.ਨਵਜੋਤ ਸਿਮੀ ਨੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਅਤੇ ਖੋਜ ਕੇਂਦਰ ਤੋਂ ਬੈਚਲਰ ਆਫ਼ ਡੈਂਟਲ ਸਰਜਰੀ ਦੀ ਡਿਗਰੀ ਪੂਰੀ ਕੀਤੀ ਸੀ। ਡਾਕਟਰ ਬਣਨ ਤੋਂ ਬਾਅਦ ਉਸ ਨੂੰ ਉਹ ਕਰੀਅਰ ਪਸੰਦ ਨਹੀਂ ਆਇਆ ਅਤੇ ਇਸ ਲਈ ਉਸ ਨੇ ਯੂ.ਪੀ.ਐਸ.ਸੀ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਸਾਲ 2016 ਵਿਚ ਉਹ ਆਪਣੀ ਪਹਿਲੀ ਕੋਸ਼ਿਸ਼ ਵਿੱਚ ਅਸਫਲ ਹੋ ਗਈ ਸੀ, ਪਰ ਹਾਰ ਨਾ ਮਨਦਿਆਂ ਸਾਲ 2017 ਵਿੱਚ ਦੋਹਰੀ ਤਿਆਰੀ ਨਾਲ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ।

IPS Dr.Navjot Simi

 

ਜਿਸ ਵਿੱਚ ਡਾ: ਨਵਜੋਤ ਸਿਮੀ ਨੇ 735ਵਾਂ ਰੈਂਕ ਹਾਸਲ ਕੀਤਾ ਸੀ। ਆਈਪੀਐਸ ਬਣਨ ਤੋਂ ਬਾਅਦ ਉਨ੍ਹਾਂ ਨੂੰ ਬਿਹਾਰ ਕੇਡਰ ਮਿਲਿਆ ਅਤੇ ਮੌਜੂਦਾ ਸਮੇਂ ਵਿੱਚ ਉਹ ਉਥੇ ਤਾਇਨਾਤ ਹਨ। ਨਵਜੋਤ ਸਿਮੀ ਆਪਣੀ ਖੂਬਸੂਰਤੀ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ, ਅਤੇ ਉਸ ਦੇ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਖੂਬਸੂਰਤੀ ਵਿਚ ਉਹ ਕਿਸੇ ਮਾਡਲ ਨਾਲੋਂ ਘੱਟ ਨਹੀਂ ਹਨ।

 

IPS Dr.Navjot Simi IPS Dr.Navjot SimiIPS Dr.Navjot Simi

ਡਾ.ਨਵਜੋਤ ਸਿਮੀ ਦਾ ਵਿਆਹ 14 ਫਰਵਰੀ 2020 ਨੂੰ ਆਪਣੇ ਦਫਤਰ ਵਿੱਚ ਆਈਏਐਸ ਤੁਸ਼ਾਰ ਸਿੰਗਲਾ ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀ ਪਲੈਨਿੰਗ ਸਮੇਂ ’ਤੇ ਨਾਂ ਹੋਣ ਕਰਕੇ, ਉਨ੍ਹਾਂ ਨੇ ਆਈਏਐਸ ਤੁਸ਼ਾਰ ਸਿੰਗਲਾ ਦੇ ਦਫ਼ਤਰ ਵਿੱਚ ਹੀ ਵਿਆਹ ਕਰਵਾ ਲਿਆ। ਜਿਸ 'ਚ ਸਿਰਫ ਉਨ੍ਹਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਜ਼ਿਆਦਾ ਤਿਆਰੀ ਨਾ ਹੋਣ ਤੇ ਵੀ ਬਹੁਤ ਹੀ ਦਿਲਚਸਪ ਤਰੀਕੇ ਨਾਲ ਵਿਆਹ ਕੀਤਾ। ਜਿਸ ਦੀ ਕਾਫੀ ਚਰਚਾ ਹੋਈ ਸੀ।  

ਤੁਸ਼ਾਰ ਸਿੰਗਲਾ ਵੀ ਪੰਜਾਬ ਦਾ ਹੀ ਰਹਿਣ ਵਾਲਾ ਹੈ ਅਤੇ 2015 ਪੱਛਮੀ ਬੰਗਾਲ ਕੇਡਰ ਦਾ ਅਧਿਕਾਰੀ ਹੈ। ਇੰਸਟਾਗ੍ਰਾਮ 'ਤੇ ਮਸ਼ਹੂਰ ਆਈ.ਪੀ.ਐਸ ਨਵਜੋਤ ਸਿਮੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement