Abohar News:ਭਤੀਜੀ ਦੀ ਡੋਲੀ ਜਾਣ ਤੋਂ ਪਹਿਲਾਂ ਚਾਚੇ ਦੀ ਹੋਈ ਮੌਤ

By : GAGANDEEP

Published : Nov 23, 2023, 7:22 pm IST
Updated : Nov 23, 2023, 7:37 pm IST
SHARE ARTICLE
Punjab Abohar news Chacha Died before Bride wedding
Punjab Abohar news Chacha Died before Bride wedding

Abohar News: ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ

Punjab Abohar news Chacha Died before Bride wedding: ਅਬੋਹਰ 'ਚ ਇਕ ਵਿਆਹ ਵਾਲੇ ਘਰ ਸੱਥਰ ਵਿਛ ਗਏ। ਇਥੇ ਭਤੀਜੀ ਦੇ ਵਿਆਹ ਵਾਲੇ ਦਿਨ ਚਾਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਲੋਟ ਚੌਕ ਵਿਖੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਜਾ ਰਹੇ ਕੁਝ ਵਿਅਕਤੀਆਂ ਦੀ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਲੜਕੀ ਦੇ ਚਾਚਾ ਵਾਸੀ ਧਰਮਪੁਰਾ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਅਤੇ 9 ਸਾਲਾ ਬੱਚਾ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ: Sonu Sood News: ''ਸਰ ਮੇਰੀ ਸਹੇਲੀ ਹੀ ਬਣਾ ਦਿਓ'', ਸੋਨੂੰ ਸੂਦ ਤੋਂ ਫੈਨ ਨੇ ਕੀਤੀ ਅਨੋਖੀ ਮੰਗ, ਜਾਣੋ ਅੱਗੋਂ ਕੀ ਬੋਲੇ ਸੋਨੂੰ ਸੂਦ

ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦੇ ਰਹਿਣ ਵਾਲੇ 50 ਸਾਲਾ ਸੁਰਿੰਦਰ ਪੁੱਤਰ ਭਗੀਰਥ ਦੇ ਭਰਾ ਰਾਧੇਕ੍ਰਿਸ਼ਨ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਲੜਕੀ ਦੇ ਵਿਆਹ ਲਈ ਪੂਰਾ ਪ੍ਰਬੰਧ ਚਾਚਾ ਸੁਰਿੰਦਰ ਹੀ ਕਰ ਰਿਹਾ ਸੀ। ਅੱਜ ਸਵੇਰੇ ਉਸਦੀ ਭਤੀਜੀ ਦਾ ਵਿਆਹ ਸੀ। ਬੀਤੀ ਰਾਤ ਕਰੀਬ 11 ਵਜੇ ਸੁਰਿੰਦਰ, ਉਸ ਦਾ ਰਿਸ਼ਤੇਦਾਰ ਵਿਨੋਦ ਕੁਮਾਰ ਅਤੇ 9 ਸਾਲਾ ਬੱਚਾ ਪ੍ਰਦੀਪ ਖਾਲਸਾ ਕਾਲਜ ਅਬੋਹਰ ਮਲੋਟ ਰੋਡ ਨੇੜੇ ਕਾਰ ਵਿੱਚ ਹੋਰ ਰਿਸ਼ਤੇਦਾਰਾਂ ਨੂੰ ਛੱਡ ਕੇ ਘਰ ਪਰਤ ਰਹੇ ਸਨ ਕਿ ਜਦੋਂ ਕਾਲਜ ਨੇੜੇ ਆਏ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ: Punjab News: 10 ਸਾਲ ਪਹਿਲਾਂ ਜਾਰੀ ਕੀਤੇ ਆਧਾਰ ਕਾਰਡ ਅੱਪਡੇਟ ਕਰਵਾਏ ਜਾਣੇ ਯਕੀਨੀ ਬਣਾਏ ਜਾਣ : ਭਾਵਨਾ ਗਰਗ

ਜਿਸ ਕਾਰਨ ਸੁਰਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਵਿਨੋਦ ਅਤੇ ਬੱਚਾ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਵਿਨੋਦ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸੁਰਿੰਦਰ ਦੀਆਂ 4 ਲੜਕੀਆਂ ਅਤੇ ਇਕ ਲੜਕਾ ਹੈ, ਜਿਨ੍ਹਾਂ 'ਚੋਂ 2 ਲੜਕੀਆਂ ਦਾ ਪਹਿਲਾਂ ਵਿਆਹ ਹੋਇਆ ਸੀ ਅਤੇ 2 ਲੜਕੀਆਂ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ ਅਤੇ ਅੱਜ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਦੀ ਭਤੀਜੀ ਦਾ ਵਿਆਹ ਹੋਣਾ ਸੀ। ਇੱਕ ਪਾਸੇ ਜਿੱਥੇ ਮ੍ਰਿਤਕ ਦੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਸੀ, ਉੱਥੇ ਹੀ ਉਸ ਦੀ ਭਤੀਜੀ ਦੀ ਡੋਲੀ ਜਾ ਰਹੀ ਸੀ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement