
Sonu Sood News: ਸੋਨੂੰ ਸੂਦ ਦਾ ਟਵੀਟ ਦਾ ਜਵਾਬ ਕਾਫੀ ਵਾਇਰਲ ਹੋ ਰਿਹਾ
Sonu Sood News Fan asks actor to help him finding girlfriend, he reacts: ਸੋਨੂੰ ਸੂਦ ਨੇ ਕੋਰੋਨਾ ਦੇ ਦੌਰ 'ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਕੇ ਸੁਰਖੀਆਂ ਬਟੋਰੀਆਂ। ਉਸ ਨੂੰ ਅਜੇ ਵੀ ਮਦਦ ਲਈ ਬਹੁਤ ਸਾਰੀਆਂ ਬੇਨਤੀਆਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਬਹੁਤ ਅਜੀਬੋ ਗਰੀਬ ਹੁੰਦੀਆਂ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਬੇਨਤੀ ਦਾ ਜਵਾਬ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: Punjab News: 10 ਸਾਲ ਪਹਿਲਾਂ ਜਾਰੀ ਕੀਤੇ ਆਧਾਰ ਕਾਰਡ ਅੱਪਡੇਟ ਕਰਵਾਏ ਜਾਣੇ ਯਕੀਨੀ ਬਣਾਏ ਜਾਣ : ਭਾਵਨਾ ਗਰਗ
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਨੂੰ ਕਿਹਾ ਕਿ ਸਰ ਮੈਨੂੰ ਸਹੇਲੀ ਨਹੀਂ ਮਿਲ ਰਹੀ, ਤੁਸੀਂ ਇਕ ਸਹੇਲੀ ਹੀ ਬਣਾ ਦਿਓ। ਇਥੇ ਹੀ ਬੱਸ ਨੇ ਪ੍ਰਸੰਸ਼ਕ ਨੇ ਇਥੋਂ ਤੱਕ ਕਹਿ ਦਿਤਾ ਕਿ ਸਰ ਤੁਸੀਂ ਆਪਣੀ ਐਕਸ ਸਹੇਲੀ ਨਾਲ ਹੀ ਮੇਰੀ ਗੱਲ ਕਰਵਾ ਦਿਓ। ਇਸ ਦਾ ਜਵਾਬ ਦਿੰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਖੁਦ ਵੀ ਮਿਹਨਤ ਕਰ ਲਿਆ ਕਰੋ ਕੁਝ, ਪੱਕਿਆ ਪਕਾਇਆ ਕਦੋਂ ਤੱਕ ਖਾਵੋਗੇ। ਸੋਨੂੰ ਸੂਦ ਦਾ ਟਵੀਟ ਦਾ ਜਵਾਬ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਇਲੈਕਟ੍ਰਿਕ ਵਾਹਨ ਪਾਲਿਸੀ 'ਚ ਕੀਤਾ ਗਿਆ ਬਦਲਾਅ