ਠੰਡ ’ਚ ਸਬਜ਼ੀਆਂ ਨੇ ਕਰਾਤੀ ਤੌਬਾ-ਤੌਬਾ! ਆਸਮਾਨ ਛੂਹ ਰਹੀਆਂ ਨੇ ਕੀਮਤਾਂ, ਤੜਕਾ ਪਿਆ ਠੰਡਾ! 
Published : Dec 23, 2019, 3:36 pm IST
Updated : Dec 23, 2019, 3:36 pm IST
SHARE ARTICLE
Seasonable vegetables price
Seasonable vegetables price

ਖ਼ਾਸ ਗੱਲ ਇਹ ਹੈ ਕਿ ਪਿਆਜ ਮਗਰੋਂ ਹੁਣ ਲੱਸਣ ਤੇ ਅਦਰਕ ਦੇ ਚੜ੍ਹਦੇ ਭਾਅ ਕਾਰਨ ਸਬਜ਼ੀ ਨੂੰ ਲਾਉਣ ਵਾਲਾ ਤੜਕਾ ਫਿੱਕਾ ਫਿੱਕਾ ਜਿਹਾ ਹੋ ਗਿਆ ਹੈ।

ਜਲੰਧਰ: ਸਰਦੀ ਜੋਬਨ 'ਤੇ ਹੈ ਜਦਕਿ ਸੀਜ਼ਨ ਦੀਆਂ ਸਬਜ਼ੀਆਂ ਲੋਕਾਂ ਦੀ ਪਹੁੰਚ ਤੋਂ ਦੂਰ ਹਨ। ਵਜ੍ਹਾ ਭਾਵੇਂ ਸੀਤ ਲਹਿਰ ਦਾ ਪ੍ਰਕੋਪ ਆਖ ਲਈਏ ਜਾਂ ਫੇਰ ਮੌਸਮੀ ਬਾਰਸ਼ ਹੋਵੇ, ਸੱਚ ਇਹ ਹੈ ਕਿ ਮੰਡੀ ਵਿਚ ਕੁਝ ਦਿਨਾਂ ਵਿਚ ਹੀ ਸਬਜ਼ੀਆਂ ਦੇ ਭਾਆਂ ਵਿਚ 20 ਤੋਂ 25 ਫ਼ੀਸਦ ਤਕ ਦਾ ਵਾਧਾ ਹੋ ਚੁੱਕਾ ਹੈ। ਸਬਜ਼ੀਆਂ 'ਤੇ ਮਹਿੰਗਾਈ ਤੋਂ ਫ਼ਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਪਿਆਜ ਮਗਰੋਂ ਹੁਣ ਲੱਸਣ ਤੇ ਅਦਰਕ ਦੇ ਚੜ੍ਹਦੇ ਭਾਅ ਕਾਰਨ ਸਬਜ਼ੀ ਨੂੰ ਲਾਉਣ ਵਾਲਾ ਤੜਕਾ ਫਿੱਕਾ ਫਿੱਕਾ ਜਿਹਾ ਹੋ ਗਿਆ ਹੈ।

VegetablesVegetablesਲੋਕਾਂ ਘਰਾਂ ਵਿਚ ਸਬਜ਼ੀ ਨੂੰ ਤੜਕਾ ਲਾਉਣ ਲਈ ਮੰਡੀ ਦੀ ਬਜਾਇ ਕਰਿਆਨੇ ਵਾਲੀ ਹੱਟੀ 'ਤੇ ਪੁੱਜ ਰਹੇ ਹਨ। ਜਿੱਥੇ ਰੈਡੀਮੇਡ ਪੇਸਟ ਨਾਲ ਸਬਜ਼ੀ ਨੂੰ ਤੜਕਾ ਲਾਇਆ ਜਾ ਰਿਹਾ ਹੈ। ਜੇ ਲੰਘੇ ਵਰ੍ਹੇ ਦੇ ਮੁਕਾਬਲਤਨ ਵੇਖਿਆ ਜਾਵੇ ਤਾਂ ਭਾਅ ਦੋ ਗੁਣਾ ਵਧੇ ਹਨ। ਪਿਛਲੇ ਵਰ੍ਹੇ ਇਨ੍ਹਾਂ ਦਿਨਾਂ ਵਿਚ ਜਿਹੜੀ ਗਾਜਰ 10 ਤੋਂ 12 ਰੁਪਏ ਕਿੱਲੋ ਮੁਤਾਬਕ ਵਿਕਦੀ ਸੀ ਉਹ ਹੁਣ 25 ਰੁਪਏ ਤਕ ਵੇਚੀ ਜਾ ਰਹੀ ਹੈ। ਇਹੀਓ ਹਾਲ ਗੋਭੀ, ਪਾਲਕ, ਸਾਗ ਤੇ ਸ਼ਿਮਲਾ ਮਿਰਚ ਦਾ ਵੀ ਹੈ।

VegetablesVegetables ਇਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਦੀ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸੀਜ਼ਨ ਦੀਆਂ ਸਬਜ਼ੀਆਂ ਦੀ ਆਮਦ ਤੇਜ਼ ਹੋਣ ਮਗਰੋਂ ਭਾਅ ਵਿਚ ਹਰ ਵਰ੍ਹੇ ਗਿਰਾਵਟ ਹੁੰਦੀ ਹੈ ਜਦਕਿ ਇਸ ਵਾਰ ਇੰਝ ਨਹੀਂ ਹੋ ਸਕਿਆ। ਲੋਕ ਮਹਿੰਗੇ ਭਾਅ ਸਬਜ਼ੀਆਂ ਖ਼ਰੀਦਣ ਲਈ ਮਜਬੂਰ ਹਨ। ਮੰਡੀ ਵਿਚ ਸਬਜ਼ੀ ਵੇਚਣ ਵਾਲੇ ਵਿਸ਼ਾਲ ਦੱਸਦੇ ਹਨ ਕਿ ਬੇਮੌਸਮੀ ਬਾਰਸ਼ ਕਾਰਨ ਸੀਜ਼ਨ ਦੀਆਂ ਸਬਜ਼ੀਆਂ ਨੂੰ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਬਾਰਸ਼ ਕਾਰਨ ਫ਼ਸਲ ਤਿਆਰ ਹੋਣ ਵਿਚ ਦੇਰ ਲੱਗਣੀ ਹੈ।

VegetablesVegetablesਆਮਦ ਵਿਚ ਕਮੀ ਤੇ ਮੰਗ ਵਿਚ ਵਾਧੇ ਕਾਰਨ ਇਹ ਹਾਲਾਤ ਬਣੇ ਹਨ। ਕਿਸਾਨਾਂ ਦੇ ਫੀਡਬੈਕ ਮੁਤਾਬਕ ਦਸੰਬਰ ਮਹੀਨੇ ਦੌਰਾਨ ਭਾਅ ਘੱਟ ਹੋਣ ਦੀ ਸੰਭਾਵਨਾ ਨਹੀਂ ਹੈ। ਕਿਸਾਨਾਂ ਦੇ ਫੀਡਬੈਕ ਮੁਤਾਬਕ ਦਸੰਬਰ ਮਹੀਨੇ ਦੌਰਾਨ ਭਾਅ ਘੱਟ ਹੋਣ ਦੀ ਸੰਭਾਵਨਾ ਨਹੀਂ ਹੈ। ਸਬਜ਼ੀਆਂ ਦੇ ਭਾਅ ਵਿਚ ਹੋਇਆ ਵਾਧਾ ਪਹਿਲਾਂ ਤੇ ਹੁਣ ਇਸ ਪ੍ਰਕਾਰ ਹੈ। ਗਾਜਰ ਜਿਹੜੀ ਪਹਿਲਾਂ 15 ਰੁਪਏ ਕਿੱਲੋ ਵਿਕਦੀ ਸੀ ਹੁਣ 25 ਰੁਪਏ ਤਕ ਪੁੱਜ ਚੁੱਕੀ ਹੈ।

VegetablesVegetables ਗੋਭੀ ਪਹਿਲਾਂ 12 ਰੁਪਏ ਤੇ ਹੁਣ 20 ਰੁਪਏ ਪ੍ਰਤੀ ਕਿੱਲੋ ਹੈ। ਸ਼ਲਗਮ ਪਹਿਲਾਂ 10 ਰੁਪਏ ਤੇ ਹੁਣ 15 ਰੁਪਏ ਪ੍ਰਤੀ ਕਿੱਲੋ ਹੈ। ਪਾਲਕ ਪਹਿਲਾਂ 12 ਰੁਪਏ ਤੇ ਹੁਣ 20 ਰੁਪਏ ਪ੍ਰਤੀ ਕਿੱਲੋ ਹੈ। ਆਲੂ 15 ਰੁਪਏ ਕਿੱਲੋ ਹੈ ਤੇ 20 ਕਿੱਲੋ ਤਕ ਪੁੱਜੇ ਹਨ। ਸਾਗ ਪਹਿਲਾਂ 15 ਰੁਪਏ ਤੇ ਹੁਣ 20 ਪ੍ਰਤੀ ਕਿੱਲੋ ਹੈ। ਸ਼ਿਮਲਾ ਮਿਰਚ ਪਹਿਲਾਂ 30 ਰੁਪਏ ਤੇ ਹੁਣ 40 ਰੁਪਏ ਕਿੱਲੋ ਹੈ। ਫਲੀਆਂ 30 ਰੁਪਏ ਤੇ ਹੁਣ 40 ਰੁਪਏ ਕਿੱਲੋ ਹਨ। ਅਦਰਕ ਪਹਿਲਾਂ 80 ਰੁਪਏ ਤੇ ਹੁਣ 120 ਰੁਪਏ ਕਿੱਲੋ ਹੈ।

ਮਟਰ ਪਹਿਲਾਂ 25 ਰੁਪਏ ਤੇ ਹੁਣ 40 ਰੁਪਏ ਕਿੱਲੋ ਹਨ। ਭਿੰਡੀ 60 ਰੁਪਏ ਤੋਂ 80 ਰੁਪਏ ਅਤੇ ਲੱਸਣ 150 ਰੁਪਏ ਤੋਂ 180 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਿਹਾ ਹੈ। ਗੀਤਾ ਰਾਣੀ ਮੁਤਾਬਕ ਭਾਵੇਂ ਸਰਕਾਰ ਨੇ ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਹੋਰਨਾਂ ਮੁਲਕਾਂ ਤੋਂ ਪਿਆਜ ਮੰਗਾਏ ਹਨ ਪਰ ਪਰਚੂਨ ਵਿਚ ਭਾਅ ਹਾਲੇ ਚੜ੍ਹੇ ਹੋਏ ਹਨ। ਇਸ ਲਈ ਸਰਕਾਰ ਨੂੰ ਖ਼ੁਦ ਪਿਆਜ ਖ਼ਰੀਦ ਕੇ ਲੋਕਾਂ ਨੂੰ ਰਿਆਇਤੀ ਦਰਾਂ 'ਤੇ ਮੁਹੱਈਆ ਕਰਾਉਣੇ ਚਾਹੀਦੇ ਹਨ।

ਸੁਨੀਤਾ ਮੁਤਾਬਕ ਪਿਆਜ, ਲੱਸਣ ਤੇ ਅਦਰਕ ਅਤੇ ਹੁਣ ਸੀਜ਼ਨ ਦੀਆਂ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਇਸ ਨਾਲ ਰਸੋਈ ਦਾ ਜ਼ਾਇਕਾ ਵਿਗੜ ਗਿਆ ਹੈ। ਹਫ਼ਤੇ ਦੌਰਾਨ ਜਿਹੜੀ ਸਬਜ਼ੀ 500 ਜਾਂ 600 ਰੁਪਏ ਵਿਚ ਆਉਂਦੀ ਸੀ ਉਹ ਹੁਣ 800 ਤੋਂ 900 ਰੁਪਏ ਵਿਚ ਮਸਾਂ ਆਉਂਦੀ ਹੈ। ਮੋਨਿਕਾ ਮੁਤਾਬਕ ਆਮ ਤੌਰ 'ਤੇ ਰਿਟੇਲ ਵਿਕਰੇਤਾ ਥੋਕ ਵਿਚ ਸਸਤੇ ਖ਼ਰੀਦੇ ਗਏ ਮਾਲ ਨੂੰ ਪੂਲ ਕਰ ਕੇ ਮਨਆਈਆਂ ਕੀਮਤਾਂ 'ਤੇ ਵੇਚਦੇ ਨਹ। ਇਸ 'ਤੇ ਮਹਿਕਮਾ ਬਿਲਕੁਲ ਕੰਟਰੋਲ ਨਹੀਂ ਕਰਦਾ। ਇਸ ਲਈ ਪ੍ਰਸ਼ਾਸਨ ਨੂੰ ਪ੍ਰਚੂਨ ਦੇ ਭਾਅ ਖ਼ੁਦ ਤੈਅ ਕਰਨੇ ਚਾਹੀਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement