
ਕਈ ਹਿੱਸਿਆਂ ਵਿਚ ਪਏ ਬਾਰੀ ਮੀਂਹ ਕਾਰਨ ਹੋਰਨਾਂ ਸਬਜ਼ੀਆਂ ਦੀ ਸਪਲਾਈ ਘਟ ਹੈ, ਜਦੋਂ ਕਿ ਮੰਗ ਵਧੀ ਹੈ।
ਤਰਨਤਾਰਨ: ਦੇਸ਼ ਵਿਚ ਸਬਜ਼ੀਆਂ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੇ ਨਾਲ ਹੀ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਮਹਿੰਗਾਈ ਇਸ ਕਦਰ ਵੱਧ ਗਈ, ਜੋ ਹੁਣ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀ। ਲੋਕਾਂ ਦੇ ਘਰਾਂ ’ਚ ਬਣਾਈਆਂ ਜਾਣ ਵਾਲੀਆਂ ਸਾਰੀਆਂ ਸਬਜ਼ੀਆਂ ਨੂੰ ਫਿੱਕਾ ਤੜਕਾ ਲੱਗ ਰਿਹਾ ਹੈ, ਜਿਸ ਦਾ ਕੋਈ ਸੁਆਦ ਵੀ ਨਹੀਂ ਆ ਰਿਹਾ।
Vegetables ਦੂਜੇ ਪਾਸੇ ਦੇਸ਼ ਦੀ ਚੱਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਦੇ ਤਹਿਤ ਬਾਜ਼ਾਰ ’ਚ ਪਿਆਜ਼ 80 ਰੁਪਏ ਕਿਲੋ, ਲਸਣ 240 ਰੁਪਏ ਪ੍ਰਤੀ ਕਿਲੋ, ਅਦਰਕ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਾਏ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਨੋਟਬੰਦੀ ਕੀਤੀ ਹੋਈ ਹੈ, ਉਸ ਸਮੇਂ ਤੋਂ ਹਿੰਦੋਸਤਾਨ ਦੇ ਬੁਰੇ ਹਾਲਾਤ ਬੁਰੇ ਹੋ ਗਏ ਹਨ।
Moneyਉਨ੍ਹਾਂ ਮੰਗ ਕੀਤੀ ਕਿ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ, ਤਾਂ ਕਿ ਉਨ੍ਹਾਂ ਦਾ ਆਰਥਿਕ ਬਜਟ ਕੁਝ ਘੱਟ ਹੋ ਸਕੇ। ਦਸ ਦਈਏ ਕਿ ਪੰਜਾਬ ਵਿਚ ਪਿਆਜ਼ ਤੇ ਟਮਾਟਰਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਪਿਆਜ਼ 80 ਰੁਪਏ ਕਿੱਲੋ ਤੇ ਟਮਾਟਰ 50 ਰੁਪਏ ਕਿੱਲੋ ਵਿਕ ਰਿਹਾ ਹੈ। ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਝੱਲ ਰਿਹਾ ਤੇ ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।
Vegetables ਦੇਸ਼ ਦੇ ਕਈ ਹਿੱਸਿਆਂ ਵਿਚ ਪਏ ਬਾਰੀ ਮੀਂਹ ਕਾਰਨ ਹੋਰਨਾਂ ਸਬਜ਼ੀਆਂ ਦੀ ਸਪਲਾਈ ਘਟ ਹੈ, ਜਦੋਂ ਕਿ ਮੰਗ ਵਧੀ ਹੈ। ਅਜਿਹੇ ਵਿਚ ਟਮਾਟਰ ਤੇ ਪਿਆਜ਼ ਦਾ ਮਹਿੰਗਾ ਹੋਣਾ ਲਾਜ਼ਮੀ ਹੈ, ਪਰ ਹੋਰਨਾਂ ਸਬਜ਼ੀਆਂ ਵੀ ਰਸੋਈ ਦਾ ਬਜਟ ਵਿਗਾੜ ਰਹੀਆਂ ਹਨ। ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਦੁਕਾਨਦਾਰ ਵੀ ਪਰੇਸ਼ਾਨ ਹਨ।
ਲੋਕ ਮਹਿੰਗੇ ਭਾਅ ਦੀ ਸਬਜ਼ੀ ਘੱਟ ਹੀ ਖ਼ਰੀਦਣ ਨੂੰ ਤਰਜੀਹ ਦੇ ਰਹੇ ਹਨ। ਜੇ ਗੱਲ ਫ਼ਿਰੋਜ਼ਪੁਰ ਮੰਡੀ ਦੀ ਕੀਤੀ ਜਾਵੇ ਤਾਂ 20 ਰੁਪਏ ਕਿੱਲੋ ਮਿਲਣ ਵਾਲਾ ਟਮਾਟਰ 50 ਰੁਪਏ ਵਿਕ ਰਿਹਾ। ਮਟਰ 80 ਰੁਪਏ, ਗੋਭੀ 60 ਰੁਪਏ, ਸ਼ਿਮਲਾ ਮਿਰਚ 70- ਰੁਪਏ, ਆਲੂ 25 ਰੁਪਏ, ਕੱਦੂ 40 ਰੁਪਏ ਤੇ ਹਰੀ ਮਿਰਚ 70 ਰੁਪਏ ਕਿੱਲੋ ਵਿਕ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।