ਭਾਰਤ ਨਾਲੋਂ ਬੰਗਲਾਦੇਸ਼ ਅਤੇ ਨੇਪਾਲ ਦੇ ਆਰਥਕ ਹਾਲਾਤ ਚੰਗੇ
Published : Dec 23, 2020, 2:28 am IST
Updated : Dec 23, 2020, 2:28 am IST
SHARE ARTICLE
image
image

ਭਾਰਤ ਨਾਲੋਂ ਬੰਗਲਾਦੇਸ਼ ਅਤੇ ਨੇਪਾਲ ਦੇ ਆਰਥਕ ਹਾਲਾਤ ਚੰਗੇ

ਭਾਰਤ ਦੀ ਆਰਥਕ ਦਸ਼ਾ ਇਸ ਸਮੇਂ ਪਿਛਲੇ 40 ਸਾਲਾਂ ਦੇ ਮੁਕਾਬਲੇ ਸੱਭ ਤੋਂ ਮਾੜੀ


ਸੰਗਰੂਰ, 22 ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਭਾਰਤ ਦਖਣੀ ਏਸ਼ੀਆ ਦਾ ਪ੍ਰਮੁੱਖ ਦੇਸ਼ ਹੈ ਪਰ ਇਸ ਦੀ ਆਰਥਕ ਦਸ਼ਾ ਪਿਛਲੇ 40 ਸਾਲਾਂ ਦੇ ਮੁਕਾਬਲੇ ਇਸ ਸਮੇਂ ਸੱਭ ਤੋਂ ਵੱਧ ਕਮਜ਼ੋਰ ਹੈ | ਭਾਵੇਂ ਨੋਟਬੰਦੀ ਅਤੇ ਕਰੋਨਾ ਵਾਇਰਸ ਨੇ ਵੀ ਭਾਰਤ ਦੀ ਨਿਘਰਦੀ ਆਰਥਕ ਦਸ਼ਾ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਹੈ ਪਰ ਇਸ ਲਈ ਸੱਭ ਤੋਂ ਵੱਧ ਮਹੱਤਵਪੂਰਨ ਦੇਸ਼ ਦੇ ਹਾਕਮਾਂ ਦੀ ਨੀਤੀ ਅਤੇ ਨੀਯਤ ਹੁੰਦੀ ਹੈ ਜਿਸ ਦੇ ਸਹਾਰੇ ਪੂਰਾ ਦੇਸ਼ ਚਲਦਾ ਹੈ | 
   ਇਕ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੀ ਦਰ ਜਾਂ ਰੇਟ 1947 ਵਿਚ 11.36 ਰੁਪਏ ਸੀ | 1960 ਵਿਚ ਇਹ ਦਰ 36.31 ਰੁਪਏ ਹੋ ਗਈ, 1970 ਵਿਚ 41.35 ਰੁਪਏ, 1980 ਵਿਚ 67.79 ਰੁਪਏ, 2019 ਵਿਚ 71.29 ਰੁਪਏ ਅਤੇ ਹੁਣ 2020 ਦੌਰਾਨ 74.72 ਰੁਪਏ ਹੋ ਚੁੱਕੀ ਹੈ | ਇਸ ਗਰਾਫ਼ ਤੋਂ ਇਹ ਅਨੁਮਾਨ ਲਗਾਉਣਾ ਜਾਂ ਸਮਝਣਾ ਔਖਾ ਨਹੀਂ ਕਿ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਮਾਲੀ ਹਾਲਤ ਜਾਂ ਆਰਥਕ ਦਸ਼ਾ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ | ਕਿਸੇ ਦੇਸ਼ ਦੀ ਜੀ.ਡੀ.ਪੀ.(ਗਰੌਸ ਡੋਮੈਸਟਿਕ ਪ੍ਰੋਡਕਟ) ਹੀ ਅਸਲ ਵਿਚ ਉਸ ਦੇਸ਼ ਦੀ ਤਰੱਕੀ ਅਤੇ ਅਮੀਰੀ ਦਰਸਾਉਾਦੀ ਹੈ | ਕਿਸੇ ਦੇਸ਼ ਅੰਦਰ ਮਿੱਥੇ ਸਮੇਂ ਦੌਰਾਨ ਪੈਦਾ ਕੀਤਾ ਗਿਆ ਮਾਲ ਅਤੇ ਦਿਤੀਆਂ ਗਈਆਂ ਸੇਵਾਵਾਂ ਨੂੰ ਮਿਲਾ ਕੇ ਉਸ ਦੀ ਸਮੁੱਚੀ ਕੀਮਤ ਨੂੰ ਜੀਡੀਪੀ ਕਿਹਾ ਜਾਂਦਾ ਹੈ | 
    ਸਾਲ 2019 ਦੌਰਾਨ ਭਾਰਤ ਦੀ ਜੀ.ਡੀ.ਪੀ. 6.1, ਬੰਗਲਾਦੇਸ਼ ਦੀ 8.2, ਨੇਪਾਲ ਦੀ 7.1, ਅਫ਼ਗਾਨਿਸਤਾਨ ਦੀ 2.9, ਭੂਟਾਨ ਦੀ 3.9, ਪਾਕਿਸਤਾਨ ਦੀ 3.3, ਸ੍ਰੀ ਲੰਕਾ ਦੀ 2.6, ਮਾਲਦੀਵ ਦੀ 5.2 ਰਹੀ ਜਿਸ ਤੋਂ ਸਾਫ਼-ਸਾਫ਼ ਪਤਾ ਚਲਦਾ ਹੈ ਕਿ ਹਰ ਰੋਜ਼ ਤਰੱਕੀਆਂ ਅਤੇ ਉਨਤੀ ਦੇ ਢੋਲ ਵਜਾਉਣ ਵਾਲੀ ਸਾਡੀ ਭਾਰਤ ਸਰਕਾਰ ਦੀ ਵਿੱਤੀ ਹਾਲਤ ਚਿੜੀ ਦੇ ਪੌਾਚੇ ਵਰਗੇ ਦੇਸ਼ਾਂ ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਕਮਜ਼ੋਰ ਹੋ ਗਈ ਹੈ | 1971 ਦੇ ਹਿੰਦ-ਪਾਕਿ ਯੁੱਧ ਦੌਰਾਨ ਜਦੋਂ ਪੂਰਬੀ ਪਾਕਿਸਤਾਨ ਆਜ਼ਾਦ ਹੋ ਕੇ ਬੰਗਲਾਦੇਸ਼ ਨਾਂ ਦੇ ਨਵੇਂ ਦੇਸ਼ ਨੇ ਜਨਮ ਲਿਆ ਤਾਂ ਉੱਥੇ ਗ਼ਰੀਬੀ, ਭੁੱਖਮਰੀ, ਬਦਹਾਲੀ ਅਤੇ ਮੰਦਹਾਲੀ  ਕਾਰਨ ਲੱਖਾਂ ਲੋਕ ਨਾਲ ਲਗਦੇ ਦੇਸ਼ਾਂ ਮਿਆਂਮਾਰ ਅਤੇ ਭਾਰਤ ਵਿਚ ਪ੍ਰਵਾਸ ਕਰ ਗਏ ਪਰ ਹੁਣ ਜਦੋਂ ਬੰਗਲਾਦੇਸ਼ ਦਖਣੀ ਏਸ਼ੀਆ ਦਾ ਇਕ ਮਜਬੂਤ ਤੇ ਤਰੱਕੀ ਪਸੰਦ ਮੁਲਕ ਬਣ ਗਿਆ ਹੈ ਤਾਂ ਇਸ ਨਾਲ ਵੀ ਅਮਰੀਕਾ ਵਾਲਾ ਭਾਣਾ ਵਰਤਣ ਲੱਗਿਆ ਹੈ | ਜਿਵੇਂ ਲੋਕ ਮੈਕਸੀਕੋ ਦਾ ਬਾਰਡਰ ਟੱਪ ਕੇ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਪ੍ਰਵਾਸ ਕਰ ਰਹੇ ਹਨ ਉਸ ਤਰ੍ਹਾਂ ਦੀ ਹਾਲਾਤ ਬੰਦਲਾਦੇਸ਼ ਨੇੜੇ ਲਗਦੇ ਭਾਰਤ ਦੇ ਸੂਬੇ ਪਛਮੀ ਬੰਗਾਲ, ਬਿਹਾਰ, ਝਾਰਖੰਡ, ਮੇਘਾਲਿਆ, ਤਿ੍ਪੁਰਾ, ਅਸਾਮ, ਮਨੀਪੁਰ ਅਤੇ ਨਾਗਾਲੈਂਡ ਵਾਸੀਆਂ ਨਾਲ ਵਾਪਰ ਰਹੇ ਹਨ ਕਿਉਾਕਿ ਬੰਗਲਾਦੇਸ਼ ਦਾ ਮੁੱਖ ਕਮਾਊ ਕਪੜਾ ਉਦਯੋਗ ਦੁਨੀਆਂ ਅੰਦਰ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਹੈ ਅਤੇ ਉਸ ਦੇਸ਼ ਵਿਚ ਕਾਮਿਆਂ ਦੀ ਮੰਗ ਅਤੇ ਤਨਖ਼ਾਹ ਭਾਰਤ ਨਾਲੋਂ ਕਿਤੇ ਵਧੇਰੇ ਹੈ | ਦਖਣੀ ਏਸ਼ੀਆ ਵਿਚੋਂ ਇਸ ਸਮੇਂ ਨੇਪਾਲ ਵੀ ਭਾਰਤ ਨਾਲੋਂ ਅੱਗੇ ਨਿਕਲ ਗਿਆ ਹੈ ਪਰ ਭਾਰਤ ਤੇ ਰਾਜ ਕਰਨ ਵਾਲੀਆਂ ਸਮੇਂ ਦੀਆਂ ਹਕੂਮਤਾਂ ਵਲੋਂ ਭਾਰਤ ਭੇਦ ਭਾਵ ਅਤੇ ਜਾਤ ਪਾਤ ਵਿਚ ਇਸ ਕਦਰ ਫ਼ਸਾਇਆ ਜਾ ਚੁੱਕਾ ਹੈ ਕਿ ਦੇਸ਼ ਵਾਸੀਆਂ ਨੂੰ ਹਿੰਸਾ ਅਤੇ ਸਾੜਫੂੂਕ ਤੋਂ ਹੀ ਵਿਹਲ ਨਹੀਂ ਮਿਲ ਰਹੀ | 
   ਗਲੋਬਲ ਵੈਲਥ ਰਿਪੋਰਟ 2019-20 ਮੁਤਾਬਕ ਕੈਨੇਡਾ ਸਰਕਾਰ, ਅਮਰੀਕਾ ਸਰਕਾਰ ਨਾਲੋਂ ਜ਼ਿਆਦਾ ਅਮੀਰ ਹੈ ਪਰ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਅਮਰੀਕਾ ਵਾਸੀਆਂ ਕੋਲ ਕੈਨੇਡਾ ਵਾਸੀਆਂ ਨਾਲੋਂ ਜ਼ਿਆਦਾ ਦੌਲਤ ਹੈ | ਇਸੇ ਤਰ੍ਹਾਂ ਕੱਚੇ ਤੇਲ ਦੇ ਖੂਹਾਂ ਵਾਲਾ ਦੇਸ਼ ਕਤਰ, ਭਾਵੇਂ ਦੁਨੀਆਂ ਦਾ ਸੱਭ ਤੋਂ ਅਮੀਰ ਅਤੇ ਦੌਲਤਮੰਦ ਮੁਲਕ ਹੈ ਪਰ ਸਰਕਾਰਾਂ ਕੋਲ ਅਤੇ ਲੋਕਾਂ ਕੋਲ ਸਾਰੇ ਧਨ ਨੂੰ ਮਿਲਾ ਕੇ ਅਗਰ ਸਾਮੂਹਿਕ ਤੌਰ ਤੇ ਵੇਖਿਆ ਪਰਖਿਆ ਜਾਵੇ ਤਾਂ ਸਵਿਟਜਰਲੈਂਡ ਦੇਸ਼ ਦੁਨੀਆਂ ਵਿਚ ਸੱਭ ਤੋਂ ਪਹਿਲੇ ਨੰਬਰ 'ਤੇ, ਆਸਟਰੇਲੀਆ ਦੂਜੇ, ਅਮਰੀਕਾ ਤੀਜੇ, ਬੈਲਜੀਅਮ ਚੌਥੇ, ਅਤੇ ਉਸ ਤੋਂ ਬਾਅਦ ਵਾਰੀ ਨਾਰਵੇ, ਨਿਊਜੀਲੈਂਡ, ਕੈਨੇਡਾ, ਡੈਨਮਾਰਕ, ਸਿੰਘਾਪੁਰ ਅਤੇ ਫ਼ਰਾਂਸ ਦੀ ਆਉਾਦੀ ਹੈ | ਚੀਨ ਦੁਨੀਆਂ ਦੀ ਬਹੁਤ ਮਜਬੂਤ ਅਰਥ ਵਿਵਸਥਾ ਹੈ; ਅਗਰ ਅਸੀਂ ਅਪਣੇ ਸੱਭ ਤੋਂ ਨਿਕਟ ਵਿਰੋਧੀ ਦੇਸ਼ ਚੀਨ ਨਾਲ ਭਾਰਤ ਦਾ ਮੁਕਾਬਲਾ ਕਰੀਏ ਤਾਂ ਅੰਦਾਜ਼ਾ ਲਗਾਉਣਾ ਬਹੁਤ ਸੌਖਾ ਹੋ ਜਾਵੇਗਾ ਕਿ ਫ਼ਰਵਰੀ 2020 ਦੌਰਾਨ ਸਾਡੇ ਦੇਸ਼ ਦਾ ਡਿਫੈਂਸ ਬੱਜਟ 70 ਬਿਲੀਅਨ ਅਮਰੀਕਨ ਡਾਲਰ ਸੀ ਜਦ ਕਿ ਚੀਨ ਦਾ ਮਈ 2020 ਦਾ ਡਿਫੈਂਸ ਬੱਜਟ 178 ਬਿਲੀਅਨ ਅਮਰੀਕਨ ਡਾਲਰ ਹੈ | ਅਮੀਰੀ ਅਤੇ ਸਾਧਨ ਸੰਪੰਨ ਦੇਸ਼ ਚੀਨ ਨਾਲ ਭਾਰਤ ਦਾ ਕੋਈ ਮੁਕਾਬਲਾ ਨਹੀਂ ਕਿਉਾਕਿ ਚੀਨ ਦੀ ਆਰਥਿਕਤਾ ਅਤੇ ਅਮੀਰੀ ਭਾਰਤ ਨਾਲੋਂ 4.61 ਗੁਣਾ ਵਿਸ਼ਾਲ ਹੈ | ਅਗਰ ਖੇਤੀ ਕਾਨੂੰਨ ਵਾਪਸ ਨਾ ਹੋਏ ਤਾਂ ਅਨਾਜ ਪੱਖੋਂ ਆਤਮਨਿਰਭਰ ਹੋਇਆ ਦੇਸ਼ ਮਰ ਸਕਦਾ ਹੈ ਭੁੱਖਾ | 
 

SHARE ARTICLE

ਏਜੰਸੀ

Advertisement

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM

Sukhpal Khaira ਤੇ Manish Tewari ਦੇ ਬਿਆਨਾਂ 'ਤੇ ਖਜ਼ਾਨਾ ਮੰਤਰੀ ਦਾ ਜਵਾਬ, "ਦੇਸ਼ ਨੂੰ ਪਾੜਨ ਵਾਲੇ ਬਿਆਨ ਨਾ ਦਿੱਤੇ

24 May 2024 2:19 PM

Beant Singh ਦੇ ਪੁੱਤਰ ਦਾ Hans Raj Hans ਤੇ Karamjit Anmol ਨੂੰ Challenge, ਕਿਸੇ ਅਕਾਲੀ ਦਲ ਨਾਲ ਕਿਉਂ ਨਹੀਂ..

24 May 2024 2:13 PM
Advertisement