
ਆਵਾਜ਼ ਦੀ ਗਤੀ ਤੋਂ ਤੇਜ ਚੱਲਦੇ ਜਹਾਜ਼ਾਂ ਕਾਰਨ ਪੈਦਾ ਹੋਈ ਸੀ ਧਮਾਕੇਦਾਰ ਆਵਾਜ਼
ਚੰਡੀਗੜ੍ਹ: ਮੰਗਲਵਾਰ ਸ਼ਾਮ ਨੂੰ ਟ੍ਰਾਈਸਿਟੀ ਦੇ ਲੋਕ ਕੁੱਝ ਪਲ ਲਈ ਉਸ ਸਮੇਂ ਸਹਿਮ ਗਏ ਜਦੋਂ ਇਲਾਕੇ ਵਿਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿਤੀ। ਧਮਾਕਾ ਏਨਾ ਜਬਰਦਸਤ ਸੀ ਕਿ ਕਈ ਥਾਈ ਘਰਾਂ ਵਿਚ ਲੱਗੇ ਸੀਸ਼ੇ ਤੇ ਦਰਵਾਜ਼ੇ ਤਕ ਹਿਲ ਗਏ। ਇਕਦਮ ਹੋਏ ਇਸ ਧਮਾਕੇ ਤੋਂ ਬਾਅਦ ਲੋਕ ਡਰ ਕੇ ਘਰਾਂ ਤੋਂ ਬਾਹਰ ਆ ਗਏ ਪਰ ਲੋਕ ਸਮਝ ਨਹੀਂ ਸੀ ਪਾ ਰਹੇ ਕਿ ਧਮਾਕੇ ਦੀ ਆਵਾਜ਼ ਕਿੱਥੋਂ ਆਈ ਹੈ। ਕੁੱਝ ਸਮੇਂ ਲਈ ਲੋਕਾਂ ਨੂੰ ਬਿਜਲੀ ਦੇ ਕਿਸੇ ਟਰਾਸਫਾਰਮਰ ਦੇ ਫਟਣ ਜਾਂ ਭੂਚਾਲ ਦਾ ਆਉਣਾ ਹੀ ਸਮਝਦੇ ਰਹੇ।
Fighter Jets
ਅਸਲ ਵਿਚ ਇਹ ਧਮਾਕਾਂ ਲੜਾਕੂ ਜਹਾਜ਼ਾਂ ਕਾਰਨ ਹੋਇਆ ਸੀ ਜਿਸ ਦਾ ਕਾਫੀ ਬਾਅਦ ਵਿਚ ਪਤਾ ਚੱਲਿਆ। ਜਾਣਕਾਰੀ ਮੁਤਾਬਕ ਵੈਸਟਰਨ ਏਅਰ ਕਮਾਂਡ ਖੇਤਰ ਵਿਚ ਲੜਾਕੂ ਜਹਾਜ਼ ਅਭਿਆਸ ਕਰ ਰਹੇ ਸੀ। ਇਨ੍ਹਾਂ ਵਿਚੋਂ ਕੁਝ ਲੜਾਕੂ ਜਹਾਜ਼ਾਂ ਨੇ ਸੁਪਰਸੋਨਿਕ ਗਤੀ 'ਤੇ ਉਡਾਣ ਭਰੀ, ਜਿਸ ਨਾਲ ਇੱਕ ਧਮਾਕਾ ਹੋਇਆ। ਇਹ ਜਹਾਜ਼ ਅੰਬਾਲਾ ਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਉਡਾਏ ਗਏ ਸੀ। ਇਸ ਆਵਾਜ਼ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ।
Fighter Jets
ਸੋਨਿਕ ਬੂਮ ਵੱਡੀ ਮਾਤਰਾ ਵਿੱਚ ਧਵਨੀ ਊਰਜਾ ਪੈਦਾ ਕਰਦਾ ਹੈ। ਦਰਅਸਲ, ਹਵਾਈ ਜਹਾਜ਼ ਆਵਾਜ਼ ਨਾਲੋਂ ਤੇਜ਼ ਚੱਲਦੇ ਹਨ। ਇਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਜਹਾਜ਼ ਹਵਾ ਵਿਚ ਚਲਦੇ ਹੋਏ ਆਵਾਜ਼ ਦੀਆਂ ਤਰੰਗਾਂ ਪੈਦਾ ਕਰਦੇ ਹਨ। ਜਹਾਜ਼ ਦੇ ਆਉਣ ਤੋਂ ਪਹਿਲਾਂ ਕੋਈ ਆਵਾਜ਼ ਨਹੀਂ ਸੁਣੀ ਜਾਂਦੀ, ਪਰ ਅਜਿਹੀ ਆਵਾਜ਼ ਹਵਾਈ ਜਹਾਜ਼ ਦੇ ਲੰਘਣ ਤੋਂ ਬਾਅਦ ਹੀ ਮਹਿਸੂਸ ਹੁੰਦੀ ਹੈ।
Fighter Jets
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਤਕਰੀਬਨ ਸੱਤ ਤੇ ਅੱਠ ਵਜੇ ਤੋਂ ਤੇਜ਼ ਹਵਾ ਨਾਲ ਧਮਾਕੇ ਦੀ ਆਵਾਜ਼ ਆਈ। ਆਵਾਜ਼ ਸੁਣਦਿਆਂ ਹੀ ਲੋਕ ਦੰਗ ਰਹਿ ਗਏ। ਜਦੋਂ ਉਹ ਬਾਹਰ ਆਏ ਤਾਂ ਵੇਖਿਆ ਕਿ ਆਲੇ ਦੁਆਲੇ ਦੇ ਲੋਕ ਵੀ ਘਬਰਾਹਟ ਵਿੱਚ ਸੀ। ਧਮਾਕੇ ਦੀ ਆਵਾਜ਼ ਫੇਜ਼ ਸੱਤ, ਪੰਜ, ਨਿਊ ਸੰਨੀ ਐਨਕਲੇਵ, ਬੜਮਾਜਰਾ, ਗ੍ਰੀਨ ਐਨਕਲੇਵ ਤੇ ਮੁਹਾਲੀ ਦੇ ਸੈਕਟਰ 40, 20, 42, 41, 45 ਦੇ ਲੋਕਾਂ ਨੇ ਸੁਣਾਈ।