
ਚੰਡੀਗੜ੍ਹ ਦੇ ਇਕ ਨਾਮੀ ਕਾਨਵੈਂਟ ਸਕੂਲ 'ਚ ਪੜ੍ਹਨ ਵਾਲੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਹਰਦਾਤ ਸਿੰਘ ਨੇ ਹੈਰਾਨੀ ਵਾਲਾ ਕਦਮ ਚੁੱਕਿਆ ਹੈ।
ਐਸ.ਏ.ਐਸ. ਨਗਰ: ਚੰਡੀਗੜ੍ਹ ਦੇ ਇਕ ਨਾਮੀ ਕਾਨਵੈਂਟ ਸਕੂਲ 'ਚ ਪੜ੍ਹਨ ਵਾਲੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਹਰਦਾਤ ਸਿੰਘ ਨੇ ਹੈਰਾਨੀ ਵਾਲਾ ਕਦਮ ਚੁੱਕਿਆ ਹੈ। ਵਿਦਿਆਰਥੀ ਨੇ ਅਪਣੇ ਘਰ ਮੋਹਾਲੀ 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Photo
ਇਹ ਰਿਵਾਲਵਰ ਉਸ ਦੇ ਪਿਤਾ ਦੀ ਲਾਈਸੈਂਸੀ ਰਿਵਾਲਵਰ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤਕ ਪੁਲਿਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗ ਸਕਿਆ। ਫ਼ੇਜ਼-11 ਥਾਣਾ ਇੰਚਾਰਜ ਕੁਲਵੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਮੂਲਰੂਪ 'ਚ ਬਠਿੰਡਾ ਦਾ ਰਹਿਣ ਵਾਲਾ ਸੀ। ਉਸ ਦੀ ਮਾਂ ਬਚਪਨ 'ਚ ਹੀ ਮਰ ਗਈ ਸੀ।
Photo+
ਉਦੋਂ ਤੋਂ ਹੀ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਘਰ 'ਚ ਜ਼ਿਆਦਾ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ। ਇਸ ਦੌਰਾਨ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ ਤੇ ਅਪਣੀ ਦੂਜੀ ਪਤਨੀ ਅਤੇ ਬੇਟੇ ਹਰਦਾਤ ਨੂੰ ਲੈ ਕੇ ਮੋਹਾਲੀ 'ਚ ਆ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਬਠਿੰਡਾ 'ਚ ਚੰਗੀ ਸਿਖਿਆ ਨਹੀਂ ਸੀ, ਹਰਦਾਤ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਨੂੰ ਚੰਗੀ ਸਿਖਿਆ ਮਿਲ ਸਕੇ।
Photo
ਇਸ ਲਈ ਉਹ ਮੋਹਾਲੀ ਆ ਗਏ ਸਨ। ਇਸ ਦੇ ਨਾਲ ਹੀ ਬੀਤੇ ਦਿਨ ਵੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਮਨੀਮਾਜਰਾ ਵਿਚ ਇਕ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਸੀ। ਦਰਅਸਲ ਇੱਥੇ ਰਹਿੰਦੇ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਸੀ।
chandigarh
ਮਨੀਮਾਜਰਾ ਖੇਤਰ ਦੇ ਮਾਡਰਨ ਹਾਊਸਿੰਗ ਕੰਪਲੈਕਸ ਦੇ ਮਕਾਨ ਨੰਬਰ 5012 ਵਿਚ ਰਹਿਣ ਵਾਲੀ ਇਕ ਪਰਿਵਾਰ ਦੀ ਮਹਿਲਾ ਅਤੇ ਉਸ ਦੀ ਇਕ ਬੇਟੀ ਅਤੇ ਇਕ ਬੇਟੇ ਨੂੰ ਬੜੀ ਹੀ ਬੇਰਿਹਮੀ ਨਾਲ ਮਾਰ ਦਿੱਤਾ ਗਿਆ ਸੀ। ਤਿੰਨਾਂ ਦੇ ਸਿਰ ਅਤੇ ਗਰਦਨ ਉੱਤੇ ਤੇਜ ਧਾਰ ਹਥਿਆਰਾ ਨਾਲ ਵਾਰ ਕੀਤੇ ਗਏ ਸਨ।