10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਇਆ ਵੱਡਾ ਐਲਾਨ, ਦੇਖੋ ਪੂਰੀ ਖ਼ਬਰ!
Published : Jan 20, 2020, 11:34 am IST
Updated : Jan 20, 2020, 11:34 am IST
SHARE ARTICLE
10th and 12th Class CBSE
10th and 12th Class CBSE

ਧਿਆਨ ਦੇਣ ਵਾਲੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਐਡਮਿਟ ਕਾਰਡ ਸਬੰਧਤ...

ਨਵੀਂ ਦਿੱਲੀ: CBSE ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਫਰਵਰੀ ਤੇ ਮਾਰਚ (ਹੇਠਾਂ ਦੇਖੋ ਪ੍ਰੀਖਿਆ ਦਾ ਪੂਰਾ ਟਾਈਮ ਟੇਬਲ) ‘ਚ ਪ੍ਰੀਖਿਆਵਾਂ ‘ਚ ਬੈਠਣ ਵਾਲੇ ਰੈਗੂਲਰ ਤੇ ਨਿੱਜੀ, ਦੋਵਾਂ ਤਰ੍ਹਾਂ ਦੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ। ਧਿਆਨ ਦੇਣ ਵਾਲੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਐਡਮਿਟ ਕਾਰਡ ਸਬੰਧਤ ਸਕੂਲ ਵੱਲੋਂ ਡਾਊਨਲੋਡ ਕੀਤੇ ਜਾਣੇ ਹਨ ਤੇ ਸਕੂਲ ਪ੍ਰਿੰਸੀਪਲ ਦੀ ਸੀਲ ਤੇ ਹਸਤਾਖ਼ਰ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਦਿੱਤੇ ਜਾਣੇ ਹਨ।

StudentsStudents

ਬਗ਼ੈਰ ਸਕੂਲ ਪ੍ਰਿੰਸੀਪਲ ਦੀ ਸੀਲ ਤੇ ਸਿਗਨੇਚਰ ਦੇ ਐਡਮਿਡ ਕਾਰਡ ਮਨਜ਼ੂਰਸ਼ੁਦਾ ਨਹੀਂ ਹੋਣਗੇ। ਇਸ ਸਬੰਧੀ ਸੀਬੀਐੱਸਈ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਹੇਠਾਂ ਜਾਣੋ ਡਾਊਨਲੋਡ ਕਰਨ ਦਾ ਤਰੀਕਾ… ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ cbse.nic.in ‘ਤੇ ਜਾਓ। ਹੋਮ ਪੇਜ ‘ਤੇ ‘in focus’ ਟੈਬ ‘ਤੇ ਜਾਓ ਜਿੱਥੇ ਲੈਫਟ ਸਾਈਡ ‘ਚ Admit Card and School LOC for Board Examination 2020’ ਆਪਸ਼ਨ ਮਿਲੇਗੀ।

StudentsStudents

User ID (ਸਕੂਲ ਦਾ ਐਫਿਲੀਏਸ਼ਨ ਨੰਬਰ,), ਪਾਸਵਰਡ ਤੇ ਸਿਕਊਰਟੀ ਪਿਨ ਦਰਜ ਕਰੋ। ਲੌਗਇਨ ਬਟਨ ‘ਤੇ ਕਲਿੱਕ ਕਰੋ ਐਡਮਿਟ ਕਾਰਡ ਡਾਊਨਲੋਡ ਕਰੋ। ਐਡਮਿਟ ਕਾਰਡ ਮਿਲਣ ਤੋਂ ਬਾਅਦ ਵਿਦਿਆਰਥੀ ਆਪਣੀ ਡਿਟੇਲ ਚੰਗੀ ਤਰ੍ਹਾਂ ਜਾਂਚ ਲੈਣ। ਖਾਸਤੌਰ ‘ਤੇ ਨਾਂ, ਪਤਾ, ਫੋਟੋ, ਐਗਜ਼ਾਮੀਨੇਸ਼ਨ ਸੈਂਟਰ ‘ਚ ਕੁਝ ਗ਼ਲਤੀ ਹੋਵੇ ਤਾਂ ਤੁਰੰਤ ਸਕੂਲ ਨਾਲ ਸੰਪਰਕ ਕਰੋ।

StudentsStudents

CBSE 10th ਦਾ ਟਾਈਮ ਟੇਬਲ ਇਸ ਪ੍ਰਕਾਰ ਹੈ.. 26 ਫਰਵਰੀ: ਅੰਗ੍ਰੇਜ਼ੀ, 29 ਫਰਵਰੀ: ਹਿੰਦੀ, 4 ਮਾਰਚ: ਵਿਗਿਆਨ, 7 ਮਾਰਚ: ਸੰਸਕ੍ਰਿਤ, 12 ਮਾਰਚ: ਗਣਿਤ, 18 ਮਾਰਚ: ਸਮਾਜਿਕ ਵਿਗਿਆਨ, 20 ਮਾਰਚ: ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੌਜੀ ਤੇ ਕੰਪਿਊਟਰ ਐਪਲੀਕੇਸ਼ਨ, 22 ਫਰਵਰੀ: ਮਨੋਵਿਗਿਆਨ, 27 ਫਰਵਰੀ: ਅੰਗ੍ਰੇਜ਼ੀ,

StudentsStudents

2 ਮਾਰਚ: ਭੌਤਿਕ ਵਿਗਿਆਨ, 3 ਮਾਰਚ: ਇਤਿਹਾਸ, 5 ਮਾਰਚ: ਅਕਾਊਂਟੈਂਸੀ, 6 ਮਾਰਚ: ਰਾਜਨੀਤਕ ਵਿਗਿਆਨ, 7 ਮਾਰਚ: ਰਸਾਇਣ ਵਿਗਿਆਨ, 14 ਮਾਰਚ: ਜੀਵ ਵਿਗਿਆਨ, 17 ਮਾਰਚ: ਗਣਿਤ, 20 ਮਾਰਚ: ਹਿੰਦੀ, 23 ਮਾਰਚ: ਭੂਗੋਲ ਅਤੇ 30 ਮਾਰਚ: ਸਮਾਜ ਸ਼ਾਸਤਰ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement