ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਔਲਖ ਦਾ ਸਾਹਮਣੇ ਆਇਆ ਹੈ...
ਮੋਗਾ: ਪੰਜਾਬ ‘ਚ ਮੁੰਡੇ ਨੂੰ ਵਿਆਹੁਣ ਲਈ ਘਰਦੇ ਅੱਜ ਕੱਲ ਆਈਲਟਸ ਕੀਤੀ ਕੁੜੀ ਦੀ ਭਾਲ ਕਰ ਰਹੇ ਹਨ ਤਾਂਕਿ ਉਹ ਉਨ੍ਹਾਂ ਦੇ ਮੁੰਡੇ ਨੂੰ ਬਾਹਰ ਲੈ ਜਾਵੇ। ਕੁੜੀ ਦਾ ਸਾਰਾ ਖਰਚਾ ਮੁੰਡੇ ਵਾਲੇ ਚੁੱਕਦੇ ਹਨ। ਕਈ ਕੁੜੀਆਂ ਅਜਿਹੀਆਂ ਹਨ, ਜੋ ਆਪ ਬਾਹਰ ਜਾਣ ਤੋਂ ਬਾਅਦ ਮੁੰਡੇ ਨੂੰ ਬੁਲਾਉਂਦੀਆਂ ਹੀ ਨਹੀਂ ਅਤੇ ਲੱਖਾਂ ਰੁਪਏ ਦੀ ਠੱ ਗੀ ਮਾਰ ਲੈਂਦੀਆਂ ਹਨ।
ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਔਲਖ ਦਾ ਸਾਹਮਣੇ ਆਇਆ ਹੈ, ਜਿਥੇ ਆਈਲਟਸ ਕੀਤੀ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾ ਬਾਹਰ ਬੁਲਾਉਣ ਦੇ ਨਾਂ ’ਤੇ 30 ਲੱਖ ਰੁਪਏ ਦੀ ਠੱਗੀ ਮਾਰੀ। ਜਾਣਕਾਰੀ ਅਨੁਸਾਰ ਪਿੰਡ ਔਲਖ ਦੇ ਇਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਸੈਟਲ ਕਰਨ ਲਈ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਪਿੰਡ ਦੀ ਕੁੜੀ ਨਾਲ ਰਿਸ਼ਤਾ ਕਰਵਾ ਉਸ ਨਾਲ ਦਿੱਤਾ।
ਵਿਆਹ ਤੋਂ ਪਹਿਲਾਂ ਮੁੰਡੇ ਤੇ ਕੁੜੀ ਵਾਲਿਆਂ ‘ਚ ਇਹ ਗੱਲ ਹੋਈ ਕਿ ਕੁੜੀ ਦੇ ਬਾਹਰ ਜਾਣ ਤੇ ਉਸ ਦੀ ਫੀਸ ਦਾ ਸਾਰਾ ਖਰਚਾ ਮੁੰਡੇ ਵਾਲੇ ਚੁੱਕਣਗੇ, ਜਿਸ ਤੋਂ ਬਾਅਦ ਕੁੜੀ ਮੁੰਡੇ ਨੂੰ ਬਾਹਰ ਆਪਣੇ ਕੋਲ ਬੁਲਾਵੇਗੀ। ਇਸ ਸ਼ਰਤ ਦੇ ਆਧਾਰ ’ਤੇ ਦੋਵਾਂ ਦਾ ਚਾਵਾਂ ਨਾਲ ਵਿਆਹ ਹੋ ਗਿਆ ਅਤੇ ਕੁੜੀ ਕੁਝ ਸਮੇਂ ਬਾਅਦ ਬਾਹਰ ਚਲੀ ਗਈ। ਇਸ ਦੌਰਾਨ ਜਿਵੇਂ-ਜਿਵੇਂ ਸਮਾਂ ਪੈਂਦਾ ਰਿਹਾ ਕੁੜੀ ਨੇ ਮੁੰਡੇ ਨਾਲ ਹੋਲੀ-ਹੋਲੀ ਗੱਲਬਾਤ ਕਰਨੀ ਬੰਦ ਕਰ ਦਿੱਤੀ।
ਮੁੰਡੇ ਨੂੰ ਬਾਹਰ ਨਾ ਬੁਲਾਉਣ ਤੋਂ ਪਰੇਸ਼ਾਨ ਮੁੰਡੇ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਮੀਡੀਆ ਨੂੰ ਦੁਖੜੇ ਸੁਣਾਏ। ਸ਼ਿਕਾਇਤਕਰਤਾ ਦਾ ਕਹਿਣਾ ਕਿ ਉਨ੍ਹਾਂ ਨੇ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਾਹਰ ਜਾਣ ਦੀ ਕਾਹਲੀ 'ਚ ਲੋਕ ਠੱਗ ਏਜੰਟਾਂ ਦੀਆਂ ਚਾਲਾਂ ਨੂੰ ਨਹੀਂ ਸਮਝਦੇ ਅਤੇ ਲੱਖਾਂ ਰੁਪਏ ਏਜੰਟਾਂ ਦੀ ਤਲੀ 'ਤੇ ਧਰ ਦਿੰਦੇ ਹਨ।
ਜਿੰਨਾਂ ਦਾ ਸਹੀ ਢੰਗ ਨਾਲ ਵੀਜਾ ਲੱਗਦਾ ਹੈ, ਉਹ ਤਾਂ ਵਿਦੇਸ਼ਾਂ ਨੂੰ ਤੁਰ ਜਾਂਦੇ ਹਨ ਪਰ ਜਿਹੜੇ ਠੱਗ ਏਜੰਟਾਂ ਦੇ ਅੜਿਕੇ ਆ ਜਾਂਦੇ ਹਨ, ਉਹ ਰੁਲ ਜਾਂਦੇ ਹਨ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਕੁਝ ਦਿਨਾਂ 'ਚ ਅਜਿਹੇ ਲੋਕਾਂ ਦੇ ਖਿਲਾਫ 6-7 ਪਰਚੇ ਦਰਜ ਕੀਤੇ ਹਨ, ਜਿੰਨਾਂ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਸਨ।
ਦਿਨੋਂ ਦਿਨ ਵਧ ਰਿਹਾ ਵਿਦੇਸ਼ ਜਾਣ ਜਾ ਰੁਝਾਨ ਬੇਹੱਦ ਮਾੜਾ ਹੈ। ਭਾਵੇਂ ਲੋਕ ਇਹ ਕਹਿ ਕੇ ਆਪਣੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜ ਰਹੇ ਹਨ ਕਿ ਇਧਰ ਕੀ ਰੱਖਿਆ ਹੈ ਪਰ ਬੱਚਿਆਂ ਦਾ ਭਵਿੱਖ ਬਣਾਉਣ ਲਈ ਸੋਚਣਾ ਜਰੂਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।