
Ielts ਕਰਨ ਬਹਾਨੇ ਦੋਸਤੀ ਪਾ ਕੇ ਘਰ ਬੁਲਾ ਕੇ ਕੀਤਾ ਕੁਕਰਮ...
ਜਲੰਧਰ : ਥਾਣਾ ਰਾਮਾਮੰਡੀ ਪੁਲਿਸ ਨੇ ਦਕੋਹਾ ਦੇ ਰਹਿਣ ਵਾਲੇ 30 ਸਾਲਾ ਦਰਸ਼ਦੀਪ ਸਿੰਘ ਉਰਫ ਲਹਿਰੀ ਰੰਧਾਵਾ ਨੂੰ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਕਤ ਨੌਜਵਾਨ ਨੇ ਪੀੜਤ ਲੜਕੀ ਤੋਂ ਵਿਦੇਸ਼ ਜਾਣ ਦੇ ਖ਼ਰਚਾ ਪੁੱਛਣ ਦੇ ਬਹਾਨੇ ਦੋਸਤੀ ਕੀਤੀ ਤੇ ਫੋਨ ਕਰ ਕੇ ਲੜਕੀ ਨੂੰ ਮਿਲਣ ਲਈ ਸੱਦਿਆ ਤੇ ਫਿਰ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ।
Arrest in Rape Case
ਥਾਣਾ ਰਾਮਾਮੰਡੀ ਦੇ ਐੱਸਐੱਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਰੋਡ, ਰਾਮਾਮੰਡੀ 'ਚ ਸਥਿਤ ਆਈਲੈੱਟਸ ਇੰਸਟੀਚਿਊਟ ਸੈਂਟਰ 'ਚ ਕੰਮ ਕਰਨ ਵਾਲੀ 23 ਸਾਲਾ ਲੜਕੀ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਮੁਲਜ਼ਮ ਉਨ੍ਹਾਂ ਦੇ ਦਫ਼ਤਰ 'ਚ ਆਸਟ੍ਰੇਲੀਆ ਜਾਣ ਬਾਰੇ ਜਾਣਕਾਰੀ ਲੈਣ ਲਈ ਆਇਆ ਸੀ।
Ilets
ਉਹ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ। ਇਸ ਲਈ ਉਸ ਨੂੰ ਆਈਲੈੱਟਸ ਲਈ ਕਿੰਨੇ ਬੈਂਡ ਲੈਣੇ ਪੈਣਗੇ ਤੇ ਉਥੇ ਜਾਣ ਲਈ ਕਿੰਨਾ ਖ਼ਰਚਾ ਆਵੇਗਾ, ਬਾਰੇ ਪੁੱਛਿਆ ਮੁਲਜ਼ਮ ਨੇ ਦਫ਼ਤਰ 'ਚ ਉਸ ਦਾ ਨੰਬਰ ਲਿਆ ਸੀ।
Rape Case
ਇਸ ਤੋਂ ਬਾਅਦ ਉਨ੍ਹਾਂ ਦੋਵਾਂ 'ਚ ਦੋਸਤੀ ਹੋਈ ਸੀ। ਮੁਲਜ਼ਮ ਨੇ ਲੜਕੀ ਨੂੰ ਸੋਮਵਾਰ ਫੋਨ ਕਰ ਕੇ ਘਰ ਸੱਦਿਆ ਸੀ ਜਿਸ ਤੋਂ ਬਾਅਦ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਬਣਾਏ। ਥਾਣਾ ਰਾਮਾਮੰਡੀ ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦਿਆਂ ਮੰਗਲਵਾਰ ਦੇਰ ਸ਼ਾਮ ਨੂੰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।