
ਪਿਛਲੇ ਕਾਫ਼ੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਸਰਕਾਰੀ...
ਚੰਡੀਗੜ੍ਹ: ਪਿਛਲੇ ਕਾਫ਼ੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਸਰਕਾਰੀ ਖਰਚਿਆਂ ਵਿਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸਦੇ ਲਈ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਗਾ ਦਿੱਤੀਆਂ ਹਨ ਸਰਕਾਰ ਵੱਲੋਂ ਸਰਕਾਰੀ ਖਰਚ ਵਿਚ ਬੱਚਤ ਕਰਨ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Captain amarinder singh
ਇਸ ਦੌਰਾਨ ਰਾਜ ਵਿਚ ਕੀਤਾ ਜਾਣ ਵਾਲੀ ਕਾਂਨਫਰੰਸ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਪੰਜ ਤਾਰਾ ਹੋਟਲਾਂ ਵਿਚ ਕਰਨ ‘ਤੇ ਪੂਰੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
Captain and Manpreet
ਇਨਾਂ ਹੀ ਨਹੀਂ, ਸਰਕਾਰ ਵੱਲੋਂ ਮੰਤਰੀਆਂ ਦੇ ਸਰਕਾਰੀ ਖਰਚ ‘ਤੇ ਵਿਦੇਸ਼ੀ ਦੌਰਿਆਂ ਤੇ ਵੀ ਰੋਕ ਲਗਾਉਣ ਦੇ ਨਾਲ ਹੀ ਇਕ ਵੱਧ ਵਿਭਾਗ ਸੰਭਾਲ ਰਹੇ ਮੰਤਰੀਆਂ ਵੱਲੋਂ ਇਕ ਹੀ ਗੱਡੀ ਰੱਖਣ ਦੀ ਹਿਦਾਇਤ ਕੀਤੀ ਗਈ ਹੈ।
Punjab Govt
ਉੱਥੇ ਮੰਤਰੀਆਂ ਨੂੰ ਫਿਲਹਾਲ ਨਵੀਂ ਗੱਡੀਆਂ ਮੰਗਣ ਅਤੇ ਹੋਰ ਫੁਟਕਲ ਖਰਚਿਆਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਹੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਫ਼ਤਰਾਂ ਦੇ ਫਰਨੀਚਰ ਅਤੇ ਹੋਰ ਸਜਾਵਟ ਦੀਆਂ ਚੀਜ਼ਾਂ ਦੀ ਖਰੀਦ ਘਟ ਕਰਨ ਲਈ ਕਿਹਾ ਗਿਆ ਹੈ ਹਾਲਾਂਕਿ ਸਿਰਫ਼ ਨਵੇਂ ਦਫ਼ਤਰਾਂ ਦੇ ਲਈ ਇਕ ਲੱਖ ਰੁਪਏ ਖਰਚ ਕੀਤੇ ਜਾਣ ਦੀ ਹੱਦ ਨਿਸਚਿਤ ਕੀਤੀ ਗਈ ਹੈ ਪਰ ਇਸਦੇ ਲਈ ਵੀ ਸੰਬੰਧਿਤ ਵਿਭਾਗ ਅਤੇ ਵਿੱਤ ਮੰਤਰੀ ਦੀ ਮੰਜ਼ੂਰੀ ਲਾਜਮੀ ਹੋਵੇਗੀ।
Airport
ਕੰਮ ਨੂੰ ਸੰਚਾਰੂ ਬਣਾਉਣ ਲਈ ਅਹਿਮ ਫ਼ੈਸਲਾ ਲੈਂਦੇ ਹੋਏ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਕੈਂਪ ਦਫ਼ਤਰਾਂ ਦੀ ਵਜਾ ਅਪਣੇ ਦਫ਼ਤਰਾਂ ਵਿਚ ਬੈਠ ਕੇ ਕੰਮ ਕਰਨ ਦੀ ਹਿਦਾਇਤ ਜਾਰੀ ਕੀਤੀ ਗਈ ਹੈ।