ਸਿੰਘੂ ਸਰਹੱਦ : ਕਿਸਾਨਾਂ ਦੇ ਮੁਫ਼ਤ ਲੰਗਰਾਂ ਕਾਰਨ ਸਥਾਨਕ ਹੋਟਲਾਂ ਦੀ ਵਿੱਤੀ ਹਾਲਤ ਹੋਈ ਖ਼ਰਾਬ
Published : Jan 24, 2021, 12:46 am IST
Updated : Jan 24, 2021, 12:46 am IST
SHARE ARTICLE
image
image

ਸਿੰਘੂ ਸਰਹੱਦ : ਕਿਸਾਨਾਂ ਦੇ ਮੁਫ਼ਤ ਲੰਗਰਾਂ ਕਾਰਨ ਸਥਾਨਕ ਹੋਟਲਾਂ ਦੀ ਵਿੱਤੀ ਹਾਲਤ ਹੋਈ ਖ਼ਰਾਬ

ਨਵੀਂ ਦਿੱਲੀ, 23 ਜਨਵਰੀ : ਜਦੋਂ ਸਿੰਧੂ ਸਰਹੱਦ ’ਤੇ ਇਕ ਸੜਕ ਕਿਨਾਰੇ ਰਾਜਪੁਤਾਨਾ ਰੈਸਟੋਰੈਂਟ ਦੇ ਮਾਲਕ ਨੂੰ ਲਗਿਆ ਕਿ ਉਹ ਕੋਵਿਡ-19 ਮਹਾਂਮਾਰੀ ਦੇ ਸੱਭ ਤੋਂ ਭੈੜੇ ਆਰਥਕ ਸੰਕਟ ਵਿਚੋਂ ਬਾਹਰ ਆ ਗਿਆ ਹੈ, ਤਾਂ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ। ਦੋ ਮਹੀਨਿਆਂ ਬਾਅਦ, ਉਸਦਾ ਰੈਸਟੋਰੈਂਟ ਖ਼ਾਲੀ ਹੈ, ਪਰ ਹਾਈਵੇਅ ਭਰਿਆ ਹੋਇਆ ਹੈ।
24 ਘੰਟੇ ਲੰਗਰ ਸੇਵਾ ਚੱਲਣ, ਉਦਯੋਗਾਂ ਦੇ ਪੂਰੀ ਤਰ੍ਹਾਂ ਬੰਦ ਹੋਣ ਅਤੇ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਘੱਟ ਹੋਣ ਕਾਰਨ ਦਿੱਲੀ-ਹਰਿਆਣਾ ਰਾਸਟਰੀ ਰਾਜਮਾਰਗ ’ਤੇ ਕਈ ਢਾਬਿਆਂ ਅਤੇ ਹੋਟਲਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਹਜ਼ਾਰਾਂ ਕਿਸਾਨ 26 ਨਵੰਬਰ ਤੋਂ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸਨ ਕਰ ਰਹੇ ਹਨ, ਜਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਹਨ। ਕਿਸਾਨਾਂ ਦੀ ਮੰਗ ਹੈ ਕਿ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।
ਹੋਟਲ ਦੇ ਮਾਲਕ ਓਮ ਪ੍ਰਕਾਸ਼ ਰਾਜਪੂਤ ਨੇ ਕਿਹਾ, “ਲੋਕ ਇਥੇ ਭੋਜਨ ਕਰਨ ਕਿਊਂ ਆਉਣਗੇ ਜਦ ਉਨ੍ਹਾਂ ਨੂੰ ਇਥੇ ਬਾਹਰ ਮੁਫ਼ਤ ਭੋਜਨ ਮਿਲ ਰਿਹਾ ਹੈ?’’ 40 ਸਾਲਾ ਰਾਜਪੂਤ ਨੇ ਕਿਹਾ, “ਕਿਹੜਾ ਕਾਰੋਬਾਰ? ਕੋਈ ਨਹੀਂ ਆਉਂਦਾ। ਮੈਂ ਇਸ ਦੁਕਾਨ ਲਈ 35,000 ਰੁਪਏ ਦਾ ਕਿਰਾਇਆ ਅਦਾ ਕਰ ਰਿਹਾ ਹਾਂ ਅਤੇ ਅੱਠ ਕਰਮਚਾਰੀ ਹਨ। ਮੈਂ ਬਿਨਾਂ ਕਿਸੇ ਆਮਦਨੀ ਦੇ ਕਰਮਚਾਰੀਆਂ ਦੀ ਤਨਖ਼ਾਹ ਅਤੇ ਕਿਰਾਏ ਦਾ ਪ੍ਰਬੰਧ ਕਿੰਨਾ ਸਮਾਂ ਕਰ ਸਕਦਾ ਹਾਂ? ਜੇ ਇਹ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਮੇਰੇ ਕੋਲ ਇਸ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ?’’    (ਪੀਟੀਆਈ)
   ਅਜਿਹੀ ਹੀ ਸਥਿਤੀ ਇਕ ਹੋਰ ਛੋਟੇ ਰੈਸਟੋਰੈਂਟ, ਪੰਜਾਬੀ ਢਾਬੇ ਜ਼ਾਇਕਾ ਦੀ ਵੀ ਹੈ। ਜਿਸ ਦੀ ਰੋਜ਼ਾਨਾ ਵਿਕਰੀ 1,200 ਰੁਪਏ ਤੋਂ ਵੀ ਘੱਟ ਹੈ। ਇਸ ਹੋਟਲ ਦੇ ਭਵਿੱਖ ਨੂੰ ਲੈ ਕੇ ਵੀ ਤਲਵਾਰ ਲਟਕੀ ਹੋਈ ਹੈ। ਇਥੇੇ ਦੇ ਸਾਰੇ ਹੋਟਲਾਂ ਦਾ ਹਾਲ ਇਹੋ ਜਿਹਾ ਹੀ ਹੈ।     (ਪੀਟੀਆਈ)
 

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement