ਵਿੱਤ ਮੰਤਰਾਲੇ 'ਚ ਹੋਇਆ ਹਲਵਾ ਪ੍ਰੋਗਰਾਮ, ਪਹਿਲੀ ਵਾਰੀ ਪੇਪਰਲੈਸ ਹੋਵੇਗਾ ਬਜਟ 
Published : Jan 24, 2021, 12:04 am IST
Updated : Jan 24, 2021, 12:04 am IST
SHARE ARTICLE
IMAGE
IMAGE

ਵਿੱਤ ਮੰਤਰਾਲੇ 'ਚ ਹੋਇਆ ਹਲਵਾ ਪ੍ਰੋਗਰਾਮ, ਪਹਿਲੀ ਵਾਰੀ ਪੇਪਰਲੈਸ ਹੋਵੇਗਾ ਬਜਟ 

ਨਵੀਂ ਦਿੱਲੀ, 23 ਜਨਵਰੀ : ਬਜਟ ਬਣਾਉਣ ਦੀ ਅੰਤਮ ਪ੍ਰਕਿਰਿਆ ਵਜੋਂ ਰਸਮੀ ਤੌਰ 'ਤੇ ਮਨਾਇਆ ਜਾਣ ਵਾਲਾ 'ਹਲਵਾ ਸਮਾਰੋਹ'  ਸਨਿਚਰਵਾਰ ਦੁਪਹਿਰ ਇਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਹਾਜ਼ਰੀ ਵਿਚ ਨਾਰਥ ਬਲਾਕ ਵਿਚ ਆਯੋਜਤ ਕੀਤਾ ਗਿਆ | ਬਜਟ ਦੇ ਗਠਨ ਤੋਂ ਬਾਅਦ ਜਦੋਂ ਬਜਟ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ 'ਹਲਵਾ ਸਮਾਰੋਹ' ਦੀ ਰਸਮ ਮਨਾਈ ਜਾਂਦੀ ਹੈ | 
ਦਰਅਸਲ ਬਜਟ ਦੀ ਛਪਾਈ ਤੋਂ ਪਹਿਲਾਂ ਵਿੱਤ ਮੰਤਰਾਲਾ ਉਨ੍ਹਾਂ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਦਾ ਹੈ, ਜੋ ਬਜਟ ਦੀ ਤਿਆਰੀ ਅਤੇ ਪਿ੍ਟਿੰਗ ਪ੍ਰਕਿਰਿਆ ਵਿਚ ਸ਼ਾਮਲ ਹੁੰਦੇ ਹਨ | ਬਜਟ ਬਣਨ ਤੋਂ ਬਾਅਦ ਪਿ੍ਟਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕ ਵੱਡੀ ਕੜ੍ਹਾਈ ਵਿਚ ਹਲਵਾ ਤਿਆਰ ਕੀਤਾ ਜਾਂਦਾ ਹੈ, ਜੋ ਵਿੱਤ ਮੰਤਰੀ ਅਤੇ ਸਾਰੇ ਮੁਲਾਜ਼ਮਾਂ ਵਿਚਕਾਰ ਵੰਡਿਆ ਜਾਂਦਾ ਹੈ | ਇਸ ਦੇ ਬਾਅਦ ਇਹ ਸਾਰੇ ਮੁਲਾਜ਼ਮ ਪਿੰ੍ਰਟਿੰਗ ਦਾ ਕੰਮ ਪੂਰਾ ਹੋਣ ਤਕ ਬਾਹਰੀ ਦੁਨੀਆ ਦੇ ਸੰਪਰਕ ਵਿਚ ਨਹੀਂ ਰਹਿੰਦੇ | ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਪਹਿਲੀ ਵਾਰੀ ਬਜਟ ਦੇ ਦਸਤਾਵੇਜ਼ 
ਨਹੀਂ ਛਾਪੇ ਜਾਣਗੇ ਅਤੇ ਬਜਟ ਪੇਸ਼ ਕਰਨ ਦੀ ਪੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਕਾਗਜ਼ ਰਹਿਤ ਹੋਵੇਗੀ | ਸ੍ਰੀਮਤੀ ਸੀਤਾਰਮਨ ਤੋਂ ਇਲਾਵਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਵਿੱਤ ਸਕੱਤਰ ਡਾ. ਏ.ਬੀ. ਪਾਂਡੇ ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ | 
ਵਿੱਤ ਮੰਤਰੀ ਨੇ ਲਾਂਚ ਕੀਤਾ 'ਯੂਨੀਅਨ ਬਜਟ ਮੋਬਾਈਲ ਐਪ' 
ਕੇਂਦਰੀ ਬਜਟ 2021-22 ਨੂੰ 1 ਫ਼ਰਵਰੀ ਨੂੰ ਸੰਸਦ ਵਿਚ ਪੇਸ਼ ਕੀਤਾ ਜਾਣਾ ਹੈ | ਬਜਟ ਦਸਤਾਵੇਜ਼ਾਂ ਤਕ ਸੰਸਦ ਮੈਂਬਰਾਂ ਅਤੇ ਆਮ ਨਾਗਰਿਕਾਂ ਦੀ ਨਿਰਵਿਘਨ ਪimageimageਹੁੰਚ ਨੂੰ ਯਕੀਨੀ ਬਣਾਉਣ ਲਈ ਸ੍ਰੀਮਤੀ ਸੀਤਾਰਮਨ ਨੇ ਇਸ ਮੌਕੇ ਇਕ ਮੋਬਾਈਲ ਐਪ 'ਯੂਨੀਅਨ ਬਜਟ ਮੋਬਾਈਲ ਐਪ' ਵੀ ਲਾਂਚ ਕੀਤੀ | ਇਸ ਐਪ ਦੇ ਜ਼ਰੀਏ ਲੋਕ ਬਜਟ ਦੇ ਸਾਰੇ ਦਸਤਾਵੇਜ਼ਾਂ ਨੂੰ ਪੜ੍ਹ ਸਕਣਗੇ | ਐਪ ਦੋ ਭਾਸ਼ਾਵਾਂ ਇੰਗਲਿਸ਼ ਅਤੇ ਹਿੰਦੀ ਦਾ ਸਮਰਥਨ ਕਰਦਾ ਹੈ ਅਤੇ ਐਾਡਰਾਇਡ ਅਤੇ ਆਈਓਐਸ ਦੋਵਾਂ ਪਲੇਟਫ਼ਾਰਮਾਂ 'ਤੇ ਉਪਲਬਧ ਹੋਵੇਗਾ | ਇਹ ਐਪ ਕੇਂਦਰੀ ਬਜਟ ਵੈੱਬ ਪੋਰਟਲ ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ | ਇਹ ਐਪ ਨੈਸ਼ਨਲ ਇਨਫੌਰਮੈਟਿਕਸ ਸੈਂਟਰ ਨੇ ਆਰਥਕ ਮਾਮਲਿਆਂ ਦੇ ਵਿਭਾਗ ਦੀਆਂ ਹਦਾਇਤਾਂ 'ਤੇ ਤਿਆਰ ਕੀਤੀ ਹੈ | ਸੰਸਦ ਵਿਚ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਬਜਟ ਦੇ ਸਾਰੇ ਦਸਤਾਵੇਜ਼ ਇਸ ਐਪ 'ਤੇ ਉਪਲਬਧ ਹੋਣਗੇ |           (ਪੀਟੀਆਈ)

SHARE ARTICLE

ਏਜੰਸੀ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement