ਮੁਕਤਸਰ ਮੁੱਖ ਸੜਕ ਉਤੇ ਪਿੰਡ ਝਬਾਲ ਵਾਲੀ ਦੇ ਅੱਡੇ ਕੋਲ ਇਕ ਕਾਰ ਦਰਖਤ ਨਾਲ ਟਕਰਾਅ ਗਈ ਜਾਣਕਾਰੀ ....
ਕੋਟਕਪੁਰਾ-ਮੁਕਤਸਰ ਮੁੱਖ ਸੜਕ ਉਤੇ ਪਿੰਡ ਝਬਾਲ ਵਾਲੀ ਦੇ ਅੱਡੇ ਕੋਲ ਇਕ ਕਾਰ ਦਰਖਤ ਨਾਲ ਟਕਰਾਅ ਗਈ ਜਾਣਕਾਰੀ ਅਨੁਸਾਰ ਕੋਟਕਪੂਰਾ ਮੁਕਤਸਰ ਰੋਡ ਤੇ ਕਾਰ ਨੰਬਰ ਪੀ ਬੀ 30 ਐਨ 0131 ਵਿਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ,ਇਕ ਔਰਤ ਗੰਭੀਰ ਜਖ਼ਮੀ ਹੋ ਗਈ, ਦੂਸਰੇ ਜ਼ਖਮੀਆਂ ਨੂੰ ਵੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਗਿਆ ਹੈ,ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਸਵਾਰ ਓਮ ਪ੍ਰਕਾਸ਼ ਅਤੇ ਹਰਬੰਸ ਲਾਲ ਦੀ ਮੌਕੇ ਤੇ ਹੀ ਮੌਤ ਹੋ ਗਈ।
,ਕਿ ਇਹ ਲੋਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ, ਪੁਲਿਸ ਮੌਕੇ ਉਤੇ ਪੁੱਜੀ ਹੈ ਤੇ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਦਕਿ ਕਾਰ ਸਵਾਰ ਸਚਿਨ, ਪਤਨੀ ਨੀਰੂ, ਜੋਤੀ ਅਤੇ ਸਾਢੇ ਤਿੰਨ ਸਾਲ ਦੀ ਬੱਚੀ ਫਰਿਸ਼ਤਾ ਜਖ਼ਮੀ ਹੋ ਗਈ। ਕਾਰ ਸਵਾਰ ਵਿਆਹ ਸਮਾਗਮ ਫਿਰੋਜ਼ਪੁਰ ਤੋਂ ਮਲੋਟ ਜਾ ਰਹੇ ਸਨ। ਇਸ ਸੰਬੰਧੀ ਮੌਕੇ ਤੇ ਪਹੁੰਚੇ ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ,ਬਣਦੀ ਕਾਰਵਾਈ ਕੀਤੀ ਜਾਵੇਗੀ।