ਮਹਿਰਾਜ ਵਿਖੇ ਉਮੜਿਆ ਨੌਜਵਾਨਾਂ ਦਾ ਜਨ ਸੈਲਾਬ
Published : Feb 24, 2021, 2:03 am IST
Updated : Feb 24, 2021, 2:03 am IST
SHARE ARTICLE
image
image

ਮਹਿਰਾਜ ਵਿਖੇ ਉਮੜਿਆ ਨੌਜਵਾਨਾਂ ਦਾ ਜਨ ਸੈਲਾਬ


ਕਿਸਾਨੀ ਨਾ ਬਚੀ ਤਾਂ ਸਾਡੀਆਂ ਫ਼ਸਲਾਂ ਅਤੇ ਨਸਲਾਂ ਖ਼ਤਮ ਹੋ ਜਾਣਗੀਆਂ : ਲੱਖਾ ਸਿਧਾਣਾ

ਬਠਿੰਡਾ (ਦਿਹਾਤੀ), 23 ਫ਼ਰਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਦਿੱਲੀ ਵਿਖੇ ਚਲ ਰਹੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚਲੀ ਲੜਾਈ ਕਿਸੇ ਨਿੱਜ ਦੀ ਨਹੀਂ ਬਲਕਿ ਪੰਜਾਬ ਦੀ ਹੋਂਦ ਦੀ ਹੈ, ਜਿਹੜੀਆ ਕੌਮਾਂ ਹਕੂਮਤਾਂ ਨਾਲ ਟਕਰਾਉਣ ਦਾ ਜਿਗਰਾ ਰਖਦੀਆਂ ਹਨ, ਉਹ ਅਪਣਾ ਇਤਿਹਾਸ ਸਿਰਜਦੀਆਂ ਹਨ ਜਦਕਿ ਤਲਵੇ ਚੱਟਣ ਲਈ ਸਿਰਫ਼ ਜੀਭ ਦੀ ਲੋੜ ਹੁੰਦੀ ਹੈ | ਦਿੱਲੀ ਦੇ ਹਾਕਮ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ, ਜੇਲਾਂ ਵਿਚ ਡੱਕ ਦੇਣ ਪਰ ਪੰਜਾਬ ਦੀ ਹੋਂਦ ਅਤੇ ਕਿਸਾਨੀ ਨੂੰ  ਬਚਾਉਣ ਲਈ ਜੋ ਹੋ ਸਕਿਆ ਕਰ ਕੇ ਹੀ ਰਹਾਂਗੇ, ਜਿੰਨਾ ਚਿਰ ਮੇਰੀਆਂ ਨਾੜਾਂ ਵਿਚ ਖ਼ੂਨ ਦੌੜਦਾ ਹੈ ਉਨਾ ਚਿਰ ਜੀਵਾਂਗਾ ਵੀ ਪੰਜਾਬ ਲਈ ਅਤੇ ਜਿਸ ਦਿਨ ਮੇਰਾ ਖ਼ੂਨ ਡੁਲਿ੍ਹਆ, ਮਰਾਂਗਾ ਵੀ ਪੰਜਾਬ ਲਈ | 
ਰੋਸ ਰੈਲੀ ਵਿਚ ਆਪ ਮੁਹਾਰੇ ਪਹੁੰਚੇ ਹਜ਼ਾਰਾਂ ਦੀ ਤਾਦਾਦ ਵਿਚ ਲੋਕਾਂ ਅਤੇ ਖ਼ਾਸ ਕਰ ਨੌਜਵਾਨਾਂ ਨੂੰ  ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਮੰਚ ਤੋਂ ਇਹ ਵਿਚਾਰ ਪ੍ਰਗਟ ਕੀਤੇ | ਲੱਖਾ ਸਿੱਧਾਣਾ ਨੇ ਸੰਯੁਕਤ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ  ਸੰਬੋਧਨ ਕਰਦਿਆਂ ਕਿਹਾ,''ਰਾਜੇਵਾਲ ਸਾਹਿਬ ਮੈਂ ਤੁਹਾਡੇ ਵਾਂਗ ਨਹੀਂ ਕਰਾਂਗਾ | ਮੀਡੀਆ ਵਲੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਬਾਰੇ ਪੁਛਣ 'ਤੇ ਤੁਸਾਂ ਕਹਿੰਦੇ ਸੀ ਕਿ ਇਨ੍ਹਾਂ ਬਾਰੇ ਫ਼ੈਸਲਾ ਦਿੱਲੀ ਪੁਲਿਸ ਨੇ ਕਰਨਾ ਹੈ ਜਦਕਿ ਹੁਣ ਪੁਛਣ 'ਤੇ ਇਹ ਕਹਿ ਕੇ ਸਾਰ ਦਿੰਦੇ ਹੋ ਕਿ ਨੋ ਕੁਮੈਂਟ, ਪਰ ਨੌਜਵਾਨਾਂ ਦਾ ਇਹ ਇੱਕਠ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਜੇਕਰ ਮੋਰਚੇ ਦੇ ਕਿਸੇ ਵੀ ਕਿਸਾਨ ਆਗੂ ਨੂੰ  ਜੋ ਟਿਕਰੀ ਜਾਂ ਸਿੰਘੂ ਹੱਦ 'ਤੇ ਧਰਨੇ ਵਿਚ ਸ਼ਾਮਲ ਹੈ, ਪੁਲਿਸ ਨੇ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਪੁਲਿਸ ਦਾ ਘਿਰਾਉ ਕਰਨਗੇ |'' ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ  ਫ਼ੇਲ੍ਹ ਕਰਨ ਲਈ ਹਰ ਚਾਲ ਚਲੀ ਪਰ ਇਨ੍ਹਾਂ ਦੀਆਂ ਲੂੰਬੜ ਚਾਲਾਂ ਫ਼ੇਲ੍ਹ ਸਾਬਤ ਹੋਈਆਂ ਪਰ ਸਰਕਾਰ ਜਿੰਨੇ ਮਰਜ਼ੀ ਪਰਚੇ ਕਰ ਲਵੇ ਪਰ ਇਹ ਸੰਘਰਸ਼ੀ ਲੋਕ, ਮੋਰਚਾ ਜਿੱਤ ਕੇ 
ਵਾਪਸ ਮੁੜਨਗੇ | ਉਨ੍ਹਾਂ ਅਪਣੇ ਸੰਬੋਧਨ ਵਿਚ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਇੱਕਲੀਆ ਫ਼ਸਲਾਂ ਹੀ ਨਹੀ ਬਲਕਿ ਪੰਜਾਬ ਅਤੇ ਸਾਡੀਆਂ ਨਸਲਾਂ ਵੀ ਡੁੱਬ ਜਾਣਗੀਆਂ, ਜਿਨ੍ਹਾਂ ਨੂੰ  ਬਚਾਉਣ ਲਈ ਸਾਨੂੰ ਸੱਭ ਨੂੰ  ਇਕਜੁਟ ਹੋਣ ਦੀ ਲੋੜ ਹੈ ਤਾਂ ਹੀ ਅਸੀ ਇਸ ਸੰਘਰਸ਼ ਨੂੰ  ਜਿੱਤ ਸਕਾਂਗੇ | 
ਉਧਰ ਬੁਲਾਰਿਆਂ ਵਿਚ ਕਿਸਾਨੀ ਸੰਘਰਸ਼ ਦੇ ਲੇਖੇ ਅਪਣੀ ਜਾਨ ਲਗਾਉਣ ਵਾਲੇ ਨੌਜਵਾਨ ਨਵਰੀਤ ਸਿੰਘ ਡਿੱਬਡਬਾ ਦੇ ਦਾਦਾ ਬਾਬਾ ਹਰਦੀਪ ਸਿੰਘ ਡਿੱਬਡਬਾ ਨੇ ਕਿਹਾ ਕਿ ਅਕਾਲ ਪੁਰਖ ਨੂੰ  ਕੁੱਝ ਹੋਰ ਹੀ ਮਨਜ਼ੂਰ ਸੀ, ਮੇਰੇ ਪੋਤੇ ਸਣੇ ਅਨੇਕਾਂ ਨੌਜਵਾਨ ਕਿਸਾਨੀ ਸੰਘਰਸ਼ ਦੌਰਾਨ ਅਪਣੀ ਜਾਨ ਲੇਖੇ ਲਾ ਗਏ ਹਨ, ਪਰ ਹਾਕਮ ਬੜਾ ਜ਼ਾਲਮ, ਧੋਖੇਬਾਜ਼ ਅਤੇ ਸ਼ਾਤਰ ਹੈ ਜਿਸ ਨਾਲ ਨਜਿੱਠਣ ਲਈ ਸਾਨੂੰ ਹੋਸ਼ ਅਤੇ ਜੋਸ਼ ਦੀ ਲੋੜ ਹੈ | ਬੁਲਾਰਿਆਂ ਨੇ ਕਿਹਾ ਕਿ ਦੇਸ਼ ਨੇ ਪੰਜਾਬ ਅਤੇ ਸਿੱਖਾਂ ਦੀ ਅਗਵਾਈ ਕਬੂਲ ਲਈ ਹੈ ਜਦਕਿ ਹੁਣ ਸਾਡੀਆਂ ਜ਼ੁੰਮੇਵਾਰੀਆਂ ਹੋਰ ਵੀ ਵਧੇਰੇ ਵੱਧ ਗਈਆਂ ਹਨ, ਜਿਨ੍ਹਾਂ ਉਪਰ ਸਾਨੂੰ ਡੱਟ ਕੇ ਪਹਿਰਾ ਦੇਣ ਦੀ ਲੋੜ ਹੈ | ਸਾਬਕਾ ਥਾਣੇਦਾਰ ਕ੍ਰਿਸ਼ਨ ਲਾਲ ਨੇ ਦਿੱਲੀ ਦੇ ਹਾਕਮਾਂ ਅਤੇ ਦਿੱਲੀ ਪੁਲਿਸ ਨੂੰ  ਲੱਖਾ ਸਿਧਾਣੇ ਮਾਮਲੇ ਵਿਚ ਸੁਪਰੀਮ ਕੋਰਟ ਦਾ ਵਾਸਤਾ ਦਿੰਦਿਆਂ ਕਿਹਾ ਕਿ ਵਕੀਲ ਡੀ.ਕੇ. ਬਾਸੂ ਦੀ ਰੀਪੋਰਟ ਅਨੁਸਾਰ 26 ਜਨਵਰੀ ਦੀ ਘਟਨਾ ਲਈ ਸਾਨੂੰ ਲੱਖਾ ਸਿਧਾਣਾ ਖ਼ੁਦ ਅਤੇ ਉਨ੍ਹਾਂ ਦੇ ਮੋਬਾਈਲ ਦੀ ਲੁਕੇਸ਼ਨ ਦਿੱਲੀ ਦੀ ਵਿਖਾਈ ਜਾਵੇ, ਪਰ ਦਿੱਲੀ ਪੁਲਿਸ ਦਾ ਜ਼ੁਲਮ ਸਹਿਣ ਨਹੀਂ ਕੀਤਾ ਜਾਵੇਗਾ | ਉਧਰ ਸਟੇਜ ਉਪਰ ਵਾਰ-2 ਪੁਲਿਸ ਨੂੰ  ਚੇਤਾਵਨੀ ਦਿਤੀ ਗਈ ਕਿ ਲੱਖਾ ਸਿਧਾਣਾ ਮੰਚ ਉਪਰ ਬਿਰਾਜਮਾਨ ਹੈ, ਜੇਕਰ ਸਰਕਾਰ ਜਾਂ ਪੁਲਿਸ ਵਿਚ ਦਮ ਹੈ ਤਾਂ ਉਸ ਨੂੰ  ਫੜ ਕੇ ਵੇਖ ਲਵੇ | 
ਮੰਚ ਉਪਰ ਯੁੱਧਵੀਰ ਮਾਣਕ, ਯਾਦ ਗਰੇਵਾਲ ਨੇ ਲੱਖਾ ਸਿਧਾਣਾ ਦੀ ਖੁਲ੍ਹ ਕੇ ਸਿਫ਼ਤ ਕਰਨ ਨਾਲ ਯੁੱਧਵੀਰ ਮਾਣਕ ਨੇ ਸਰੀਰ ਠੀਕ ਨਾ ਹੋਣ ਕਾਰਨ ਚੰਦ ਮਿੰਟਾਂ ਲਈ 'ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਉਂ' ਦੀ ਹੇਕ ਲਾ ਕੇ ਲੋਕਾਂ ਨੂੰ  ਭਾਵੁਕ ਕੀਤਾ | ਮੰਚ ਉਪਰ ਬਾਰ ਐਸੋਸੀਏਸ਼ਨ ਫੂਲ ਦੇ ਪ੍ਰਧਾਨ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਐਡਵੋਕੇਟ ਰਪਿੰਦਰਪਾਲ ਸਿੰਘ ਕੋਟਭਾਈ, ਹਰਜਿੰਦਰ ਸਿੰਘ ਮਾਟੀ, ਬਲਵਿੰਦਰ ਸਿੰਘ ਪਰਵਾਨਾ, ਭਾਨਾ ਸਿੱਧੂ, ਨਵਦੀਪ ਹਰਿਆਣਾ, ਜਸਵਿੰਦਰ ਸਿੰਘ ਜਸ ਬੱਜੋਆਣਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਹਰਜੀਤ ਸਿੰਘ ਢਿਪਾਲੀ, ਲੋਕ ਸੰਗਰਾਮ ਮੰਚ ਆਗੂ ਸੁਖਵਿੰਦਰ ਕੌਰ, ਦਵਿੰਦਰ ਸਿੰਘ, ਹਰਦੀਪ ਸਿੰਘ ਮਹਿਰਾਜ, ਐਡਵੋਕੇਟ ਨਰੇਸ਼ ਕਮਾਰੀ ਬਾਵਾ ਆਦਿ ਮੌਜੂਦ ਸਨ |
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement