
500 ਰੁਪਏ ਨੂੰ ਲੈ ਕੇ ਹੋ ਰਹੇ ਝਗੜੇ ਨੇ ਇੱਕ ਵਿਅਕਤੀ ਦਾ ਜਾਨ ਲੈਣ...
ਚੰਡੀਗੜ੍ਹ: 500 ਰੁਪਏ ਨੂੰ ਲੈ ਕੇ ਹੋ ਰਹੇ ਝਗੜੇ ਨੇ ਇੱਕ ਵਿਅਕਤੀ ਦਾ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ 65 ਸਾਲਾ ਵਿਅਕਤੀ ਬਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੀ ਅਰਥੀ ਨੂੰ ਬਟਾਲੇ ਦੇ ਕਾਦੀਆਂ ਚੁੰਗੀ ਚੌਂਕ ਵਿੱਚ ਰੱਖ ਕੇ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਇਲਜ਼ਾਮ ਲਗਾਇਆ ਹੈ।
murder case
ਕਿ ਪੁਲਿਸ ਵੱਲੋਂ ਪਹਿਲਾਂ 176 ਦੀ ਕਰਵਾਈ ਕਰਦੇ ਹੋਏ ਕਤਲ ਦੇ ਕੇਸ ਨੂੰ ਰਫਾ ਦਫਾ ਕੀਤਾ ਜਾ ਰਿਹਾ ਸੀ ਅਤੇ ਬਾਅਦ ‘ਚ ਪੁਲਿਸ ਨੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਜਦੋਂ ਕਿ ਅਸੀਂ ਦੋਸ਼ੀਆਂ ਦੇ ਨਾਮ ਦੱਸੇ ਵੀ ਹਨ, ਦੋਸ਼ੀਆਂ ਨੂੰ ਰਾਜਨੀਤਕ ਦਬਾਅ ਦੇ ਚਲਦੇ ਪੁਲਿਸ ਵੱਲੋਂ ਫੜਿਆ ਨਹੀ ਜਾ ਰਿਹਾ ਉਥੇ ਹੀ ਦੂਜੇ ਪਾਸੇ ਸੰਬੰਧਤ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 302, 452, ਸਮੇਤ ਦੂਜੀਆਂ ਧਾਰਾਵਾਂ ਨੂੰ ਜੋੜ ਕੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
Murder
ਮ੍ਰਿਤਕ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਮਾਮਲਾ 22 ਫਰਵਰੀ ਦਾ ਹੈ ਜਦੋਂ ਪਿੰਡ ਹਰਪੁਰਾ ਵਿੱਚ ਦੋ ਪਰਵਾਰਾਂ ਵਿੱਚ 500 ਰੁਪਏ ਦੇ ਲੈਨ ਦੇਣ ਨੂੰ ਲੈ ਕੇ ਹੋ ਰਹੇ ਝਗੜੇ ਨੂੰ ਛੁਡਵਾਉਣ ਗਏ ਇੱਕ ਪਰਵਾਰ ਦੇ 65 ਸਾਲਾ ਬਲਵਿੰਦਰ ਸਿੰਘ ਨੂੰ ਸੱਟਾਂ ਲੱਗੀਆਂ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਹਸਪਤਾਲ ਵਿੱਚ ਉਸਦੀ ਹਾਲਤ ਵਿਗੜ ਗਈ ਅਤੇ 24 ਫਰਵਰੀ ਨੂੰ ਉਸਦੀ ਮੌਤ ਹੋ ਗਈ ਹੈ।