
ਈ-ਰਿਕਸ਼ਾ ਵਧਣ ਕਾਰਨ ਮਾਰਚ ਤੋਂ ਬਾਅਦ ਸਖ਼ਤ ਹੋ ਸਕਦੇ ਹਨ ਨਿਯਮ
Punjab News: ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਨੇ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਅਜਿਹੇ 'ਚ ਹੁਣ ਪੰਜਾਬ ਸਰਕਾਰ ਈ-ਰਿਕਸ਼ਾ ਦੇ ਨਿਯਮਾਂ ਨੂੰ ਲੈ ਕੇ ਸਖਤੀ ਕਰਨ ਜਾ ਰਹੀ ਹੈ।
ਹੁਣ ਬਿਨਾਂ ਰਜਿਸਟ੍ਰੇਸ਼ਨ ਤੋਂ ਈ-ਰਿਕਸ਼ਾ ਨਹੀਂ ਚੱਲੇਗਾ। ਹਰ ਈ-ਰਿਕਸ਼ਾ 'ਤੇ ਨੰਬਰ ਪਲੇਟ ਹੋਵੇਗੀ। ਡਰਾਈਵਰਾਂ ਲਈ ਗ੍ਰੇ ਡਰੈੱਸ ਕੋਡ ਪਹਿਨਣਾ ਲਾਜ਼ਮੀ ਹੋਵੇਗਾ। ਈ-ਰਿਕਸ਼ਾ ਵੇਚਣ ਵਾਲੇ ਡੀਲਰਾਂ ਨੂੰ ਵੀ ਟਰੇਡ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਨਵੇਂ ਨਿਯਮ ਮਾਰਚ ਤੋਂ ਬਾਅਦ ਲਾਗੂ ਹੋ ਸਕਦੇ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ ਮੁਨੀਸ਼ ਕੁਮਾਰ ਦਾ ਕਹਿਣਾ ਹੈ ਕਿ ਹਰ ਈ-ਰਿਕਸ਼ਾ ਦਾ ਰਜਿਸਟਰਡ ਹੋਣਾ ਜ਼ਰੂਰੀ ਹੈ। ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 2019 ਵਿਚ ਜ਼ਿਆਦਾਤਰ ਈ-ਰਿਕਸ਼ਾ ਬਿਨਾਂ ਰਜਿਸਟ੍ਰੇਸ਼ਨ ਦੇ ਆਏ ਸਨ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ।
(For more Punjabi news apart from E-rickshaws will no longer run without registration in Punjab, stay tuned to Rozana Spokesman)