
ਸੰਗਰੂਰ ਦੇ ਪਿੰਡ ਡੂਡੀਆਂ ਨਾਲ ਸਬੰਧਤ ਸੀ ਮ੍ਰਿਤਕ
Punjab News: ਫ਼ੌਜੀ ਸਿਖਲਾਈ ਦੌਰਾਨ ਸੰਗਰੂਰ ਨਾਲ ਸਬੰਧਤ ਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 14 ਸਿੱਖ ਰੈਜਮੈਂਟ ਦਾ ਜਵਾਨ ਸੁਰਿੰਦਰ ਸਿੰਘ ਰਾਜਸਥਾਨ ਦੇ ਕੋਟਾ ਵਿਚ ਫ਼ੌਜ ਦੀ ਸਿਖਲਾਈ ਲੈ ਰਿਹਾ ਸੀ, ਜਿਥੇ ਅਚਾਨਕ ਉਸ ਦੀ ਮੌਤ ਹੋ ਗਈ।
ਮ੍ਰਿਤਕ ਸੰਗਰੂਰ ਦੇ ਮੂਨਕ ਇਲਾਕੇ ਦੇ ਡੂਡੀਆਂ ਪਿੰਡ ਨਾਲ ਸਬੰਧਤ ਸੀ। ਇਸ ਖ਼ਬਰ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਉਸ ਦੇ ਪਿੰਡ ਡੂਡੀਆਂ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।
(For more Punjabi news apart from Punjab News Death of Sikh regiment jawan during military training, stay tuned to Rozana Spokesman)