
ਲੋਕਤੰਤਰ ਦੇ ਚੌਥੇ ਥੰਮ ਖ਼ਾਸ ਕਰ ਕੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਮੀਡੀਆ ਦੇ ਮਾਣਭੱਤੇ ਅਤੇ ਉਨ੍ਹਾਂ ਦੀਆਂ ਸਹੂਲਤਾਂ ਦੀ ਆਵਾਜ਼ ਮੈਂ ਪੰਜਾਬ ਦੀ ਵਿਧਾਨ ਸਭਾ ਵਿਚ...
ਸਰਦੂਲਗੜ੍ਹ, 13 ਅਗੱਸਤ (ਵਿਨੋਦ ਜੈਨ): ਲੋਕਤੰਤਰ ਦੇ ਚੌਥੇ ਥੰਮ ਖ਼ਾਸ ਕਰ ਕੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਮੀਡੀਆ ਦੇ ਮਾਣਭੱਤੇ ਅਤੇ ਉਨ੍ਹਾਂ ਦੀਆਂ ਸਹੂਲਤਾਂ ਦੀ ਆਵਾਜ਼ ਮੈਂ ਪੰਜਾਬ ਦੀ ਵਿਧਾਨ ਸਭਾ ਵਿਚ ਉਠਾਵਾਂਗਾ ਕਿਉਂਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਜਿਥੇ 10 ਸਾਲਾਂ ਦੇ ਰਾਜ ਅੰਦਰ ਮੀਡੀਆ ਨੂੰ ਕੋਈ ਸਹੂਲਤਾਂ ਮੁਹਈਆ ਨਹੀਂ ਕਰਵਾਈਆਂ ਉੱਥੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸਬ ਡਵੀਜ਼ਨ ਸਰਦੂਲਗੜ੍ਹ ਦੇ ਪੱਤਰਕਾਰਾਂ ਵਲੋਂ ਉਨ੍ਹਾਂ ਦੀਆਂ ਮੰਗਾਂ ਦੇ ਮੈਮੋਰੰਡਮ ਦੇਣ ਸਬੰਧੀ ਕੀਤਾ।
ਖਹਿਰਾ ਨੇ ਕਿਹਾ ਕਿ 'ਆਪ' ਮੀਡੀਆ ਦਾ ਹਮੇਸ਼ਾ ਸਤਿਕਾਰ ਕਰਦੀ ਹੈ। ਪਰ ਮੀਡੀਆ ਨੂੰ ਸੱਚ ਲਿਖਣ ਲਈ ਹੋਰ ਉਪਰਾਲਾ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਮੀਡੀਆ ਕਲੱਬ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ੀਲਡ ਵਿਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਫ਼ਰੀ ਮੈਡੀਕਲ ਸਹੂਲਤਾਂ, ਫ਼ਰੀ ਸਫ਼ਰ, ਬੁਢਾਪਾ ਪੈਨਸ਼ਨ, ਬੀਮਾ 20 ਲੱਖ ਰੁਪਏ, ਬੱਚਿਆਂ ਦੀ ਵਿਦਿਆ ਫ਼ਰੀ, ਟੂਲ ਪਲਾਜ਼ਾ ਫ਼ਰੀ, ਸਰਕਾਰੀ ਕੁਆਰਟਰ, (ਬਾਕੀ ਸਫ਼ਾ 11 'ਤੇ)
ਵਿਸ਼ੇਸ਼ ਸਨਮਾਨ, ਮੰਥਲੀ ਮਾਣਭੱਤਾ ਅਤੇ ਸਬ ਡਵੀਜ਼ਨ ਤਕ ਬੈਠਣ ਲਈ ਦਫ਼ਤਰ ਦਿਤੇ ਜਾਣ। ਉਕਤ ਮੰਗਾਂ ਸਬੰਧੀ ਪੱਤਰਕਾਰਾਂ ਨੇ ਸੁਖਪਾਲ ਖਹਿਰਾ ਨੂੰ ਅਪਣਾ ਮੰਗ ਪੱਤਰ ਦਿਤਾ।
ਇਸ ਮੌਕੇ ਸਬ ਡਵੀਜ਼ਨ ਪ੍ਰੈਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਂਹ, ਝੁਨੀਰ ਮੀਡੀਆ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਭੰਮਾਂ, ਜਸਵਿੰਦਰ ਜਟਾਣਾ, ਅਵਤਾਰ ਜਟਾਣਾ, ਸੰਜੀਵ ਸਿੰਗਲਾ, ਬਲਵਿੰਦਰ ਸਿੰਘ ਦੀਪ ਆਦਿ ਝੁਨੀਰ ਸਰਦੂਲਗੜ੍ਹ ਦੇ ਪੱਤਰਕਾਰ ਹਾਜ਼ਰ ਸਨ।