
ਚੀਫ਼ ਖ਼ਾਲਸਾ ਦੀਵਾਨ ਦੀ ਹੋ ਰਹੀ ਚੋਣ ਦੀਆਂ ਸਰਗਰਮੀਆਂ ਚਰਮ ਸੀਮਾਂ 'ਤੇ ਪੁੱਜੀਆਂ ਹਨ। ਸਿੱਖ ਕੌਮ ਦੀ ਆਨ ਤੇ ਸ਼ਾਨ ਚੀਫ਼ ਖਾਲਸਾ ਦੀਵਾਨ ਦੇ ਮੈਂਬਰ...
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੀ ਹੋ ਰਹੀ ਚੋਣ ਦੀਆਂ ਸਰਗਰਮੀਆਂ ਚਰਮ ਸੀਮਾਂ 'ਤੇ ਪੁੱਜੀਆਂ ਹਨ। ਸਿੱਖ ਕੌਮ ਦੀ ਆਨ ਤੇ ਸ਼ਾਨ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਅੱਜ ਨਵਾਂ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸਕੱਤਰ ਦੀ ਚੋਣ ਕਰਨ ਜਾ ਰਹੇ ਹਨ। ਚੀਫ਼ ਖਾਲਸਾ ਦੀਵਾਨ ਸਿੱਖਾਂ ਦੀ ਇਕੋ-ਇਕ ਤਲੀਮੀ ਤੇ ਧਾਰਮਿਕ ਸੰਸਥਾ ਹੈ, ਜਿਸ ਦਾ ਕੰਮ ਸਿੱਖੀ ਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਹੈ। ਦੀਵਾਨ ਦੇ 522 ਮੈਂਬਰ ਹਨ। ਚੀਫ਼ ਖਾਲਸਾ ਦੀਵਾਨ ਸਮੁੱਚੇ ਪੰਜਾਬ ਤੇ ਹੋਰ ਥਾਵਾਂ 'ਤੇ ਫੈਲੀਆਂ ਸਿੰਘ ਸਭਾਵਾਂ ਦੀ ਇਕ ਕੇਂਦਰੀ ਸੰਸਥਾ ਹੈ। ਇਸ ਦਾ ਉਦੇਸ਼ ਸਿੱਖ ਮਾਨਤਾਵਾਂ ਦਾ ਵਿਕਾਸ਼, ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਾ, ਸਿੱਖ ਲੋਕ ਰਾਇ ਪੈਦਾ ਕਰਨਾ ਅਤੇ ਬੱਚਿਆਂ ਨੂੰ ਉਚ ਪਾਏਦਾਰ ਤਲੀਮ ਹਾਸਲ ਕਰ ਕੇ ਸਮੇਂ ਦਾ ਹਾਣੀ ਬਣਾਉਣ ਦੇ ਨਾਲ ਸਿੱਖਾਂ ਦੀਆਂ ਨੈਤਿਕ ਕਦਰਾਂ-ਕੀਮਤਾਂ, ਸਭਿਆਚਾਰ ਅਤੇ ਸਿੱਖੀ ਸਿਧਾਂਤ ਤੋਂ ਪਰਪੱਕ ਕਰਨਾ ਹੈ।
Chief Khalsa Diwan
ਚੀਫ਼ ਖਾਲਸਾ ਦੀਵਾਨ ਦੀ ਸਥਾਪਨਾਂ ਵੀ ਇਸ ਕਰਕੇ ਹੀ ਹੋਈ ਸੀ ਕਿ ਅੰਗਰੇਜ ਸਮਰਾਜ ਦੇ ਇਸਾਈ ਸਭਿਆਚਾਰ ਤੋਂ ਸਿੱਖੀ ਨੂੰ ਬਚਾਉਣਾ ਸੀ। 1857 ਦੇ ਗਦਰ ਬਾਅਦ ਭਾਰਤ ਵਿਚ ਈਸਟ ਇੰਡੀਆਂ ਕੰਪਨੀ ਦਾ ਅੰਤ ਹੋ ਗਿਆ ਤੇ ਹਿੰਦੂਸਤਾਨ ਦੀ ਵਾਗਡੋਰ ਮਹਾਰਾਣੀ ਵਿਕਟੋਰੀਆ ਦੇ ਹੱਥ ਆਉਣ ਤੇ ਇਥੋਂ ਦੇ ਲੋਕ ਇਸਾਈ ਧਰਮ ਅਪਨਾਉਣ ਲਗੇ। ਇਸ ਧਰਮ ਪਰਿਵਰਤਨ ਵਿਰੁੱਧ ਸੰਨ 1902 'ਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਭਾਈ ਵੀਰ ਸਿੰਘ ਦੀ ਅਗਵਾਈ ਹੇਠ ਹੋਰ ਪੜੇ-ਲਿਖੇ ਸਿੱਖ ਚਿੰਤਕਾਂ ਨੇ ਮਲਵਈ ਬੁੰਗਾ ਅਮ੍ਰਿਤਸਰ ਵਿਖੇ ਕੀਤੀ ਜਿਸ ਦੇ ਪਹਿਲੇ ਪ੍ਰਧਾਨ ਭਾਈ ਅਰਜਨ ਸਿੰਘ ਬਾਗੜੀਆ ਬਣੇ। ਉਸ ਵੇਲੇ ਦੇ ਸਿੱਖਾਂ ਦੀ ਸੋਚ ਮਿਸ਼ਨਰੀ ਸੀ ਜੋ ਅੱਜ ਵਪਾਰ ਬਣ ਗਈ ਹੈ।
Chief Khalsa Diwan
ਸਿੱਖ ਹਲਕਿਆਂ ਅਨੁਸਾਰ ਆਰ ਐਸ ਐਸ ਤੇ ਭਾਜਪਾ ਵਰਗੀਆਂ ਪੰਥ ਵਿਰੋਧੀ ਜਮਾਤਾਂ ਸਿੱਖਾਂ ਦੇ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਵਿਚ ਸ਼ਾਮਿਲ ਹੋ ਗਈਆਂ ਹਨ। ਸਿੱਖ ਸੰਗਤਾਂ ਮੁਤਾਬਿਕ ਸਿੱਖ ਸੰਸਥਾਵਾਂ ਦੇ ਆਗੁ ਡਾ. ਮਨਮੋਹਨ ਸਿੰਘ ਵਰਗੇ ਰੋਲ-ਮਾਡਲ ਹੋਣੇ ਚਾਹੀਦੇ ਹਨ ਪਰ ਇਸ ਵੇਲੇ ਚਾਪਲੂਸ ਤੇ ਭਾਈ-ਭਤੀਜਾਵਾਦ ਦੀ ਲਹਿਰ ਨੇ ਸਿੱਖ ਕੌੰਮ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਸਤਾ ਦੀ ਲਾਲਸਾ ਕਾਰਨ ਮਿਸ਼ਨ ਦੀ ਥਾਂ ਵਪਾਰ ਦੇ ਲੈਣ ਕਾਰਨ ਸਿੱਖਾਂ ਦੀ ਸਿਰਮੌਰ ਤੇ ਸਭ ਤੋਂ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਨੂੰ ਢਾਹ ਬਰਖਾਸਤ ਕੀਤੇ ਗਏ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਲਾਈ ਹੈ ਜਿਸ ਕਾਰਨ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਸਿੱਖ ਸੰਗਤਾਂ ਵੱਖ-ਵੱਖ ਸਭਾ ਸੁਸਾਇਟੀਆਂ ਦੀ ਮੰਗ ਹੈ ਕਿ ਨਵਾਂ ਪ੍ਰਧਾਨ ਇਮਾਨਦਾਰ ਤੇ ਮਜ਼ਬੂਤ ਚਰਿਤਰ ਅਤੇ ਉਚੇ ਤੇ ਸੁੱਚੇ ਇਖਲਾਕ ਦਾ ਹੋਵੇ।
Chief Khalsa Diwan
ਚੀਫ ਖਾਲਸਾ ਦੀਵਾਨ ਅਧੀਨ 51 ਸਕੂਲ/ਕਾਲਜ ਤੇ ਹੋਰ ਸੰਸਥਾਵਾਂ ਹਨ। 22 ਸਕੂਲ ਅੰਮ੍ਰਿਤਸਰ 'ਚ ਹਨ। ਇੱਕ ਸਕੂਲ ਅਨੰਦਪੁਰ ਸਾਹਿਬ, ਇੱਕ ਚੰਡੀਗੜ, ਦੋ ਗੁਰਦਾਸਪੁਰ, ਤਿੰਨ ਹੁਸ਼ਿਆਰਪੁਰ, ਇੱਕ ਕਾਨਪੁਰ, ਦੋ ਕਪੂਰਥਲਾ, ਦੋ ਲੁਧਿਆਣੇ, ਦੋ ਰੋਪੜ ਤੇ 9 ਤਰਨ ਤਾਰਨ ਹਨ। ਚਾਰ ਕਾਲਜ ਚੱਲ ਰਹੇ ਹਨ। ਰਿਹਾਇਸ਼ੀ ਵਰਲਡ ਕਲਾਸ ਚੀਫ ਖਾਲਸਾ ਦੀਵਾਨ ਸਕੂਲ ਆਫ ਐਕਸੀਲੈਂਸੀ ਦੀ ਸ਼ੁਰੂਆਤ ਹੋ ਗਈ ਹੈ।
Chief Khalsa Diwan
ਚੀਫ ਖਾਲਸਾ ਦੀਵਾਨ ਦਾ ਬਜ਼ਟ 158.40 ਕਰੋੜ ਤੋਂ ਵੱਧ ਹੈ।ਚੀਫ ਖਾਲਸਾ ਦੀਵਾਨ ਦੇ ਮੈਂਬਰ 522 ਦੇ ਕਰੀਬ ਹਨ। ਜ਼ਿਲਾ ਅੰਮ੍ਰਿਤਸਰ ਦੇ 198, ਕੈਨੇਡਾ 1, ਚੰਡੀਗੜ 32, ਪਟਿਆਲਾ 4, ਤਰਨ ਤਾਰਨ 29, ਦੁਬਈ 4, ਫਰੀਦਾਬਾਦ 2, ਗੁਰਦਾਸਪੁਰ 1, ਗੁਰੂਗਰਾਮ (ਗੁੜਗਾਂਓ) 1, ਹਾਪੜ ਯੂਪੀ 1, ਹਸ਼ਿਆਪੁਰ 10, ਜਲੰਧਰ 41, ਕਾਨਪੁਰ 29, ਲਖਨਾਊ 1, ਲੁਧਿਆਣਾ 77, ਮੋਹਾਲੀ 2, ਮੁੰਬ ਈ 42, ਨਵੀਂ ਦਿੱਲੀ 43 ਆਦਿ ਹਨ, ਜੋ 25 ਮਾਰਚ ਨੂੰ ਜ਼ਿਮਨੀ ਚੋਣ 'ਚ ਸ਼ਿਰਕਤ ਕਰਨ ਪੁੱਜ ਰਹੇ ਹਨ। ਇਸ ਜ਼ਿਮਨੀ ਚੋਣ 'ਚ ਪਤਿਤ ਮੈਂਬਰ ਵੋਟ ਨਹੀਂ ਪਾ ਸਕਣਗੇ ਪਰ ਦਾਹੜੀ ਰੰਗਣ ਵਾਲਿਆਂ ਨੂੰ ਛੋਟ ਦਿੱਤੀ ਹੈ।ਚੀਫ ਖਾਲਸਾ ਦੀਵਾਨ ਦੇ ਇਤਿਹਾਸ 'ਚ ਪਹਿਲੀ ਵਾਰ ਜ਼ਿਮਨੀ ਚੋਣ ਪੂਰੀ ਸਰਗਰਮੀ ਤੇ ਧੜਿਆਂ 'ਚ ਵੰਡ ਕੇ ਹੋ ਰਹੀ ਹੈ, ਜਿਸ 'ਤੇ ਪੂਰੇ ਦੇਸ਼-ਵਿਦੇਸ਼ ਦੇ ਸਿੱਖਾਂ ਦੀਆਂ ਨਜ਼ਰਾਂ ਲੱਗੀਆਂ ਹਨ। ਪੰਜਾਬ ਸਰਕਾਰ ਨੇ ਵੀ ਕਰੜੇ ਸੁਰੱਖਿਆ ਪ੍ਰਬੰਧਾਂ ਨਾਲ ਚੌਕਸੀ ਰੱਖੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਗੜਬੜ ਨੂੰ ਰੋਕਿਆ ਜਾ ਸਕੇ ਅਤੇ ਚੋਣ ਪ੍ਰਕਿਰਿਆ ਲੋਕਤੰਤਰ ਤੇ ਪਾਰਦਰਸ਼ਤਾ ਨਾਲ ਹੋ ਸਕੇ। ਇਸ ਚੋਣ ਵਿਚ ਪਹਿਲੀ ਵਾਰ ਤਿੰਨ ਧੜੇ ਭਾਗ ਸਿੰਘ ਅਣਖੀ, ਧੰਨਰਾਜ ਸਿੰਘ ਗਰੁੱਪ ਅਤੇ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਚੋਣ ਮੈਦਾਨ ਵਿਚ ਹਨ, ਜਿਨਾਂ ਦੇ 9 ਉਮੀਦਵਾਰ ਕਿਸਮਤ ਅਜਮਾ ਰਹੇ ਹਨ।